Prime Punjab Times

Latest news
ਬਹੇੜਾ ਬਾੜੀ ਖੱਡ ’ਤੇ 2.03 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਾਈ ਲੈਵਲ ਪੁਲ - ਡਾ.ਰਵਜੋਤ ਸਿੰਘ ਸੋਸਾਇਟੀ ਨੇ 123ਵਾਂ ਰਾਸ਼ਣ ਵੰਡ ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ NCC ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਦਾ ਖ਼ਾਲਸਾ ਕਾਲਜ 'ਚ ਪਹਿਲਾ ਦੌਰਾ KMS ਕਾਲਜ ਦੇ ਬੀ.ਐਸ.ਸੀ.ਆਈ.ਟੀ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ– ਪ੍ਰਿੰਸੀਪਲ ਡਾ.ਮਾਨਵ ਸੈਣੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ ਸਰਬਸੰਮਤੀ ਨਾਲ ਰਾਵਲ ਕੁਮਾਰ ਬਣੇ ਪੰਜਾਬ ਹੈਲਥ ਡਿਪਾਰਟਮੈਂਟ ਕਲੈਰੀਕਲ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ ’ਤੇ ਤਾਬੜਤੋੜ ਫਾਇ+ਰਿੰਗ, ਪੁਲਿਸ ਨੇ ਜਾਂਚ ਕੀਤੀ ਸ਼ੁਰੂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ FBI ਦੇ ਨਿਸ਼ਾਨੇ 'ਤੇ SHO ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਲਾਈਨ ਹਾਜ਼ਰ,ਡੀਆਈਜੀ ਨੇ ਤੱਥ ਖੋਜ ਜਾਂਚ ਦੇ ਦਿੱਤੇ ਹੁਕਮ
ADVERTISEMENT
You are currently viewing ਪੰਜ ਟਨ ਵੇਸਟ ਪਲਾਸਟਿਕ ਨੂੰ ਰੀਸਾਈਕਲ ਲਈ ਭੇਜਿਆ : ਸ.ਪ੍ਰ.ਰੇਸ਼ਮ ਸਿੰਘ

ਪੰਜ ਟਨ ਵੇਸਟ ਪਲਾਸਟਿਕ ਨੂੰ ਰੀਸਾਈਕਲ ਲਈ ਭੇਜਿਆ : ਸ.ਪ੍ਰ.ਰੇਸ਼ਮ ਸਿੰਘ

ਗੜ੍ਹਦੀਵਾਲਾ 26 ਅਪ੍ਰੈਲ (ਚੌਧਰੀ) 

