Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਸਰਕਾਰੀ ਐਲੀਮੈਂਟਰੀ ਸਕੂਲ ਕੰਗਮਾਈ ਵਿਖੇ ਨੈਸ਼ਨਲ ਡੀ-ਵਾਰਮਿੰਗ ਜਾਗਰੂਕਤਾ ਦਿਵਸ ਮਨਾਇਆ 

ਸਰਕਾਰੀ ਐਲੀਮੈਂਟਰੀ ਸਕੂਲ ਕੰਗਮਾਈ ਵਿਖੇ ਨੈਸ਼ਨਲ ਡੀ-ਵਾਰਮਿੰਗ ਜਾਗਰੂਕਤਾ ਦਿਵਸ ਮਨਾਇਆ 

ਗੜ੍ਹਦੀਵਾਲਾ 3 ਫਰਵਰੀ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਭੂੰਗਾ ਅਧੀਨ ਗੌਰਮੇਂਟ ਐਲੀਮੈਂਟਰੀ ਸਕੂਲ ਕੰਗਮਾਈ ਵਿਖੇ ਨੈਸ਼ਨਲ ਡੀ-ਵਾਰਮਿੰਗ ਦਿਵਸ ਤਹਿਤ ਆਂਗਨਵਾੜੀ ਸੁਪਰਵਾਈਜਰਾਂ ਅਤੇ ਸਕੂਲੀ ਅਧਿਆਪਕਾਂ ਨੂੰ ਬਚਿਆਂ ਵਿੱਚ ਪੇਟ ਦੇ ਕੀੜੇ ਮਾਰਨ ਦੀ ਗੋਲਿਆਂ ਖਿਲਾਉਣ ਸੰਬੰਧੀ ਸਿਖਲਾਈ ਦਿੱਤੀ ਗਈ।
ਡਾ. ਯਸਪਾਲ ਸਿੰਘ ਨੇ ਨੈਸ਼ਨਲ ਡੀ-ਵਾਰਮਿੰਗ ਦਿਵਸ ਸੰਬੰਧੀ ਆਂਗਨਵਾੜੀ ਸੁਪਰਵਾਈਜਰਾਂ ਅਤੇ ਸਕੂਲੀ ਅਧਿਆਪਕਾਂ ਨੂੰ ਜਾਣਕਾਰੀ ਦਿੰਦਿਆ ਦਸਿਆ ਕਿ ਬਚਿਆ ਦੇ ਪੇਟ ਵਿਚ ਕੀੜਆ ਨਾਲ ਕੁਪੋਸ਼ਣ ਅਤੇ ਖੂਨ ਦੀ ਕਮੀ ਆ ਜਾਂਦੀ ਹੇ ਜਿਸ ਨਾਲ ਉਹਨਾ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਰੁਕ ਜਾਂਦਾ ਹੈ।। ਉਨਾਂ ਕਿਹਾ ਕਿ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਪੌਸ਼ਟਿਕ ਖੁਰਾਕ ਬਹੁਤ ਜਰੂਰੀ ਹੈ ਪਰ ਜੇਕਰ ਪੇਟ ਵਿਚ ਕੀੜੇ ਹੋਣ ਤਾ ਮਾਨਸਿਕ ਅਤੇ ਸਰੀਰਕ ਵਿਕਾਸ ਰੁਕ ਜਾਦਾ ਹੈ ਅਤੇ ਇਹ ਕੀੜੇ ਬੱਚਿਆ ਦੀ ਰੋਗਾ ਨਾਲ ਲੜਨ ਦੀ ਸ਼ਲਤੀ ਕਮਜੋਰ ਕਰਦੇ ਹਨ ।