Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸ਼ੁਭਕਰਨ ਸਿੰਘ ਅਤੇ ਹੋਰ ਕਿਸਾਨਾ ਦੀ ਮੌਤ ਦੀ ਸਿੱਧੇ ਤੌਰ ਤੇ ਖੱਟੜ ਸਰਕਾਰ ਹੀ ਜੁੰਮੇਵਾਰ ਹੈ : ਬੇਗਮਪੁਰਾ ਟਾਇਗਰ ਫੋਰਸ

ਸ਼ੁਭਕਰਨ ਸਿੰਘ ਅਤੇ ਹੋਰ ਕਿਸਾਨਾ ਦੀ ਮੌਤ ਦੀ ਸਿੱਧੇ ਤੌਰ ਤੇ ਖੱਟੜ ਸਰਕਾਰ ਹੀ ਜੁੰਮੇਵਾਰ ਹੈ : ਬੇਗਮਪੁਰਾ ਟਾਇਗਰ ਫੋਰਸ

ਹੁਸ਼ਿਆਰਪੁਰ 26 ਫਰਵਰੀ ( ਤਰਸੇਮ ਦੀਵਾਨਾ )

ਬੇਗਮਪੁਰਾ ਟਾਇਗਰ ਫੋਰਸ ਵਲੋ ਸਾਬੀ ਸੁੰਦਰ ਨਗਰ ਜਿਲ੍ਹਾ ਸਕੱਤਰ,ਗੁਰਪ੍ਰੀਤ ਗੋਪਾ ਸ਼ਹਿਰੀ ਪ੍ਰਧਾਨ,ਰਵੀ ਸੁੰਦਰ ਨਗਰ ਸ਼ਹਿਰੀ ਉਪ ਪ੍ਰਧਾਨ, ਨਿਯੁਕਤ : ਨੇਕੂ ,ਹੈਪੀ

: ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਮੁਹੱਲਾ ਸੁੰਦਰ ਨਗਰ ਵਿਖੇ ਬੇਗਮਪੁਰਾ ਟਾਈਗਰ ਫੋਰਸ ਦੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮੀਟਿੰਗ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਸਾਬੀ ਸੁੰਦਰ ਨਗਰ ਜਿਲ੍ਹਾ ਸਕੱਤਰ,ਗੁਰਪ੍ਰੀਤ ਗੋਪਾ ਸ਼ਹਿਰੀ ਪ੍ਰਧਾਨ,ਰਵੀ ਸੁੰਦਰ ਨਗਰ ਸ਼ਹਿਰੀ ਉਪ ਪ੍ਰਧਾਨ, ਸੁਖਵਿੰਦਰ ਸੁੱਖੀ ਫਤਿਹਗੜ੍ਹ ਸ਼ਹਿਰੀ ਸੈਕਟਰੀ,ਸਾਜਨ ਅਤੇ ਰਕੇਸ਼ ਕੁਮਾਰ ਸੁੰਦਰ ਨਗਰ,ਦਿਲਬਾਗ ਸਿੰਘ ਬਾਘਾ ਅਤੇ ਨਰੇਸ਼ ਕੁਮਾਰ ਮੈਂਬਰ ਆਦਿ ਚਣੇ ਗਏ  ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਣ ਕੀਤਾ ਕਿ ਫੋਰਸ ਵੱਲੋਂ ਦਿੱਤੀ ਗਈ ਜਿੰਮੇਵਾਰੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਜੀ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਆਗੂਆ  ਹਰਿਆਣਾ ਦੀ ਖੱਟੜ ਸਰਕਾਰ ਦੀ ਸੁਰੱਖਿਆ ਫੋਰਸ ਵੱਲੋਂ ਪੰਜਾਬ ਰਾਜ ਅੰਦਰ ਸ਼ੰਬੂ ਅਤੇ ਖਨੌਰੀ ਨਾਲ ਲੱਗਦੀਆਂ ਹੱਦਾਂ ਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ 22 ਸਾਲ ਦੇ ਨੌਜਵਾਨ ਸ਼ੁਭਕਰਨ ਸਿੰਘ ਅਤੇ ਬੀਤੇ ਦਿਨੀ ਇੱਕ ਹੋਰ ਕਿਸਾਨ ਦੀ ਮੌਤ ਲਈ ਡਬਲ ਇੰਜਨ ਭਾਜਪਾ ਸਰਕਾਰ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਡੁੱਲਿਆ ਖੂਨ ਭਾਜਪਾ ਦੇ ਸਿਆਸੀ ਕਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾl
ਬੇਗਮਪੁਰਾ ਟਾਇਗਰ ਫੋਰਸ ਦੇ ਆਗੂਆਂ  ਨੇ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਨੂੰ  ਸ਼ੰਬੂ ਅਤੇ ਖਨੌਰੀ ਬਾਰਡਰ ਵਿਖੇ ਪੈਦਲ ਚੱਲ ਰਹੇ ਕਿਸਾਨਾਂ ਉੱਤੇ ਹਰਿਆਣਾ ਸਟੇਟ ਦੀ ਪੁਲਿਸ ਵੱਲੋਂ ਅੰਨੇਵਾਹ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਚਲਾਉਣ ਦੇ ਨਾਲ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜੁਡੀਸ਼ੀਅਲ ਜਾਂਚ ਕਰਵਾਉਣ ਹਿੱਤ ਬੇਨਤੀ ਕੀਤੀ l ਉਹਨਾ ਕਿਹਾ ਕਿ ਜਾਂਚ ਕੀਤੀ ਜਾਵੇ ਕਿ ਪੰਜਾਬ ਦੇ ਪਿੰਡ ਨਿਆਗਉਂ,ਸੰਗਰੂਰ ਦੇ ਵਸਨੀਕ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਇਲਾਕੇ ਵਿਚੋਂ ਚੱਕ ਕੇ ਕੌਣ ਲੈ ਕੇ ਗਿਆ ਜੋ ਕਿ ਇਸ ਸਮੇਂ ਪੀ ਜੀ ਆਈ ਰੋਹਤਕ ਦੇ ਵਿਖੇ ਜੇਰੇ ਇਲਾਜ ਹੈl ਉਹਨਾ ਕਿਹਾ ਕਿ ਉਸ ਦੇ ਇਹ ਸੱਟਾਂ ਕਿਸ ਨੇ ਮਾਰੀਆਂ,ਦੀ ਜਾਂਚ ਕਰਕੇ ਕਥਿਤ ਦੋਸ਼ੀਆਂ ਖਿਲਾਫ ਤੁਰੰਤ  ਕਾਰਵਾਈ ਕੀਤੀ ਜਾਵੇ ਉਹਨਾ ਕਿਹਾ ਕਿ  ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ l ਇਹ ਵੀ ਜਾਂਚ ਕੀਤੀ ਜਾਵੇ ਕਿ ਨਿਹੱਥੇ ਸ਼ਾਂਤਮਈ ਤੌਰ ਤੇ ਆਪਣਾ ਸੰਘਰਸ਼ ਚਲਾ ਰਹੇ ਕਿਸਾਨਾਂ ਉੱਤੇ ਇਹ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ,ਉਹਨਾ ਕਿਹਾ ਕਿ ਪੰਜਾਬ ਚੋਂ ਕਿੰਨੇ ਕਿਸਾਨਾਂ ਨੂੰ ਚੱਕ ਕੇ ਹਰਿਆਣਾ ਸਟੇਟ ਲਿਜਾਇਆ ਗਿਆ ਹੈ ਅਤੇ ਉਹਨਾਂ ਦੇ ਇਸ ਵੇਲੇ ਕੀ ਹਾਲਾਤ ਹਨl ਉਹਨਾ  ਰਾਸ਼ਟਰਪਤੀ  ਨੂੰ ਬੇਨਤੀ ਕੀਤੀ ਕਿ ਪੀ ਜੀ ਆਈ ਰੋਹਤਕ ਦੇ ਵਿੱਚ ਦਾਖਲ ਕਿਸਾਨ ਪ੍ਰਿਤਪਾਲ ਸਿੰਘ ਨੂੰ ਜਲਦੀ ਤੋਂ ਜਲਦੀ ਇਲਾਜ ਵਾਸਤੇ ਪੰਜਾਬ ਵਿੱਚ ਸ਼ਿਫਟ ਕਰਨ ਦੇ ਲਈ ਆਦੇਸ਼ ਜਾਰੀ ਕੀਤੇ ਜਾਣ ਤਾਂ ਜੋ ਉਸ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇl ਉਹਨਾ ਕਿਹਾ ਕਿ ਭਾਰਤੀ ਸੰਵਿਧਾਨ ਭਾਰਤ ਦੇ ਨਾਗਰਿਕਾਂ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ ਪਰ ਹਰਿਆਣੇ ਦੀ ਖੱਟੜ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਜਾਣੋ ਰਸਤਿਆਂ ਉੱਪਰ ਰੋਕਾਂ ਲਗਾ ਕੇ ਦੇਸ਼ ਦੇ ਨਾਗਰਿਕਾਂ ਦੀ ਆਜ਼ਾਦੀ ਅਤੇ ਸਵਿਧਾਨ ਦਾ ਘਾਣ ਕੀਤਾ ਹੈ । ਇਸ ਮੌਕੇ ਹੋਰਨਾ ਇਲਾਵਾ ਮਾਸਟਰ ਚਰਨਜੀਤ ਬਜਵਾੜਾ,ਹਰਜਿੰਦਰ ਸਿੰਘ ਪੁਰ ਹੀਰਾਂ ਅਤੇ ਰਾਜਵੀਰ ਆਦਿ ਹਾਜ਼ਰ ਰਹੇ ।