ਗੜ੍ਹਦੀਵਾਲਾ 5 ਮਈ (ਚੌਧਰੀ)
: ਡਿਪਟੀ ਕਮਿਸ਼ਨਰ-ਕਮ- ਜਿਲਾ ਚੋਣ ਅਫਸਰ ਹੁਸ਼ਿਆਰਪੁਰ ਕੋਮਲ ਮਿਤਲ ਅਤੇ ਉਪ ਮੰਡਲ ਮੈਜਿਸਟ੍ਰੇਟ ਕਮ ਸਹਾਇਕ ਰਿਟਰਨਿੰਗ ਅਫ਼ਸਰ ਉੜਮੁੜ ਵਿਓਮ ਭਾਰਦਵਾਜ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਆਉਣ ਵਾਲੀਆਂ ਵੋਟਾਂ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਹਲਕੇ ਵਿੱਚ ਅਲਗ-ਅਲਗ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ ਇਸੇ ਲੜੀ ਵਿੱਚ ਗੜ੍ਹਦੀਵਾਲਾ ਸ਼ਹਿਰ ਦੇ ਬਾਜ਼ਾਰ ਵਿੱਚ ਦੁਕਾਨਦਾਰ ਵੋਟਰਾਂ ਨੂੰ , ਉੜਮੁੜ ਹਲਕੇ ਵਿੱਚ ਪ੍ਰੋ ਦਕਸ਼ ਸੋਹਲ,( ਸਵੀਪ ਨੋਡਲ ਅਫਸਰ) ਅਤੇ ਡਾ.ਕੁਲਦੀਪ ਸਿੰਘ ਮਨਹਾਸ,(ਸਹਾਇਕ ਸਵੀਪ ਨੋਡਲ ਅਫਸਰ) ਵਲੋਂ ਜਾਗਰੂਕ ਕੀਤਾ ਗਿਆ ।ਜਿਸ ਵਿੱਚ ਨੌਜਵਾਨ ਵੋਟਰਾਂ ਨੂੰ ਗੜ੍ਹਦੀਵਾਲਾ ਸ਼ਹਿਰ ਵਿੱਚ ਉਹਨਾਂ ਦੀਆਂ ਦੁਕਾਨਾਂ ਵਿੱਚ ਜਾਕੇ ਜਿੱਥੇ ਉਹਨਾਂ ਨੂੰ ਉਹਨਾਂ ਦੇ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਉੱਥੇ ਹੀ ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਗਈ ਸੀ ਵਿਜ਼ਲ ਐਪ ਵਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ । ਵੋਟਰਾਂ ਵਲੋਂ ਇਸ ਇਸ ਸੰਬਧੀ ਜਾਗਰੂਕਤਾ ਨੂੰ ਭਰਵਾਂ ਹੁੰਗਾਰਾ ਮਿਲਿਆ ।