: ਆਓ ਬਲ ਬਲ ਸੇਵਾ ਸੁਸਾਇਟੀ ਦੀ ਮੁਹਿੰਮ ਵਿੱਚ ਹਿੱਸਾ ਪਾਈਏ, ਜਿਸ ਧਰਤੀ ਨੂੰ ਮਾਂ ਕਹਿੰਦੇ ਉਹ ਉੱਪਰ ਨਾ ਗੰਦ ਪਾਈਏ, ਹਵਾ, ਪਾਣੀ ਅਤੇ ਧਰਤੀ ਮਾਂ ਪਲਾਸਟਿਕ ਮੁਕਤ ਬਣਾਈਏ। ਸੜਕਾਂ ਅਤੇ ਕੂੜੇ ਦੇ ਡੰਪਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਿਸ ਵਿਚ ਸਭ ਤੋਂ ਜਿਆਦਾ ਪਲਾਸਟਿਕ ਨਜ਼ਰ ਆਉਂਦੀ ਹੈ। ਇਸ ਪਲਾਸਟਿਕ ਨੂੰ ਖਤਮ ਕਰਨਾ ਹੀ ਸੁਸਾਇਟੀ ਦਾ ਮੰਤਵ ਹੈ। ਅਸੀਂ ਸਭ ਨੇ ਰਲ ਕੇ ਇਹ ਕੰਮ ਕਰਨਾ ਹੈ ਜੋ ਸਾਡੇ ਘਰਾਂ ਵਿੱਚ ਵੇਸਟ ਪਲਾਸਟਿਕ ਉਸਨੂੰ ਕੂੜੇ ਵਿੱਚ ਨਹੀਂ ਮਿਲਾਉਣਾ ਉਸ ਨੂੰ ਇੱਕ ਬੋਰਾ ਜਾਂ ਬੈਗ ਲਗਾਉਣਾ ਹੈ ਜਿਸ ਵਿੱਚ ਇਸ ਵੇਸਟ ਪਲਾਸਟਿਕ ਨੂੰ ਇਕੱਠਾ ਕਰ ਲੈਣਾ ਹੈ, ਬਾਹਰ ਨਹੀਂ ਸੁੱਟਣਾ ਘਰ ਵਿੱਚ ਪਲਾਸਟਿਕ ਕਿਸੇ ਕਿਸਮ ਦੀ ਬਦਬੂ ਨਹੀਂ ਫੈਲਾਉਂਦਾ। ਜੇਕਰ ਪਲਾਸਟਿਕ ਨੂੰ ਬਾਹਰ ਸੁੱਟੋਗੇ ਜਾਂ ਕੂੜੇ ਵਿੱਚ ਪਾਓਗੇ ਤਾਂ ਬਦਬੂ ਦੇ ਨਾਲ ਨਾਲ ਇਸ ਵਿੱਚ ਬਰਸਾਤੀ ਪਾਣੀ ਖੜਾ ਹੋ ਜਾਵੇਗਾ ਜਿਸ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਦੇ ਅਸਾਰ ਵੀ ਵੱਧ ਜਾਂਦੇ ਹਨ। ਆਪਣੇ ਘਰ- ਬਾਹਰ ਸ਼ਹਿਰ ਦੀ ਸਾਫ਼ ਸਫ਼ਾਈ ਲਈ, ਕੁਦਰਤ ਦੀ ਸਾਂਭ- ਸੰਭਾਲ ਲਈ,ਗਲੋਬਲ ਵਾਰਮਿੰਗ ਤੋਂ ਬਚਣ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਹਵਾ,ਪਾਣੀ, ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਅਤੇ ਆਪਣੀ ਚੰਗੀ ਸਿਹਤ ਲਈ ਸਾਨੂੰ ਸਭ ਨੂੰ ਇਹ ਕੰਮ ਕਰਨਾ ਹੋਵੇਗਾ। ਬਲ ਬਲ ਸੇਵਾ ਸੁਸਾਇਟੀ ਦੀ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਓ। ਬਲ ਬਲ ਸੇਵਾ ਸੋਸਾਇਟੀ ਪ੍ਰਧਾਨ ਹਰੀਕ੍ਰਿਸ਼ਨ ਕਜਲਾ ਅਤੇ ਚੇਅਰਪਰਸਨ ਰੋਜ਼ੀ ਸ਼ਰਮਾ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਲ ਪ੍ਰਧਾਨ ਰੇਸ਼ਮ ਸਿੰਘ ਵੱਲੋਂ 500 ਕੁਇੰਟਲ ਵੇਸਟ ਪਲਾਸਟਿਕ ਨੂੰ ਇਕੱਠਾ ਕਰਕੇ ਪਲਾਸਟਿਕ ਇੰਡਸਟਰੀ ਨੂੰ ਦਿੱਤਾ ਗਿਆ। ਰੇਸ਼ਮ ਸਿੰਘ ਜੀ ਨੇ ਦੱਸਿਆ ਕਿ ਇਸ ਵਿੱਚ ਉਹਨਾਂ ਦਾ ਸਾਥ ਈ.ਓ.ਕਮੇਟੀ ਗੜ੍ਹਦੀਵਾਲਾ ਰਾਮ ਪ੍ਰਕਾਸ਼, ਈ.ਓ. ਕਮੇਟੀ ਦਸੂਹਾ ਕਮਲਜਿੰਦਰ ਸਿੰਘ, ਈ.ਓ. ਸਿਮਰਨਜੀਤ ਸਿੰਘ ਢੀਂਡਸਾ, ਈ.ਓ. ਕਮੇਟੀ ਗੜ੍ਹਸ਼ੰਕਰ ਰਜੀਵ ਸਰੀਨ,ਈ.ਓ. ਕਮੇਟੀ ਤਲਵਾੜਾ ਮਦਨ ਸਿੰਘ , ਇੰਸਪੈਕਟਰ  ਪਵਨ ਕੁਮਾਰ,ਸੀ.ਐਫ.ਸੰਤੋਸ਼ ਕੁਮਾਰੀ ਸੋਨੀਆ, ਸੀ.ਐਫ. ਤ੍ਰਿਪਤਾ ਦੇਵੀ, ਸੀ.ਐਫ. ਸੁਨੀਤਾ ਜੀ, ਸੀ.ਐਫ. ਮਨਜੀਤ ਸਿੰਘ ਜੀ, ਸੀ.ਐਫ. ਪ੍ਰਭਜੋਤ ਸਿੰਘ ਜੀ,ਸੀ.ਐਫ. ਰੇਖਾ ਰਾਣੀ  ਅਤੇ ਬਲ ਬਲ ਸੇਵਾ ਸੋਸਾਇਟੀ ਨਾਲ ਜੁੜੇ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਇਸ ਵੇਸਟ ਪਲਾਸਟਿਕ ਨੂੰ ਇਕੱਠਾ ਕਰਨ ਵਿੱਚ ਸਹਿਯੋਗ ਕੀਤਾ ਗਿਆ। ਅੰਤ ਵਿੱਚ ਰੇਸ਼ਮ ਸਿੰਘ ਜੀ ਨੇ ਕਿਹਾ ਕਿ ਸਾਡਾ ਆਲਾ-ਦੁਆਲਾ ਵਾਤਾਵਰਨ ਸਾਫ- ਸੁਥਰਾ ਰਹੇਗਾ, ਪ੍ਰਦੂਸ਼ਣ ਮੁਕਤ ਕੁਦਰਤ ਹੋਵੇਗਾ। ਸ਼ੁੱਧ ਹਵਾ ਮਿਲੇਗੀ, ਪਲਾਸਟਿਕ ਰੂਪੀ ਬਿਮਾਰੀ ਤੋਂ ਅਸੀਂ ਆਪਣੀ ਧਰਤੀ, ਪਾਣੀ ਅਤੇ ਹਵਾ ਨੂੰ ਬਚਾਅ ਸਕਦੇ ਹਾਂ। ਕਿਸੇ ਵੀ ਤਰ੍ਹਾਂ ਦਾ ਜਾਨਵਰ ਜੋ ਪਲਾਸਟਿਕ ਖਾਂ ਕੇ ਆਪਣੀ ਜਾਨ ਗਵਾਉਂਦਾ ਹੈ ਉਸ ਦੀ ਸੁਰੱਖਿਆ ਹੋਵੇਗੀ, ਪਲਾਸਟਿਕ ਦੀ ਜਗ੍ਹਾ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੋਵੇਗੀ। ਕੂੜੇ ਵਿੱਚ ਨਾ ਪਲਾਸਟਿਕ ਮਿਲਾਓ ਬਲ ਬਲ ਸੇਵਾ ਸੋਸਾਇਟੀ ਦਾ ਸਾਥ ਨਿਭਾਓ।

error: copy content is like crime its probhihated