Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਅਯੋਧਿਆ ਧਾਮ ਅਤੇ ਵਿਸ਼ਵ ਕਾਂਸ਼ੀ ਨਾਥ ਮੰਦਰ ਬਨਾਰਸ ਦੀ ਪਵਿੱਤਰ ਯਾਤਰਾ ਤੋ ਵਾਪਸ ਪਰਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ

ਅਯੋਧਿਆ ਧਾਮ ਅਤੇ ਵਿਸ਼ਵ ਕਾਂਸ਼ੀ ਨਾਥ ਮੰਦਰ ਬਨਾਰਸ ਦੀ ਪਵਿੱਤਰ ਯਾਤਰਾ ਤੋ ਵਾਪਸ ਪਰਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ

ਦਸੂਹਾ 27 ਮਾਰਚ (ਚੌਧਰੀ) 

: ਚੇਅਰਮੈਨ ਕੇ.ਐਮ.ਐਸ ਕਾਲਜ ਚੌਧਰੀ ਕੁਮਾਰ ਸੈਣੀ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੇ ਸਕੱਤਰ ਜਰਨਲ ਆਪਣੀ 82 ਸਾਲ ਦੀ ਉਮਰ ਵਿੱਚ ਆਪਣੇ ਪੋਤੇ ਤੋਸ਼ਾਂਤ ਸੈਣੀ ਅਤੇ ਆਪਣੇ ਦੋਸਤ ਦਵਾਈ ਵਿਕਰੇਤਾ ਕਮਲ ਅਗਰਵਾਲ ਦੇ ਨਾਲ ਭਗਵਾਨ ਸ਼੍ਰੀ ਰਾਮ ਮੰਦਰ ਅਯੋਧਿਆ ਅਤੇ ਵਿਸ਼ਵ ਕਾਂਸ਼ੀਨਾਥ ਸ਼ਿਵ ਮੰਦਰ ਬਨਾਰਸ (ਯੂ.ਪੀ) ਦੀ 6 ਦਿਨ ਦੀ ਯਾਤਰਾ ਤੋ ਬਾਅਦ ਵਾਪਸ ਪਰਤਣ ਤੇ ਜਾਰੀ ਇਕ ਪ੍ਰੈਸ ਨੋਟ ਰਾਹੀਂ ਉਹਨਾ ਦੱਸਿਆ ਕਿ ਅਯੋਧਿਆ ਮੰਦਰ ਵਿਖੇ ਰਾਮ ਲਲਾ ਦੀ 22 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਸ ਮੰਦਰ ਦੇ ਲਗਪਗ 1 ਕਰੋੜ 10 ਲੱਖ ਲੋਕ ਹੁਣ ਤੱਕ ਦਰਸ਼ਨ ਕਰ ਚੁੱਕੇ ਹਨ। ਹਰ ਐਤਵਾਰ ਅਤੇ ਮੰਗਲਵਾਰ ਨੂੰ ਇਸਦੀ ਸੰਖਿਆ ਲਗਪਗ 3 ਤੋਂ 4 ਲੱਖ ਹੁੰਦੀ ਹੈ। ਹਰ ਰੋਜ਼ ਡੇਢ ਤੋਂ ਦੋ ਲੱਖ ਲੋਕ ਦੇਸ਼ ਦੇ ਵੱਖ ਵੱਖ ਕੋਨੇ ਤੋ ਅਯੋਧਿਆ ਪਹੁੰਚ ਕੇ ਰਾਮ ਲਲਾ ਦੇ ਦਰਸ਼ਨ ਕਰਦੇ ਹਨ। ਉਹਨਾ ਦੱਸਿਆ ਕਿ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅਯੋਧਿਆ ਅਤੇ ਬਨਾਰਸ ਦੇ ਨਾਲ ਨਾਲ ਸਾਰੀ ਯੂ.ਪੀ ਦਾ ਕਾਇਆ ਕਲਪ ਕਰ ਦਿੱਤਾ ਹੈ। ਉਹਨਾ ਆਪਣੀ ਇਸ ਯਾਤਰਾ ਦੌਰਾਨ ਧਰਮ ਗੁਰੂ ਸ਼੍ਰੀ ਰਵਿਦਾਸ ਜੀ ਦੇ ਜਨਮ ਅਸਥਾਨ ਮੰਦਰ ਦੇ ਦਰਸ਼ਨ ਵੀ ਕੀਤੇ। ਉਹਨਾ ਬਨਾਰਸ ਵਿਖੇ ਸ਼੍ਰੀ ਵਿਸ਼ਵਨਾਥ ਮੰਦਰ ਦੇ ਰਾਮੇਸ਼ਵਰ ਭਵਨ ਵਿਖੇ ਪੂਜਾ ਅਰਚਨਾ ਵੀ ਕੀਤੀ। ਇਸ ਤੋਂ ਇਲਾਵਾ ਉਹ ਕਬੀਰ ਦਾਸ ਚੌਂਕ ਵਿਖੇ ਵੀ ਨਤਮਸਤਿਕ ਹੋਏ। ਉਹਨਾ ਮਹਾਤਮਾ ਬੁੱਧ ਜੀ ਦੀ ਉਸ ਸਥਾਨ ਦੇ ਵੀ ਦਰਸ਼ਨ ਕੀਤੇ ਜਿੱਥੇ ਬੁੱਧ ਜੀ ਨੇ ਆਪਣੇ 5 ਅਨੁਯਾਈਆਂ ਨੂੰ ਪਹਿਲਾ ਉਪਦੇਸ਼ ਦਿੱਤਾ ਸੀ। ਉਹਨਾ ਕਿਹਾ ਕਿ ਇਹ ਮੇਰੀ ਆਪਣੀ ਜਿੰਦਗੀ ਦੀ ਸਭ ਤੋਂ ਵਧੀਆ ਧਾਰਮਿਕ ਯਾਤਰਾ ਸੀ।

ਕੈਪਸ਼ਨ : ਚੌਧਰੀ ਕੁਮਾਰ ਸੈਣੀ, ਤੋਸ਼ਾਂਤ ਸੈਣੀ ਅਤੇ ਕਮਲ ਅਗਰਵਾਲ ਅਯੋਧਿਆ ਵਿਖੇ ਰਾਮ ਮੰਦਰ ਅਤੇ ਵਿਸ਼ਵ ਕਾਂਸ਼ੀਨਾਥ ਮੰਦਰ ਬਨਾਰਸ ਵਿਖੇ ਨਤਮਸਤਿਕ ਹੁੰਦੇ ਹੋਏ।