Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲੁਟੇਰਿਆਂ ਨੇ ਗੜ੍ਹਦੀਵਾਲਾ ਇਲਾਕੇ ‘ਚ ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ,ਸੋਨੇ ਦੀ ਵਾਲੀ, 14 ਹਜਾਰ ਰੁਪਏ ਕੈਸ਼ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਰਫੂਚੱਕਰ 

ਲੁਟੇਰਿਆਂ ਨੇ ਗੜ੍ਹਦੀਵਾਲਾ ਇਲਾਕੇ ‘ਚ ਦੋ ਵਾਰਦਾਤਾਂ ਨੂੰ ਦਿੱਤਾ ਅੰਜਾਮ,ਸੋਨੇ ਦੀ ਵਾਲੀ, 14 ਹਜਾਰ ਰੁਪਏ ਕੈਸ਼ ਅਤੇ ਕੁਝ ਜਰੂਰੀ ਕਾਗਜਾਤ ਖੋਹ ਕੇ ਹੋਏ ਰਫੂਚੱਕਰ 

ਗੜ੍ਹਦੀਵਾਲਾ 25 ਅਗਸਤ (ਚੌਧਰੀ / ਯੋਗੇਸ਼ ਗੁਪਤਾ) 

: ਗੜ੍ਹਦੀਵਾਲਾ ਇਲਾਕੇ ਚ ਲੁਟੇਰਿਆਂ ਦਾ ਗਿਰੋਹ ਲਗਾਤਾਰ ਸਰਗਰਮ ਹੈ ਜਿਸ ਦੇ ਚਲਦਿਆਂ ਲੁਟੇਰਿਆਂ ਦਾ ਖੌਫ ਇਲਾਕਾ ਨਿਵਾਸੀਆਂ ਦੇ ਬਹੁਤ ਸਤਾ ਰਿਹਾ ਹੈ।

ਬੀਤੇ ਦਿਨੀਂ 22 ਅਗਸਤ ਨੂੰ ਲੁਟੇਰਿਆਂ ਨੇ ਦਿਨ ਦਿਹਾੜੇ ਗੜ੍ਹਦੀਵਾਲਾ ਸ਼ਹਿਰ ਵਿਚ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਘਟਨਾ ਸਬੰਧੀ ਪੀੜਤ ਮਹਿਲਾ ਸ਼ਸ਼ੀ ਕਾਤਾ ਪਤਨੀ ਗੰਧਰਵ ਸਿੰਘ ਵਾਸੀ ਪਿੰਡ ਭਾਣੋਵਾਲ ਥਾਣਾ ਗੜਦੀਵਾਲਾ ਨੇ ਦੱਸਿਆ ਕਿ ਮਿਤੀ 22-08-2024 ਨੂੰ ਵਕਤ ਕਰੀਬ 7-55 ਪੀ.ਐਮ ਦੇ ਹੋਵੇਗਾ ਕਿ ਉਹ ਸ਼ਿਵ ਮੰਦਿਰ ਗੜਦੀਵਾਲਾ ਤੋਂ ਆਪਣੇ ਘਰ ਨੂੰ ਪੈਦਲ ਜਾ ਰਹੀ ਸੀ ਕਿ ਦੋ ਮੋਨੇ ਨੌਜਵਾਨ ਮੋਟਰ ਸਾਈਕਲ ਮਾਰਕਾ ਪਲਟੀਨਾ ਤੇ ਸਵਾਰ ਹੋ ਕੇ ਆਏ ਤਾਂ ਪਿੱਛੇ ਬੈਠੇ ਨੌਜਵਾਨ ਨੇ ਮੋਟਰਸਾਈਕਲ ਤੋਂ ਉੱਤਰ ਕੇ ਮੇਰੇ ਸੱਜੇ ਕੰਨ ਦੀ ਸੋਨੇ ਦੀ ਵਾਲੀ ਖਿੱਚ ਲਈ ਤੇ ਭੱਜ ਕੇ ਮੋਟਰਸਾਈਕਲ ਤੇ ਬੈਠ ਗਿਆ ਤੇ ਮੌਕਾ ਤੋਂ ਭੱਜ ਗਏ।

