Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਖਾਣਾ ਖਾ ਲੈਣ ਤੋਂ ਇੱਕ ਘੰਟਾ ਬਾਅਦ ਹੀ ਦਿੱਤੀ ਜਾਵੇ ਆਇਰਨ ਦੀ ਗੋਲੀ : ਡਾ.ਹਰਜੀਤ ਸਿੰਘ

ਖਾਣਾ ਖਾ ਲੈਣ ਤੋਂ ਇੱਕ ਘੰਟਾ ਬਾਅਦ ਹੀ ਦਿੱਤੀ ਜਾਵੇ ਆਇਰਨ ਦੀ ਗੋਲੀ : ਡਾ.ਹਰਜੀਤ ਸਿੰਘ

ਗੜ੍ਹਦੀਵਾਲਾ 31 ਜਨਵਰੀ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਪੀ.ਐਚ. ਸੀ ਭੂੰਗਾ ਵਿਖੇ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ਦੇ ਤਹਿਤ ਹਫਤਾਵਾਰੀ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟੇਸ਼ਨ (ਡਬਲਯੂ.ਆਈ.ਐੱਫ.ਐੱਸ.) ਪ੍ਰੋਗਰਾਮ ਸੰਬੰਧੀ ਬਲਾੱਕ ਭੂੰਗਾ ਦੇ ਆਂਗਨਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਗਈ ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਨੇ ਆਂਗਨਵਾੜੀ ਵਰਕਰਾਂ ਨੂੰ ਬੱਚਿਆਂ ਅਤੇ ਕਿਸ਼ੋਰ ਲੜਕੇ ਅਤੇ ਲੜਕਿਆਂ ਵਿੱਚ ਖੂਨ ਦੀ ਘਾਟ,ਕਾਰਨਾਂ ਅਤੇ ਬਚਾਅ ਬਾਰੇ ਵਿਸ਼ਥਾਪੁਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਇੱਕ ਗੰਭੀਰ ਸਿਹਤ ਸਮੱਸਿਆ ਹੈ ਜੋ ਸਿਹਤ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਸਮਰੱਥਾ ‘ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਸਾਡੇ ਖੂਨ ਵਿੱਚ ਹੀਮੋਗਲੋਬਿਨ ਨਾਮ ਦਾ ਇੱਕ ਤੱਤ ਹੁੰਦਾ ਹੈ ਜੋ ਪ੍ਰੋਟੀਨ ਅਤੇ ਆਇਰਨ ਦਾ ਸੁਮੇਲ ਹੁੰਦਾ ਹੈ । ਖੂਨ ਵਿੱਚ ਹੀਮੋਗਲੋਬਿਨ ਦੇ ਲੋੜੀਂਦੇ ਪੱਧਰ ਕਿਸ਼ੋਰ ਲੜਕੀਆਂ’ ਚ ਸਧਾਰਣ ਹੀਮੋਗਲੋਬਿਨ 12 ਗ੍ਰਾਮ/ਡੀ.ਐਲ, ਕਿਸ਼ੋਰਾਂ ਵਿੱਚ ਸਧਾਰਣ ਹੀਮੋਗਲੋਬਿਨ 13 ਗ੍ਰਾਮ/ਡੀ.ਐਲ ਤੋਂ ਘੱਟ ਹੋਣ ਦੀ ਸਥਿਤੀ ਨੂੰ ਅਨੀਮੀਆ ( ਖੂਨ ਦੀ ਘਾਟ) ਕਿਹਾ ਜਾਂਦਾ ਹੈ।

ਇਸ ਮੌਕੇ ਡਾ. ਯਸ਼ਪਾਲ ਸਿੰਘ ਨੇ ਦੱਸਿਆ ਕਿ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ 2 ਸਾਲ ਤੋਂ ਲੈ ਕੇ 19 ਸਾਲ ਤੱਕ ਦੇ  ਬੱਚਿਆਂ ਨੂੰ ਆਇਰਨ ਫੋਲਿਕ ਐਸਿਡ ਦੀ 400 ਐਮਜੀ ਡੋਜ਼ ਦਿੱਤੀ ਜਾਂਦੀ ਹੈ । ਪ੍ਰਾਇਮਰੀ ਸਕੂਲਾਂ ਵਿੱਚ ਗੁਲਾਬੀ ਜਾਂ ਸੰਤਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਨੀਲੇ ਰੰਗ ਦੀ ਗੋਲੀ ਹਰ ਬੁੱਧਵਾਰ ਨੂੰ ਖਵਾਈ ਜਾਂਦੀ ਹੈ। ਸਕੂਲਾਂ ਤੋ ਬਾਹਰ ਬੱਚਿਆਂ ਅਤੇ ਕਿਸ਼ੋਰ ਲੜਕੇ ਅਤੇ ਲੜਕਿਆਂ ਨੂੰ ਇਹ ਡੋਜ਼ ਆਂਗਨਵਾੜੀ ਵਰਕਰਾਂ ਵਲੌਂ ਦਿੱਤੀ ਜਾਂਦੀ ਹੈ । ਉਹਨਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਇਹ ਖਾਸ ਧਿਆਨ ਰੱਖਣ ਕਿ ਇਹ ਗੋਲੀ ਬੱਚਿਆਂ ਦੇ ਖਾਣਾ ਖਾ ਲੈਣ ਤੋਂ ਇੱਕ ਘੰਟਾ ਬਾਅਦ ਵਿੱਚ ਹੀ ਦੇਣ।

ਡਾ.ਵਿਵੇਕ ਨੇ ਦੱਸਿਆ ਕਿ ਆਇਰਨ ਦੇ ਨਾਲ-ਨਾਲ ਬੱਚਿਆਂ ਨੂੰ ਅਲਬੈਂਡਾਜੋਲ ਦੀ ਖੁਰਾਕ ਦੇਣੀ ਵੀ ਜ਼ਰੂਰੀ ਹੈ। ਅਗਲੇ ਮਹੀਨੇ  ਦੀ 5 ਤਰੀਕ ਨੂੰ ਨੈਸ਼ਨਲ ਡੀਵਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਾਰੇ ਆਂਗਨਵਾੜੀ ਸੈਂਟਰਾਂ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰ ਦਵਾਈ ਖਵਾਈ ਜਾਵੇਗੀ।ਇਸ ਮੌਕੇ ਸੀ. ਡੀ. ਪੀ.ੳ ਸ੍ਰੀਮਤੀ ਜਸਵਿੰਦਰ ਕੌਰ, ਡਾ.ਅਮਨਦੀਪ ਕੌਰ,ਡਾ.ਅਰਚਨਾ,ਜਸਤਿੰਦਰ ਸਿੰਘ ਬੀ.ਈ.ਈ. ਕਨਚਨ, ਮੀਨਾ ਕੁਮਾਰੀ ਅਤੇ ਸਮੂਹ ਆਂਗਨਵਾੜੀ ਵਰਕਰ ਹਾਜਰ ਸਨ

error: copy content is like crime its probhihated