Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਪੁਲਿਸ ਨੇ ਸਰਚ ਓਪ੍ਰੇਸ਼ਨ ਦੌਰਾਨ ਹੈਰੋਇਨ, ਲਾਹਣ ਸਮੇਤ 8 ਨਸ਼ਾ ਤਸਕਰਾਂ ਨੂੰ ਦਬੋਚਿਆ

ਪੁਲਿਸ ਨੇ ਸਰਚ ਓਪ੍ਰੇਸ਼ਨ ਦੌਰਾਨ ਹੈਰੋਇਨ, ਲਾਹਣ ਸਮੇਤ 8 ਨਸ਼ਾ ਤਸਕਰਾਂ ਨੂੰ ਦਬੋਚਿਆ

ਬਟਾਲਾ 31 ਮਾਰਚ (ਅਵਿਨਾਸ਼ ਸ਼ਰਮਾ) 

: ਮਾਣਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਮਾਣਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਜੀ ਵੱਲੋ ਦਿੱਤੇ ਦਿਸ਼ਾ-ਨਿਰਦੇਸਾਂ ਦੀ ਪਾਲਣਾ ਕਰਦੇ ਲੋਕ ਸਭਾ ਚੋਣਾਂ-2024 ਦੇ ਮੱਧੇਨਜਰ ਅਤੇ ਮਾੜੇ ਅਨਸਰਾਂ/ਨਸ਼ੇ ਤੇ ਕਾਬੂ ਪਾਉਣ ਲਈ ਪੁਲਿਸ ਜਿਲ੍ਹਾ ਬਟਾਲਾ ਵਿੱਚ ਅੱਜ ਮਿਤੀ 31.03.2024 ਨੂੰ ਮਾਣਯੋਗ ਸੀਨੀਅਰ ਕਪਤਾਨ ਪੁਲਿਸ, ਬਟਾਲਾ ਜੀ ਦੀ ਰਹਿਨੁਮਾਈਂ ਹੇਠ ਵੱਖ-ਵੱਖ ਥਾਣਿਆਂ ਦੇ ਏਰੀਆ ਵਿੱਚ ਸੁਭਾ 5.00 ਏ.ਐੱਮ ਤੋਂ ਸਰਚ ਓਪ੍ਰੇਸ਼ਨ ਸ਼ੁਰੂ ਕੀਤਾ ਗਿਆ।ਜਿਸ ਵਿੱਚ 255 ਕਰਮਚਾਰੀ ਤਾਇਨਾਤ ਸਨ।

ਸਮੂਹ ਹਲਕਾ ਅਫਸਰਾਨ ਵੱਲੋ ਆਪਣੇ-ਆਪਣੇ ਏਰੀਆ ਨੂੰ ਸੁਪਰਵਾਈਜ ਕੀਤਾ ਗਿਆ। ਸਰਚ ਓਪ੍ਰੇਸ਼ਨ ਦੌਰਾਨ ਡਰੱਗ ਹਾਟਸਪਾਰਟ ਅਤੇ ਨਜਾਇਜ ਸ਼ਰਾਬ ਦੀ ਕਸੀਦ ਕਰਨ ਵਾਲੀਆਂ ਸ਼ੱਕੀ ਥਾਵਾਂ ਦੀ ਸਰਚ ਕੀਤੀ ਗਈ। ਸਰਚ ਦੋਰਾਨ ਸ਼ੱਕੀ ਵਿਅਕਤੀਆਂ, ਸ਼ੱਕੀ ਵਹੀਕਲਾਂ ਆਦਿ ਦੀ ਵੀ ਚੈਕਿੰਗ ਕੀਤੀ ਗਈ। ਸਰਚ ਓਪ੍ਰੇਸ਼ਨ ਦੌਰਾਨ ਆਮ ਪਬਲਿਕ ਨੂੰ ਅਵੇਅਰ ਕੀਤਾ ਗਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਪੁਲਿਸ ਨੂੰ ਜਾਣਕਾਰੀ ਦੇਣ ਅਤੇ ਮਾੜੇ ਅਨਸਰਾਂ ਤੇ ਨਸ਼ੇ ਨੂੰ ਠੱਲ ਪਾਉਣ ਲਈ ਪੁਲਿਸ ਦਾ ਸਾਥ ਦੇਣ ਤਾਂ ਜੋ ਉਹਨਾਂ ਦਾ ਪਿੰਡ/ਮੁਹੱਲਾ ਆਲਾ-ਦੁਆਲਾ ਖੁਸ਼ਹਾਲ ਰਹਿ ਸਕੇ।

ਸਰਚ ਓਪ੍ਰੇਸ਼ਨ ਦੌਰਾਨ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ ਅਤੇ ਬ੍ਰਾਮਦਗੀ ਹੋਈ ਹੈ।

ਕੇਸ ਦਰਜ = 09

ਦੋਸ਼ੀ ਗ੍ਰਿਫਤਾਰ = 08

ਰਿਕਵਰੀ:-

ਲਾਹਨ 18,300 ਕਿਲੋਗ੍ਰਾਮ

ਸ਼ੱਕੀ ਵਿਅਕਤੀ ਦੀ ਜਾਂਚ ਕੀਤੀ ਗਈ = 106

ਨਜਾਇਜ਼ ਸ਼ਰਾਬ 160 ਬੋਤਲਾਂ

ਹੈਰੋਇਨ 10 ਜੀ.ਐਮ

ਸ਼ੱਕੀ ਵਾਹਨ ਦੀ ਜਾਂਚ ਕੀਤੀ ਗਈ = 101

,

error: copy content is like crime its probhihated