Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਜੋਨਲ ਪੱਧਰੀ ਬਾਲ ਸਮਾਗਮ ਕਰਵਾਇਆ

ਸੰਤ ਨਿਰੰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਜੋਨਲ ਪੱਧਰੀ ਬਾਲ ਸਮਾਗਮ ਕਰਵਾਇਆ

ਦਸੂਹਾ 23 ਜੂਨ (ਚੌਧਰੀ) 

: ਸਤਿਗੁਰੂ ਮਾਤਾ ਸ਼ੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਸਤਿਸੰਗ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਜੋਨਲ ਪੱਧਰੀ ਬਾਲ ਸਮਾਗਮ ਦਾ ਆਯੋਜਨ ਮਿਸ਼ਨ ਦੇ ਜੋਨਲ ਇੰਚਾਰਜ ਮਹਾਤਮਾ ਐਮ.ਐਲ ਸਰਮਾ, ਬਰਾਂਚ ਦੇ ਸੰਯੋਜਕ ਡਾ.ਸੁਰਿੰਦਰਪਾਲ ਸਿੰਘ ਅਤੇ ਬਰਾਂਚ ਦੇ ਸੰਚਾਲਕ ਪ੍ਰਕਾਸ ਸਿੰਘ ਦੀ ਮੁੱਖ ਅਗਵਾਈ ਹੇਠ ਕੀਤਾ ਗਿਆ। ਇਸ ਸਮਾਗਮ ਵਿੱਚ ਜੋਨ ਪੱਧਰ ਦੀਆ 32 ਬਰਾਂਚਾ ਤੋਂ ਲਗਭਗ 600 ਬੱਚਿਆਂ ਨੇ ਭਾਗ ਲਿਆ ਤੇ ਗਰੁੱਪ ਗੀਤ, ਕਵਿਤਾਵਾਂ, ਕਵਾਲੀਆਂ , ਵਿਚਾਰਾਂ ਰਾਹੀਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੰਦੇਸ਼ਾਂ ਨੂੰ ਕਰਮ ਰੂਪ ਵਿੱਚ ਜਨ-ਜਨ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ ਅਤੇ ਮਰਿਆਦਕ ਢੰਗ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੀ ਪ੍ਰਚਾਰਕ ਭੈਣ ਅਨੂੰ ਬਾਲਾ ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਜੋਨਲ ਇੰਚਾਰਜ ਮਹਾਤਮਾ ਐਮ.ਐਲ.ਸਰਮਾਂ ਨੇ ਸਮੂਹ ਬੱਚਿਆ ਵੱਲੋ ਕੀਤੀਆਂ ਗਈ ਪੇਸ਼ਕਾਰੀਆ ਦੀ ਪ੍ਰਸ਼ੰਸ਼ਾਂ ਕਰਦਿਆ ਕਿਹਾ ਕਿ ਬੱਚਿਆ ਨੂੰ ਜਦੋਂ ਬਚਪਨ ਤੋਂ ਹੀ ਅਧਿਆਤਮਕ ਪ੍ਰਵਿਰਤੀ ਦੀ ਸਿੱਖਿਆ ਮਿਲਦੀ ਹੈ ਉਹ ਭਵਿੱਖ ਵਿੱਚ ਸਤਿਗੁਰੂ ਦੇ ਆਸ਼ੀਰਵਾਦ ਨਾਲ ਸਮਾਜ ਲਈ ੳਪਯੋਗੀ ਸਿੱਧ ਹੁੰਦੇ ਹਨ।ਇਸ ਮੌਕੇ ਬਰਾਂਚ ਦਸੂਹਾ ਦੇ ਸੰਯੋਜਕ ਡਾ.ਸੁਰਿੰਦਰਪਾਲ ਸਿੰਘ ਨੇ ਕਿਹਾ ਬੱਚਿਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀ ਦਾ ਅਰਥ ਜਿੱਥੇ ਜੀਵਨ ਨੂੰ ਸੁੰਦਰ ਢੰਗ ਨਾਲ ਵਿਕਸਤ ਕਰਨਾ ਹੈ ਉੱਥੇ ਹੀ ਮਾਤਾ-ਪਿਤਾ, ਅਧਿਆਪਕਾਂ, ਸੰਤਾ-ਮਹਾਪੁਰਸ਼ਾਂ ਦਾ ਸਤਿਕਾਰ ਕਰਨ ਦੀ ਵੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਮਿਸ਼ਨ ਦੇ ਪ੍ਰਚਾਰਕ ਭੈਣ ਅਨੂੰ ਬਾਲਾ ਲੁਧਿਆਣਾ ਨੇ ਸਟੇਜ ਤੋਂ ਪ੍ਰਵਚਨ ਕਰਦਿਆ ਕਿਹਾ ਕਿ ਬੱਚਿਆਂ ਅੰਦਰ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਬਾਬਾ ਹਰਦੇਵ ਸਿੰਘ ਜੀ ਨੇ ਬਾਲ ਸੰਗਤਾਂ ਦਾ ਉਪਰਾਲਾ ਕੀਤਾ ਸੀ।ਉਨ੍ਹਾਂ ਕਿਹਾ ਸਤਿਗੁਰੂ ਮਾਤਾ ਸ਼ੁਦੀਕਸ਼ਾ ਜੀ ਮਹਾਰਾਜ ਬੱਚਿਆ ਨੂੰ ਅਧਿਆਤਮਿਕ ਸਿੱਖਿਆ ਦੇ ਰਾਹੀਂ ਪ੍ਰਭੂ ਭਗਤੀ ਨਾਲ ਜੋੜ ਕੇ ਸੰਸਾਰ ਨੂੰ ਸੁਖੀ ਕਰਨ ਦਾ ਯਤਨ ਕਰ ਰਹੇ ਹਨ। ਇਸ ਮੌਕੇ ਖੇਤਰੀ ਸੰਚਾਲਕ , ਵੱਖ-ਵੱਖ ਬਰਾਂਚਾਂ ਦੇ ਮੁਖੀ, ਬੱਚੇ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।