Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਰਾਜਪੁਰ ਕੰਢੀ ਵਿਖੇ ਤਿੰਨ ਦਿਨਾ ਛਿੰਝ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ

ਰਾਜਪੁਰ ਕੰਢੀ ਵਿਖੇ ਤਿੰਨ ਦਿਨਾ ਛਿੰਝ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ

ਗੜ੍ਹਦੀਵਾਲਾ 17 ਜੂਨ (ਚੌਧਰੀ) 

: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਸ਼੍ਰੀ 108 ਸੰਤ ਬਾਬਾ ਭੋਲਾ ਗਿਰ ਜੀ ਰਾਜਪੁਰ ਕੰਢੀ ਵਿਖੇ ਮੌਜੂਦਾ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਤਿੰਨ ਦਿਨਾਂ ਸਾਲਾਨਾ ਛਿੰਞ ਮੇਲਾ ਬੜੀ ਸ਼ਰਧਾ ਭਾਵਨਾ ਅਤੇ ਪੂਰੇ ਵਿਧੀ ਵਿਧਾਨਾਂ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਅਤੇ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਜੀ ਵਲੋਂ ਟਮਕ ਦੀ ਰਸਮ ਅਦਾ ਕੀਤੀ ਗਈ। ਉਸ ਦੇ ਉਪਰੰਤ ਪੰਥ ਦੇ ਮਹਾਨ ਕੀਰਤਨੀਏ, ਕਥਾ ਵਾਚਕਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਬਾਅਦ ਦੁਪਹਿਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਆਪਣੀ ਜੌਹਰ ਦਿਖਾਏ। ਇਸ ਛਿੰਝ ਮੇਲੇ ਵਿੱਚ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਵੱਡੀ ਰੁਮਾਲੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਮਿਰਜਾ ਈਰਾਨੀ ਦੇ ਵਿੱਚ ਕਰਵਾਈ ਗਈ ਜੋ ਕਿ ਬਰਾਬਰੀ ਤੇ ਚੱਲਦੀ ਰਹੀ ਤੇ ਬਾਅਦ ਵਿੱਚ ਪੁਆਇੰਟਾਂ ਤੇ ਫੈਸਲਾ ਕੀਤਾ ਗਿਆ ਜੋ ਕਿ ਬਰਾਬਰੀ ਤੇ ਰਿਹਾ।ਦੋਵੇਂ ਪਹਿਲਵਾਨਾਂ ਨੂੰ 2-2 ਲੱਖ ਰੁਪਏ ਅਤੇ ਚਾਂਦੀ ਦੇ ਗੁਰਜ ਨਾਲ ਸਨਮਾਨਿਤ ਕੀਤਾ ਗਿਆ। ਛੋਟੀ ਰੁਮਾਲੀ ਦੀ ਕੁਸ਼ਤੀ ਕਾਲੂ ਬਾਹਰੋਵਾਲ ਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਹੋਈ। ਜਿਸ ਵਿੱਚ ਕਾਲੂ ਬਾਹਰੋਵਾਲ ਜੇਤੂ ਰਿਹਾ।ਜਿਸ ਨੂੰ 1 ਲੱਖ 50 ਹਜਾਰ ਰੁਪਏ  ਦੇ ਕੇ ਸਨਮਾਨਿਤ ਕੀਤਾ ਗਿਆ। ਤੀਜੇ ਨੰਬਰ ਵਾਲੀ ਰੁਮਾਲੀ ਭੋਲਾ ਅਟਾਰੀ ਤੇ ਅਮਨਾ ਬਾਹਰੋਵਾਲ ਵਿਚਕਾਰ ਹੋਈ। ਜਿਸ ਵਿਚ ਅਮਨਾ ਬਾਹਰੋਵਾਲ ਜੇਤੂ ਰਿਹਾ। ਇਸ ਮੌਕੇ ਤੇ ਕਮੇਟੀ ਵੱਲੋਂ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ  ਮਹੰਤ ਰਾਮ ਗਿਰ ਜੀ ਅਤੇ ਸੰਤ ਮਹਾਂਪੁਰਸ਼ ਵਲੋਂ ਸਾਝੇ ਤੌਰ ਤੇ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਪਤਵੰਤੇ ਸੱਜਣਾਂ ਨੂੰ ਮਹੰਤ ਰਾਮ ਗਿਰ ਜੀ ਵੱਲੋਂ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਵੱਲੋਂ ਚਾਹ ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਪੀਲ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਜਪਾਲਮਾਂ ਵਾਲੇ, ਸੰਤ ਨਰੇਸ਼ ਗਿਰ ਜੀ, ਨੰਗਲ ਖੁਗਾ, ਸੂਬੇਦਾਰ ਸੁਰਜੀਤ ਸਿੰਘ, ਅੰਗਰੇਜ਼ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ ਰਾਣਾ, ਨੰਬਰਦਾਰ ਬਲਵਿੰਦਰ ਸਿੰਘ, ਰਾਮ ਸਿੰਘ, ਹੁਸ਼ਿਆਰ ਸਿੰਘ, ਜੇ.ਈ. ਪਵਨ ਕੁਮਾਰ, ਬਲਵੰਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਸੰਤ-ਮਹਾਪੁਰਸ਼ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

ਫ਼ੋਟੋ ਰੁਮਾਲੀ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਪ੍ਰਿਤਪਾਲ ਫਗਵਾੜਾ ਅਤੇ ਮਿਰਜਾ ਇਰਾਨੀ ਦਾ ਪੇਚ ਮਾਰਦੇ ਹੋਏ।