Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਗੁਰਸਿੱਖ ਦੇ ਮਨ ਵਿੱਚੋਂ ਕਦੇ ਸੇਵਾ ਦੀ ਭਾਵਨਾ ਖਤਮ ਨਹੀਂ ਹੁੰਦੀ : ਮਹਾਤਮਾ ਵਿਨੋਦ ਵੋਹਰਾ

ਗੁਰਸਿੱਖ ਦੇ ਮਨ ਵਿੱਚੋਂ ਕਦੇ ਸੇਵਾ ਦੀ ਭਾਵਨਾ ਖਤਮ ਨਹੀਂ ਹੁੰਦੀ : ਮਹਾਤਮਾ ਵਿਨੋਦ ਵੋਹਰਾ

ਦਸੂਹਾ, 5 ਫਰਵਰੀ (ਚੌਧਰੀ )

: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਭੱਟੀ ਦਾ ਪਿੰਡ ਦਸੂਹਾ ਵਿਖੇ ਸੰਜੋਯਕ ਡਾ. ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੇਵਾਦਲ ਮੈਂਬਰ ਇੰਚਾਰਜ਼ ਵਿਨੋਦ ਵੋਹਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਸਟੇਜ ਤੋਂ ਪ੍ਰਵਚਨ ਕਰਦਿਆਂ ਉਨ੍ਹਾਂ ਕਿਹਾ ਗੁਰਸਿੱਖ ਹਮੇਸ਼ਾ ਹੀ ਆਪਣੇ ਗੁਰੂ ਨੂੰ ਆਪਣੀ ਜਿੰਦਗੀ ਅਤੇ ਹਰ ਕੰਮ ਵਿੱਚ ਪਹਿਲ ਦਿੰਦਾ ਹੈ। ਗੁਰਸਿੱਖ ਗੁਰੂ ਵੱਲੋਂ ਦਰਸਾਏ ਗਏ ਮਾਰਗ ਉੱਤੇ ਚਲਦੇ ਹੋਏ ਕਰਮ ਰੂਪ ਦੁਆਰਾ ਸੰਸਾਰ ਵਿੱਚ ਵਿਚਰਦਾ ਹੈ ਅਤੇ ਵਿਵੇਕ ਪੂਰਨ ਤਰੀਕੇ ਦੇ ਨਾਲ ਦਿੱਤੇ ਸੰਦੇਸ਼ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਯਤਨ ਕਰਦਾ ਹੈ। ਉਨ੍ਹਾਂ ਕਿਹਾ ਗੁਰਸਿੱਖ ਦੇ ਮਨ ਵਿੱਚੋਂ ਕਦੇ ਸੇਵਾ ਦੀ ਭਾਵਨਾ ਖਤਮ ਨਹੀਂ ਹੁੰਦੀ ।ਉਨ੍ਹਾਂ ਕਿਹਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਵੀ ਕੁੱਲ ਮਾਨਵਜਾਤੀ ਨੂੰ ਪ੍ਰੇਮ, ਪਿਆਰ, ਨਿਮਰਤਾ, ਸ਼ਹਿਨਸ਼ੀਲਤਾ, ਮਿਲਵਰਤਨ ਦਾ ਸੰਦੇਸ਼ ਦੇ ਕੇ ਇੱਕ ਧਾਗੇ ਵਿੱਚ ਪਿਰੋਣ ਦਾ ਯਤਨ ਕਰ ਰਹੇ ਹਨ। ਇਸ ਮੌਕੇ ਸੰਜੋਯਕ ਦਸੂਹਾ ਡਾ. ਸੁਰਿੰਦਰ ਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜੋਨਲ ਇੰਚਾਰਜ ਪਠਾਨਕੋਟ ਤੋਂ ਇਲਾਵਾ ਅਲੱਗ ਅਲੱਗ ਬ੍ਰਾਂਚਾਂ ਦੇ ਮੁੱਖੀ , ਸੰਚਾਲਕ ਤੇ ਸੇਵਾਦਲ ਭੈਣ–ਭਰਾ ਹਾਜ਼ਰ ਸਨ।

error: copy content is like crime its probhihated