Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਯੰਗ ਇੰਟਰਪਰਨੌਰਸ਼ਿਪ ਅਤੇ ਡਿਜ਼ੀਟਲ ਟੈਕਨੋਜ਼ਿਕਲ ਐੇਡਵਾਂਸਮੈਂਟ” ਬਾਰੇ ਕਰਵਾਇਆ ਗਿਆ ਸੈਮੀਨਾਰ

ਯੰਗ ਇੰਟਰਪਰਨੌਰਸ਼ਿਪ ਅਤੇ ਡਿਜ਼ੀਟਲ ਟੈਕਨੋਜ਼ਿਕਲ ਐੇਡਵਾਂਸਮੈਂਟ” ਬਾਰੇ ਕਰਵਾਇਆ ਗਿਆ ਸੈਮੀਨਾਰ

ਗੜ੍ਹਦੀਵਾਲਾ 6 ਫਰਵਰੀ (ਚੌਧਰੀ) 

: ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਕੰਪਿਊਟਰ ਵਿਭਾਗ ਵੱਲੋਂ “ਯੰਗ ਇੰਟਰਪਰਨੌਰਸ਼ਿਪ ਅਤੇ ਡਿਜ਼ੀਟਲ ਟੈਕਨੋਜ਼ਿਕਲ ਐੇਡਵਾਂਸਮੈਂਟ” ਬਾਰੇ ਸੈਮੀਨਾਰ ਕਰਵਾਇਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਆਈ. ਕਿਊ. ਏ. ਸੀ. ਅਤੇ ਕੰਪਿਊਟਰ ਵਿਭਾਗ ਦੇ ਸਹਿਯੋਗ ਨਾਲ ‘“ਯੰਗ ਇੰਟਰਪਰਨੌਰਸ਼ਿਪ ਅਤੇ ਡਿਜ਼ੀਟਲ ਟੈਕਨੋਜ਼ਿਕਲ ਐੇਡਵਾਂਸਮੈਂਟ” ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ੍ਰੀ ਜਗਦੀਪ ਕੁਮਾਰ, ਮੁਖੀ ਪੌਲੀਟੀਕਲ ਸਾੰਇਸ ਨੇ ਕਿਹਾ ਕਿ ਕਿਵੇਂ ਤਕਨੀਕ ਦੀ ਵਰਤੋਂ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ ਮਹਿਲਾਵਾਂ ਨੇ ਆਪਣੇ ਹੁਨਰ ਦੇ ਨਾਲ ਆਪਣੇ ਕੰਮ ਕਾਜ ਦੇ ਧੰਦਿਆਂ ਨੂੰ ਨਵੇਂ-ਨਵੇਂ ਫੀਲਡਾਂ ਦੇ ਵਿੱਚ ਅਪਣਾਉਂਦੇ ਹੋਏ ਕਿਵੇਂ ਉਚਾਈ ਦੇ ਸਿਖਰਾਂ ਤੇ ਪਹੁੰਚ ਸਕਦੀਆਂ ਹਨ। ਉਹਨਾਂ ਨੇ ਇਸ ਸੰਬੰਧੀ ਬਹੁਤ ਸਾਰੀਆਂ ਬੱਚਿਆਂ ਨੂੰ ਉਦਾਹਰਣਾਂ ਦਿੱਤੀਆਂ ਕਿ ਕਿਵੇਂ ਇੱਕ ਗਰਾਊਂਡ ਲੈਵਲ ਜਾਂ ਜ਼ੀਰੋ ਲੈਵਲ ਤੋਂ ਔਰਤਾਂ ਨੇ ਕੰਮ ਸ਼ੁਰੂ ਕਰਕੇ ਆਪਣਾ ਇੱਕ ਮੁਕਾਮ ਹਾਸਿਲ ਕੀਤਾ ਹੈ ਜੇ ਦ੍ਰਿੜ ਇੱਛਾ ਹੋਵੇ ਤਾਂ ਇਨਸਾਨ ਆਪਣੀ ਮੰਜ਼ਿਲ ਤੇ ਆਸਨੀ ਨਾਲ ਪਹੁੰਚ ਸਕਦਾ ਹੈ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਦਾ ਹਿੱਸਾ ਬਣਨ ਲਈ ਪ੍ਰੇਰਿਆ।ਇਸ ਦੋਰਾਨ ਕੰਪਿਊਟਰ ਵਿਭਾਗ ਦੇ ਮੈਡਮ ਕਮਲਜੀਤ ਕੌਰ, ਮੇਡਮ ਪਵਿੱਤਰਜੀਤ ਕੌਰ, ਮੈਡਮ ਇੰਦਰਜੀਤ ਕੌਰ ਅਤੇ ਮੈਡਮ ਜੋਤੀ ਹਾਜ਼ਰ ਸਨ