Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਚਿੱਟੇ ਦਿਨ ਨੌਜਵਾਨ ਕੋਲੋਂ ਦੋ ਅਣਪਛਾਤੇ ਐਕਟਿਵਾ ਸਵਾਰ ਫੋਨ ਖੋਹ ਕੇ ਹੋਏ ਰਫੂਚੱਕਰ

ਚਿੱਟੇ ਦਿਨ ਨੌਜਵਾਨ ਕੋਲੋਂ ਦੋ ਅਣਪਛਾਤੇ ਐਕਟਿਵਾ ਸਵਾਰ ਫੋਨ ਖੋਹ ਕੇ ਹੋਏ ਰਫੂਚੱਕਰ

ਗੜ੍ਹਦੀਵਾਲਾ 2 ਅਗਸਤ (ਯੋਗੇਸ਼ ਗੁਪਤਾ / ਚੌਧਰੀ) 

: ਅੱਜ ਗੜ੍ਹਦੀਵਾਲਾ ਵਿਖੇ ਸ਼ਾਮ ਕਰੀਬ 06:30 ਦੇ ਕਰੀਬ ਦੋ ਐਕਟਿਵਾ ਸਵਾਰ ਨੌਜਵਾਨਾਂ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਦੇ ਪੁੱਤਰ ਤੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਹਰਸ਼ਤ ਪੁੱਤਰ ਧਰਮਿੰਦਰ ਕਲਿਆਣ ਵਾਸੀ ਵਾਰਡ ਨੰਬਰ 11 ਮਹੱਲਾ ਬਾਲਮੀਕ  ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੈ ਅਤੇ ਮੇਰਾ ਦੋਸਤ ਮੋਟਰਸਾਇਕਲ ਤੇ ਸਵਾਰ ਹੋ ਕੇ ਅੱਜ ਸ਼ਾਮ ਕਰੀਬ 06:30 ਵਜੇ ਆਪਣੇ ਘਰ ਜਾ ਰਹੇ ਸੀ।ਜਦੋਂ ਅਸੀਂ ਗ੍ਰੇਸ ਬਿਊਟੀ ਪਾਰਲਰ(ਨੇੜੇ ਸਰਕਾਰੀ ਹਸਪਤਾਲ ਗੜ੍ਹਦੀਵਾਲਾ ) ਪਹੁੰਚੇ ਤਾਂ ਸਾਹਮਣੇ ਤੋਂ ਚੀਟੇ ਰੰਗ ਦੀ ਐਕਟਿਵਾ ਤੇ 2 ਲੜਕੇ ਸਵਾਰ ਹੋ ਕੇ ਆ ਰਹੇ ਸੀ ਤਾਂ ਉਹਨਾ ਨੇ ਸਿੱਧੀ ਐਕਟਿਵਾ ਸਾਡੇ ਮੋਟਰਸਾਇਕਲ ਵਿੱਚ ਮਾਰ ਦਿਤੀ। ਜਿਸ ਨਾਲ ਅਸੀਂ ਮੋਟਰ ਸਾਇਕਲ ਸਮੇਤ ਹੇਠਾਂ ਡਿੱਗ ਗਏ। ਇੰਨੀ ਦੇਰ ਚ ਉਕੱਤ ਐਕਟਿਵਾ ਸਵਾਰ ਲੜਕੇ ਮੇਰੇ ਕੋਲੋਂ ਮੇਰਾ ਮੋਬਾਇਲ ਫੋਨ ਸੈਮਸੰਗ ਖੋਹ ਕੇ ਮੇਨ ਰੋਡ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜੋ ਲੜਕਾ ਐਕਟਿਵਾ ਚਲਾ ਰਿਹਾ ਉਸਦਾ ਮੁੰਹ ਨੰਗਾ ਸੀ ਅਤੇ ਜੋ ਲੜਕਾ ਪਿਛੇ ਸੀ ਉਸਨੇ ਆਪਨੇ ਮੁੰਹ ਤੇ ਕਪੜਾ ਬੰਨਿਆ ਹੋਇਆ ਸੀ। ਪੀੜਤ ਨੌਜਵਾਨ ਨੇ ਇਸ ਘਟਨਾ ਸਬੰਧੀ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।