ਇਸੇ ਤਰਾਂ ਹੀ ਦੂਜੇ ਪੀੜਤ ਵਿਅਕਤੀ ਸੋਮ ਨਾਥ ਪੁੱਤਰ ਰੁਲੀਆ ਰਾਮ ਵਾਸੀ ਜੁਝਾਰ ਚਠਿਆਲ ਥਾਣਾ ਗੜਦੀਵਾਲਾ ਨੇ ਦੰਸਿਆ ਕਿ ਮਿਤੀ 22-08-2024 ਨੂੰ ਉਹ ਪੀ.ਐਨ.ਬੀ ਬੈਕ ਗੜਦੀਵਾਲਾ ਬੈਕ ਤੋਂ 14 ਹਜਾਰ ਰੁਪਏ ਕਢਵਾ ਕੇ ਪੈਦਲ ਹੀ ਆਪਣੇ ਪਿੰਡ ਨੂੰ ਜਾ ਰਿਹਾ ਸੀ ਜਦੋਂ ਉਹ ਕਪਿਲਾ ਸਵੀਟ ਸਾਪ ਗੜਦੀਵਾਲਾ ਦੇ ਸਾਹਮਣੇ ਪੁੱਜਾ ਤਾ ਵਕਤ ਕਰੀਬ 1-30/1-45 ਪੀ.ਐਮ ਦਾ ਹੋਵੇਗਾ ਕਿ ਦੋ ਵਿਆਕਤੀ ਮੋਟਰ ਸਾਇਕਲ ਤੇ ਆਏ ਮੇਰੇ ਸੱਜੇ ਹੱਥ ਵਿੱਚ ਫੜਿਆ ਕੱਪੜੇ ਦੇ ਝੋਲੇ ਨੂੰ ਖੌਹ ਕੇ ਲੈ ਗਏ। ਜਿਸ ਵਿੱਚ ਮੇਰਾ 14 ਹਜਾਰ ਰੁਪਏ ਤੇ ਮੇਰੀ ਘਰਵਾਲੀ ਦੀਆਂ ਬੈਕ ਦੀਆ ਕਾਪੀਆਂ ਸਨ ਜੋ ਅੱਜ ਮੈਨੂੰ ਪਤਾ ਲੱਗਾ ਕਿ ਇਹ ਵਾਰਦਾਤ ਕਰਨ ਵਾਲੇ ਵਿਆਕਤੀ ਨਾਜਰ ਸਿੰਘ ਪੁੱਤਰ ਹਰਵਿੰਦਰ ਸਿੰਘ ਪ੍ਰਮਜੋਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀਆਨ ਚੋਹਕਾ ਥਾਣਾ ਗੜਦੀਵਾਲਾ ਹਨ ਜਿਹਨਾ ਨੇ ਇਹ ਖੋਹ ਕੀਤੀ ਹੈ।ਦੋਵੇਂ ਪੀੜਤਾਂ ਨੇ ਘਟਨਾ ਸਬੰਧੀ ਆਪਣੀ ਆਪਣੀ ਸ਼ਿਕਾਇਤ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ ਹੈ।

ਦੂਜੇ ਪਾਸੇ ਗੜ੍ਹਦੀਵਾਲਾ ਪੁਲਿਸ ਨੇ ਦੋਵੇਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਦੋ ਨੌਜਵਾਨ ਨੂੰ ਕਾਬੂ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਨੌਜਵਾਨਾਂ ਦੀ ਪਛਾਣ ਕਰਨ ਲਈ ਪੀੜਤਾਂ ਨੂੰ ਕੱਲ ਥਾਣਾ ਗੜਦੀਵਾਲਾ ਵਿਖੇ ਪਹੁੰਚ ਕਰ ਲਈ ਕਿਹਾ ਹੈ।