ਗੜ੍ਹਦੀਵਾਲਾ 30 ਜੂਨ (ਚੌਧਰੀ)
: ਬੀਤੇ ਕੱਲ ਦਿਨ ਦਿਹਾੜੇ ਦੋ ਔਰਤਾ ਵਲੋਂ ਇੱਕ ਕਪੜੇ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇਸ ਘਟਨਾ ਸਬੰਧੀ ਨਿਰਮਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨਵੀ ਬਸਤੀ ਪੰਡੋਰੀ ਅਟਵਾਲ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਿਤੀ 29-06-2024 ਨੂੰ ਵਕਤ ਕਰੀਬ 2:30 ਵਜੇ ਉਹ ਆਪਣੀ ਦੁਕਾਨ K.S Collection ਪਰ ਮੌਜੂਦ ਸੀ ਤਾਂ ਦੋ ਅੋਰਤਾ ਦੁਕਾਨ ਅੰਦਰ ਆ ਕੇ ਕਪੜੇ ਖਰੀਦ ਕਰਨ ਲਈ ਕਪੜੇ ਦਿਖਾਉਣ ਸਬੰਧੀ ਕਹਿਣ ਲਗੀਆਂ। ਕਪੜੇ ਦੇਖਦੇ ਦੇਖਦੇ ਦੋਨੋ ਅੋਰਤਾਂ ਨੇ ਪਾਣੀ ਪੀਣ ਸਬੰਧੀ ਕਿਹਾ ਜਿਸ ਤੇ ਉਹ ਪਾਣੀ ਲੈਣ ਸਬੰਧੀ ਪਿਛੇ ਅੰਦਰ ਵੱਲ ਚਲਾ ਗਿਆ ਤੇ ਮਗਰੋਂ ਦੋਵੇ ਅੋਰਤਾ ਰਾਜ ਪਤਨੀ ਕਾਲਾ ਵਾਸੀ ਪਨਿਆੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਅਤੇ ਕਮਲਾ ਪਤਨੀ ਜੀਤ ਵਾਸੀ ਜੋੜਾ ਛਿਤਰਾ ਥਾਣਾ ਸਦਰ ਗੁਰਦਾਸਪੁਰ 16 ਪੈਟਾਂ ਅਤੇ 14 ਕਮੀਜ਼ਾਂ ਚੋਰੀ ਕਰਕੇ ਫਰਾਰ ਹੋ ਗਈਆਂ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਦੁਕਾਨਦਾਰਾਂ ਨੇ ਇਨ੍ਹਾਂ ਦੋਵੇਂ ਔਰਤਾਂ ਨੂੰ ਕੋਕਲਾ ਮਾਰਕੀਟ ਵਿੱਚ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਗੜ੍ਹਦੀਵਾਲਾ ਪੁਲਿਸ ਨੇ ਦੋ ਔਰਤਾਂ ਤੇ ਮੁਕੱਦਮਾ ਦਰਜ ਕੀਤਾ ਹੈ।








