Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਾਬਕਾ ਫੌਜੀ ਨੌਜਵਾਨ ਗਭੀਰ ਜਖਮੀ ਹਲਾਤਾਂ ਚ ਪਰਿਵਾਰ ਨੂੰ ਨਹਿਰ ਦੇ ਨਜ਼ਦੀਕ ਤੋਂ ਮਿਲਿਆ,ਇਲਾਜ ਦੌਰਾਨ ਮੌ+ਤ 

ਸਾਬਕਾ ਫੌਜੀ ਨੌਜਵਾਨ ਗਭੀਰ ਜਖਮੀ ਹਲਾਤਾਂ ਚ ਪਰਿਵਾਰ ਨੂੰ ਨਹਿਰ ਦੇ ਨਜ਼ਦੀਕ ਤੋਂ ਮਿਲਿਆ,ਇਲਾਜ ਦੌਰਾਨ ਮੌ+ਤ 

ਗੜ੍ਹਦੀਵਾਲਾ (PPT NEWS) 
ਪਰਿਵਾਰ ਨੇ ਕਤਲ ਹੋਣ ਦਾ ਜਤਾਇਆ ਖਦਸ਼ਾ, ਪੁਲਿਸ ਜਾਂਚ ਚ ਜੁੱਟੀ 
: ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਭਾਣੋਵਾਲ ਦੇ ਸਾਬਕਾ ਫੌਜੀ ਨੌਜਵਾਨ ਐਤਵਾਰ ਰਾਤ ਨੂੰ ਪਰਿਵਾਰ ਵਲੋਂ ਉਸਦੀ ਭਾਲ ਕਰਨ ਉਪਰੰਤ ਭੱਟਲਾ ਨਹਿਰ ਨਜਦੀਕ ਤੋਂ ਗਭੀਰ ਜਖਮੀ ਹਾਲਤ ਵਿਚ ਮਿਲਿਆ ਸੀ।ਜਖਮੀ ਨੌਜਵਾਨ ਦੀ ਪਛਾਣ ਪ੍ਰਦੀਪ ਸਿੰਘ (40) ਪੁੱਤਰ ਗਿਆਨ ਸਿੰਘ ਵਾਸੀ ਭਾਣੋਵਾਲ ਵਜੋਂ ਹੋਈ ਹੈ ।ਪਰਿਵਾਰ ਵਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਲੈ ਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਹੋਇਆਂ ਉਸ ਨੂੰ ਹੁਸ਼ਿਆਰਪੁਰ ਆਈ ਵੀ ਵਾਈ ਹਸਪਤਾਲ ਰੈਫਰ ਕਰ ਦਿੱਤਾ ਗਿਆ । ਜਿਥੇ ਇਲਾਜ ਦੌਰਾਨ ਸੋਮਵਾਰ ਨੂੰ ਉਸ ਦੀ ਮੌ+ਤ ਹੋ ਗਈ। ਪਰਿਵਾਰ ਵਲੋਂ ਨੌਜਵਾਨ ਪ੍ਰਦੀਪ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਨੂੰ ਦੇਖਦੇ ਹੋਏ ਉਸਦੇ ਕ+ਤ+ਲ ਦਾ ਖਦਸ਼ਾ ਜਤਾਇਆ ਹੈ। ਗੜ੍ਹਦੀਵਾਲਾ ਪੁਲਿਸ ਇਸ ਸਾਰੀ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ। ਗੜ੍ਹਦੀਵਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਪ੍ਰਦੀਪ ਸਿੰਘ ਦੇ ਭਰਾ ਸਤਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਦੇ ਖਿਲਾਫ਼ ਧਾਰਾ 302 ਭ:ਦ ਅਧੀਨ ਮਾਮਲਾ ਦਰਜ ਕੀਤਾ ਹੈ।
ਕੀ ਕਹਿਣ ਪਰਿਵਾਰ ਦਾ 
ਥਾਣਾ ਗੜਦੀਵਾਲਾ ਵਿਖੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਗੁਹਾਰ ਲਗਾਉਂਦੇ ਹੋਏ ਕਿ ਮ੍ਰਿਤਕ ਪ੍ਰਦੀਪ ਸਿੰਘ ਨਾਲ ਹੋਈ ਘਟਨਾ ਦੀ ਜਲਦ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਘਟਨਾ ਨਾ ਵਾਪਰ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕਾਤਲਾਂ ਦੇ ਫੜੇ ਜਾਣ ਉਪਰੰਤ ਹੀ ਮ੍ਰਿਤਕ ਦਾ ਸੰਸਕਾਰ ਕਰਨ ਦੀ ਗੱਲ
ਵੀ ਆਖੀ ਹੈ।
ਘਟਨਾ ਸਬੰਧੀ ਜਾਂਚ ਜਾਰੀ ਹੈ, ਦੋਸ਼ੀ ਜਲਦ ਪੁਲਿਸ ਦੀ ਗ੍ਰਿਫਤ ਚ ਹੋਣਗੇ : ਡੀ ਐਸ ਪੀ ਰੰਧਾਵਾ 
ਇਸ ਮੌਕੇ ਡੀ ਐਸ ਪੀ ਟਾਂਡਾ ਐਚ ਐਸ ਰੰਧਾਵਾ ਨੇ ਕਿਹਾ ਪੁਲਿਸ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ।
ਸਤਵਿੰਦਰ ਸਿੰਘ ਪੁੱਤਰ ਗਿਆਨ ਚੰਦ ਵਾਸੀ ਭਾਣੋਵਾਲ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਮਿਤੀ 21-04- 2024 ਸਮਾ 11-00 ਵਜੇ ਰਾਤ ਉਹ ਆਪਣੇ ਘਰ ਸੁੱਤਾ ਸੀ ਤਾ ਉਸਦੀ ਭਰਜਾਈ ਰੁਪਿੰਦਰ ਕੌਰ ਪਤਨੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪ੍ਰਦੀਪ ਸਿੰਘ ਆਪਣੇ ਮੋਟਰਸਾਇਕਲ ਨੰ.ਪੀ.ਬੀ.07 ਸੀ.ਐਫ 4358 ਪਰ ਘਰੋ ਗਿਆ ਸੀ ਪਰ ਹਜੇ ਤੱਕ ਘਰ ਨਹੀ ਆਏ। ਜਿਸਤੇ ਸਤਵਿੰਦਰ ਸਿੰਘ ਨੇ ਆਪਣੇ ਭਰਾ ਪ੍ਰਦੀਪ ਸਿੰਘ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜੋ ਪਿੰਡ ਭੱਟਲਾ ਨਹਿਰ ਪਾਸ ਪ੍ਰਦੀਪ ਸਿੰਘ ਜਖਮੀ ਹਾਲਤ ਵਿੱਚ ਮਿਲਿਆ। ਜਿਸਦਾ ਮੋਟਰਸਾਇਕਲ ਟੁੱਟਾ ਹੋਇਆ ਸੀ। ਜੋ ਲੱਗ ਰਿਹਾ ਸੀ ਕਿ ਪ੍ਰਦੀਪ ਸਿੰਘ ਨੂੰ ਕਿਸੇ ਨੇ ਸਿਰ ਵਿੱਚ ਸੱਟਾ ਮਾਰ ਕੇ ਜਖਮੀ ਕੀਤਾ ਹੈ। ਜਿਸਨੂੰ IVY ਹਸਪਤਾਲ ਹੁਸ਼ਿ; ਦਾਖਲ ਕਰਾਇਆ। ਜਿਸਦੀ ਦੌਰਾਨੇ ਇਲਾਜ ਮੌ+ਤ ਹੋ ਗਈ। ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।