ਇਸ ਤੋ ਬਚਾਅ ਬਚਿਆਂ ਨੂੰ ਖਾਣਾ ਖਾਣ ਤੋਂ ਪਹਿਲਾ ਹਥ ਚੰਗੀ ਤਰ੍ਹਾ ਧੋਣੇ ਚਾਹੀਦੇ ਹਨ ਅਤੇ ਸਫਾਈ ਪੱਖੋ ਪੂਰਾ ਖਿਆਲ ਰਖਣਾ ਚਾਹੀਦਾ ਹੈ ਅਤੇ ਸਾਲ ਵਿਚ ਬੱਚਿਆਂ ਨੂੰ ਦੋ ਵਾਰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਿਲਾਉਣੀਆ ਚਾਹੀਦੀਆ ਹਨ । ਉਨਾਂ ਕਿਹਾ ਕਿ ਦਵਾਈ ਬਚਿਆਂ ਵਿੱਚ ਖੂਨ ਦੀ ਕਮੀ ਅਤੇ ਪੇਟ ਦੀਆਂ ਹੋਣ ਵਾਲੀ ਬੀਮਾਰੀਆਂ ਤੋਂ ਉਨਾਂ ਦੀ ਰਖਿਆ ਕਰਦੀ ਹੈ। ।ਇਹ ਗੋਲੀ ਬੱਚਿਆਂ ਦੇ ਖਾਣਾ ਖਾ ਲੈਣ ਤੋਂ ਇੱਕ ਘੰਟਾ ਬਾਅਦ ਵਿੱਚ ਹੀ ਦੇਣੀ ਚਾਹੀਦੀ ਹੈ।ਇਹ ਗੋਲੀ ਬੱਚੇ ਚਬਾ ਕੇ ਪਾਣੀ ਨਾਲ ਖਾਣ । ਜਿਹੜੇ ਬੱਚੇ ਬਿਮਾਰ ਹਨ ਜਾ ਕੋਈ ਦਵਾਈ ਲੈ ਰਹੇ ਹਨ ਉਨ੍ਹਾ ਨੂੰ ਇਹ ਦਵਾਈ ਨਾ ਦਵੋ।ਸੰਕਟਕਾਲੀ ਹਾਲਤ ਵਿਚ ਨਜਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ।
ਇਸ ਮੌਕੇ ਡਾ. ਅਮਨਦੀਪ ਕੌਰ ਨੇ ਦਸਿਆ ਕਿ 1 ਤੋ 19 ਸਾਲ ਤਕ ਦੇ ਬਲਾਕ ਭੂੰਗਾ ਦੇ ਸਾਰੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾ ਵਿਚ ਅਧਿਆਪਕਾਂ ਅਤੇ ਆਂਗਨਵਾੜੀ ਸੈਟਰਾਂ ਵਿਚ ਆਂਗਨਵਾੜੀ ਵਰਕਰਾਂ ਵਲੋਂ ਬਚਿਆ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ 5 ਫਰਵਰੀ ਨੂੰ ਖਿਲਾਈਆਂ ਜਾਣਗਿਆਂ ।ਜੇਕਰ ਕੋਈ ਬਚਾ ਦਵਾਈ ਲੈਣ ਤੋ ਵਾਂਝਾਂ ਰਹਿ ਗਿਆ ਹੈ ਤਾਂ ਨੂੰ ਉਹਨਾਂ ਨੂੰ ਮੌਪ-ਅਪ ਵਾਲੇ ਦਿਨ ਦਵਾਈ ਖੁਆ ਦਿੱਤੀ ਜਾਵੇਗੀ।
ਇਸ ਮੌਕੇ ਡਾ ਅਰਚਨਾ,ਡਾ ਵਿਵੇਕ ਜਸਤਿਦਰ ਸਿੰਘ ਬੀ.ਈ. ਈ, ਕਨਚਨ,ਮੀਨਾ ,ਸਕੂਲੀ ਅਧਿਆਪਕ ਅਤੇ ਆਂਗਨਵਾੜੀ ਸੁਪਰਵਾਈਜਰਾਂ ਹਾਜਰ ਸਨ।

error: copy content is like crime its probhihated