Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਿਹਤ ਸੰਭਾਲ ਵਿੱਚ ਵਾਤਾਵਰਣ ਦਾ ਅਮੁੱਲ ਯੋਗਦਾਨ :- ਡਾ. ਹਰਜੀਤ ਸਿੰਘ

ਸਿਹਤ ਸੰਭਾਲ ਵਿੱਚ ਵਾਤਾਵਰਣ ਦਾ ਅਮੁੱਲ ਯੋਗਦਾਨ :- ਡਾ. ਹਰਜੀਤ ਸਿੰਘ

ਗੜ੍ਹਦੀਵਾਲਾ 10 ਜੁਲਾਈ (ਚੌਧਰੀ) 

: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਦੁਆਰਾ ਐਨ.ਜੀ.ੳ ਦਸਮੇਸ਼ ਯੁਵਕ ਸੇਵਾਵਾਂ ਕਲੱਬ ਦੇ ਸਹਿਯੁਗ ਨਾਲ ਸੀ.ਐਚ.ਸੀ ਭੂੰਗਾ ਵਿਖੇ ਪੌਦੇ ਲਗਾਏ ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਨੇ ਐਨ.ਜੀ.ਓ ਦਸ਼ਮੇਸ ਯੁਵਕ ਸੇਵਾਵਾਂ ਕਲੱਬ ਦੇ ਸਹਿਯੁਗ ਨਾਲ ਸੀ.ਐਚ.ਸੀ ਭੂੰਗਾ ਵਿਖੇ ਪੌਦੇ ਲਗਾਉਦੇ ਹੋਏ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਮਨੁੱਖ ਦੀ ਸਿਹਤ ਸੰਭਾਲ ਵਿੱਚ ਵਾਤਾਵਰਣ ਦਾ ਅਮਲ ਯੋਗਦਾਨ ਹੈ। ਸਾਫ-ਸੁਥਰੇ ਵਾਤਾਵਰਣ ਤੋ ਸਾਨੂੰ ਜੀਵਨ ਜਿਉਣ ਲਈ ਸਭ ਤੋ ਜਿਆਦਾ ਸ਼ੁਧ ਅਕਸੀਜਨ ਦੀ ਲੋੜ ਹੁੰਦੀ ਹੈ। ਜੋ ਸਾਨੂੰ ਹਰ ਭਰੇ ਪੇੜ ਪੌਦਿੰਆਂ ਤੋਂ ਪ੍ਰਾਪਤ ਹੁੰਦੀ ਹੈ। ਜਨਸੰਖਿਆ ਦੇ ਵਾਧੇ ਨਾਲ ਜੰਗਲਾ ਦੀ ਕਟਾਈ ਅਤੇ ਪੇੜ ਪੋਦਿਆਂ ਦੀ ਘਾਟ ਕਾਰਨ ਸਾਡਾ ਦਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਗੱਡੀਆਂ ਦਾ ਧੂੰਆਂ, ਕਾਰਖਾਨਿਆਂ ਫੈਕਟਰੀਆਂ ਦਾ ਧੂੰਆ ਰਹਿੰਗ ਆਦਿ ਵਾਤਾਵਰਣ ਨੂੰ ਅਸੰਤੁਲਿਤ ਵਿਨਾਸ਼ਕਾਰੀ ਬਣਾ ਰਿਹਾ ਹੈ ਜੋ ਕਿ ਆਣ ਵਾਲੀ ਪੀੜੀਆਂ ਲਈ ਵਧੇਰੇ ਖਤਰਨਾਕ ਹੈ। ਪ੍ਰਦੂਸ਼ਿਤ ਵਾਤਾਵਰਣ ਭਿਆਨਕ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੇ ਰੋਗ, ਸਾਹ ਦੀਆਂ ਬਿਮਾਰੀਆਂ ਅਤੇ ਅੱਖਾਂ ਨਾਲ ਸਬੰਧਤ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜਿਸ ਨਾਲ ਸਾਡੇ ਸਮਾਜ ਦੀ ਸਿਹਤ ਦਿਨ ਬ ਦਿਨ ਹੋਰ ਜਿਆਦਾ ਵਿਗੜਦੀ ਜਾ ਰਹੀ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੇਡ ਪੌਦੇ ਲਗਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵਾਤਾਵਰਣ ਨੂੰ ਸੰਤੁਲਨ ਨੂੰ ਬਣਾਇਆ ਰੱਖਿਆ ਜਾ ਸਕੇ।

ਇਸ ਮੌਕੇ ਡਾ. ਜਗਤਾਰ ਸਿੰਘ ਨੇ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਹਾ ਕਿ ਸਾਨੂੰ ਸਭ ਨੂੰ ਇੱਕ ਸਾਥ ਮਿਲ ਕੇ ਵਾਤਾਵਰਣ ਨੂੰ ਸ਼ੁਧ ਕਰਨ ਲਈ ਵੱਧ ਤੋਂ ਵੱਧ ਹਰੇ ਪੇਡ ਪੌਦੇ ਲਗਾਣੇ ਚਾਹੀਦੇ ਹਨ ਅਤੇ ਸਮਾਜ ਨੂੰ ਸਿਹਤਮੰਦ ਵਾਤਾਵਰਣ ਦੇਣ ਲਈ ਪੁਰਜੋਰ ਯਤਨ ਕਰਨਾ ਚਾਹੀਦਾ ਹੈ।

ਇਸ ਮੌਕ ਡਾ. ਤਨੁਜਾ ਮਿਸਰਾ, ਜਸਤਿੰਦਰ ਸਿੰਘ ਬੀਈਈ, ਉਮੇਸ਼ ਕੁਮਾਰ, ਬਲਵਿੰਦਰ ਸਿੰਘ, ਅਜੀਵ ਸਿੰਘ ਪੁਨਮ, ਅਨੁਪਮਾ, ਰੋਜੀ ਦਿਲਵੀਰ, ਬਲਜਿੰਦਰ ਸਿੰਘ, ਰਤਜਵਿੰਦਰ ਕੌਰ, ਵਿਜੈ ਕੁਮਾਰ ਰਤਜ ਕੁਮਾਰ, ਹਰਭਜਨ ਕੌਰ, ਸਰਵਜੋਤ ਸਿੰਘ, ਕੁਲਦੀਪ ਕੁਮਾਰ ਪਦੀ, ਕਰੋ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਅਕਸ਼ੈ ਮੈਨਵ, ਜਸਪ੍ਰੀਤ ਸਿੰਘ,