Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੀਆਂ ਖਿਡਾਰਨਾਂ ਦੀ ਜੋਨ ਪੱਧਰ ਤੇ ਹੂੰਝਾ ਫੇਰ ਜਿੱਤ*

*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੀਆਂ ਖਿਡਾਰਨਾਂ ਦੀ ਜੋਨ ਪੱਧਰ ਤੇ ਹੂੰਝਾ ਫੇਰ ਜਿੱਤ*

ਗੜ੍ਹਦੀਵਾਲਾ 3 ਅਗਸਤ (ਚੌਧਰੀ) 

: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਗਰਮ ਰੁੱਤ ਦੀਆਂ ਖੇਡਾਂ ਵਿੱਚ ਜੋਨ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੀਆਂ ਖਿਡਾਰਨਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ। ਜਿਸ ਵਿੱਚ ਬੈਡਮਿੰਟਨ ਅੰਡਰ 14 ਸਾਲ ਲੜਕੀਆਂ ਜਾਨਵੀ ਠਾਕੁਰ, ਸ਼ਗੁਨ ਜਸਵਾਲ, ਅਨੁਸ਼ਕਾ,ਪਰਿਨਿਤਾ, ਹਰਮਨਪ੍ਰੀਤ ਕੌਰ ਨੇ ਆਪਣੇ ਉਮਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ 17 ਸਾਲ ਲੜਕੀਆਂ ਆਰੂਸ਼ੀ ਡਡਵਾਲ,ਪਲਵੀ, ਜੈਸਮੀਨ ਕੌਰ, ਹਰਮਨਪ੍ਰੀਤ ਕੌਰ,ਪਲਕ, ਨੇ ਆਪਣੇ ਉਮਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ 19 ਸਾਲ ਲੜਕੀਆਂ ਕਾਲਜ, ਮਹਿਕਪ੍ਰੀਤ ਕੌਰ, ਮੁਸਕਾਨ,ਰੀਆ,ਸ੍ਰਿਸ਼ਟੀ, ਨੇ ਆਪਣੇ ਉਮਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਆਪਣਾ ਅਤੇ ਪੂਰੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੋਕੇ ਸਕੂਲ ਡੀ ਡੀ ਓ ਪ੍ਰਿੰਸੀਪਲ ਰਣਜੀਤ ਸਿੰਘ, ਸਕੂਲ ਪ੍ਰਿੰਸੀਪਲ ਸਰਜੀਵਨ ਕੁਮਾਰ ਜੀ,ਅਤੇ ਸਮੂਹ ਸਟਾਫ ਵੱਲੋਂ ਸਕੂਲ ਦੀਆਂ ਜੇਤੂ ਵਿਦਿਆਰਥਣਾਂ ਦਾ ਸਕੂਲ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਸਰਜੀਵਨ ਕੁਮਾਰ ਵਲੋਂ ਜੋਨ ਜੇਤੂ ਖਿਡਾਰਨਾਂ ਨੂੰ ਅਤੇ ਇਹਨਾਂ ਦੇ ਕੋਚ ਰਛਪਾਲ ਸਿੰਘ ਉੱਪਲ ਜੀ ਤੇ ਸ੍ਰੀ ਨਿਰਮਲਜੀਤ ਸੌਖਲਾ ਮੁਬਾਰਕਬਾਦ ਦਿੱਤੀ ਜਿਹਨਾਂ ਦੀ ਮਿਹਨਤ ਸਦਕਾ ਇਹਨਾਂ ਖਿਡਾਰਨਾਂ ਨੇ ਜੋਨ ਗੜ੍ਹਦੀਵਾਲਾ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਹਨਾ ਜੋਨ ਜੇਤੂ ਖਿਡਾਰਨਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪੀ ਟੀ ਆਈ ਰਛਪਾਲ ਸਿੰਘ ਉੱਪਲ, ਸ੍ਰੀ ਨਿਰਮਲਜੀਤ ਸੌਖਲਾ, ਰਣਵੀਰ ਸਿੰਘ,ਅਜੇ ਕੁਮਾਰ ਨਵਜੋਤ ਕੌਰ, ਰੀਨਾ ਕੁਮਾਰੀ, ਮਨੋਜ ਕੁਮਾਰੀ ਅਤੇ ਸਮੂਹ ਸਟਾਫ ਹਾਜ਼ਰ ਸੀ।