Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਤੇ ਫੋਨ ਤੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਕਾਬੂ : ਸੁਰਿੰਦਰ ਲਾਬਾਂ,ਸਰਬਜੀਤ ਬਾਹੀਆ

ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਤੇ ਫੋਨ ਤੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਕਾਬੂ : ਸੁਰਿੰਦਰ ਲਾਬਾਂ,ਸਰਬਜੀਤ ਬਾਹੀਆ

ਹੁਸ਼ਿਆਰਪੁਰ 13 ਜਨਵਰੀ ( ਤਰਸੇਮ ਦੀਵਾਨਾ )

*ਆਪਣੇ -ਆਪ ਨੂੰ ਦੱਸਦੇ ਸੀ ਬਬੀਹਾ ਗੈਂਗ ਦੇ ਮੈਂਬਰ *

 : ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਪਰਮਿੰਦਰ ਸਿੰਘ ਪੀ ਪੀ ਐਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਕੁਲਵੰਤ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ ਟਾਂਡਾ ਹੁਸਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਇੰਸਪੈਕਟਰ ਉਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਦੀਆ ਵਿਸ਼ੇਸ਼ ਟੀਮਾਂ ਵਲੋਂ  ਨੂੰ ਥਾਣਾ ਟਾਂਡਾ ਦੇ ਏਰੀਆ ਵਿਚ ਇੱਕ ਕਾਲਜ ਦੇ ਪ੍ਰਿੰਸੀਪਲ ਦੇ ਬੇਟੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤੇ ਉਸਨੂੰ ਗੈਗਸ਼ਟਰ ਬਣ ਕੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਵਿਰੋਤੀ ਮੰਗਣ ਵਾਲੇ 2 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸਕਾਨਫਰੰਸ ਕਰਦੇ ਹੋਏ ਪੱਤਰਕਾਰਾ ਨੂੰ  ਦੱਸਿਆ ਕਿ ਮਿਤੀ 20 ਦਸੰਬਰ 2023 ਨੂੰ ਰੋਹਿਤ ਟੰਡਨ ਵਾਸੀ ਟਾਂਡਾ ਜਿਹਨਾਂ ਦਾ ਕਸਬਾ ਟਾਂਡਾ ਵਿੱਚ ਐਜੂਕੇਸ਼ਨ ਕਾਲਜ ਹੈ ਦੇ ਬੇਟੇ ਸੰਚਿਨ ਟੰਡਨ ਨੂੰ 2 ਅਣਪਛਾਤੇ ਸਪਲੈਂਡਰ ਮੋਟਰਸਾਈਕਲ ਸਵਾਰ ਦੋਸ਼ੀਆਂ ਵੱਲੋਂ ਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸਤੇ ਅਣਪਛਾਤੇ ਦੋਸ਼ੀਆਂ ਖਿਲਾਫ  22.ਦਸੰਬਰ 2023 ਨੂੰ  ਅ/ਧ 363. 511 ਭ:ਦ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਉਪਰੋਕਤ ਵਾਰਦਾਤ ਤੋਂ ਬਾਅਦ ਰੋਹਿਤ ਟੰਡਨ ਉਕਤ ਨੂੰ ਗੈਗਸ਼ਟਰ ਬਣ ਕੇ ਧਮਕੀਆਂ ਦੇ ਕੇ ਵਿਦੇਸ਼ੀ ਨੰਬਰਾਂ ਤੋਂ 3 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਜਿਸਤੇ ਦੋਸ਼ੀਆਂ ਖਿਲਾਫ 5 ਜਨਵਰੀ 2024 ਅ/ਧ 385,506 ਭ:ਦ ਵਾਧਾ ਜੁਰਮ 384 ਤ:ਦ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਤੇ ਉਪਰੋਕਤ ਦੋਹਾਂ ਅਨਟ੍ਰੇਸ ਮੁੱਕਦਮਿਆਂ ਨੂੰ ਟਰੇਸ ਕਰਨ ਲਈ  ਸਰਬਜੀਤ ਸਿੰਘ ਬਾਹੀਆ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਜਿਸਤੇ ਉਪਰੋਕਤ ਟੀਮ ਨੇ ਟੈਕਨੀਕਲ ਤੇ ਸਾਈਟਫਿਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ 2 ਕਥਿਤ ਦੋਸ਼ੀ ਮਨਪ੍ਰੀਤ ਉਰਫ ਪ੍ਰਿੰਸ ਨਾਗਰਾ ਪੁੱਤਰ ਮੋਹਣ ਲਾਲ ਵਾਸੀ ਵਾਰਡ ਨੰਬਰ 6, ਪਟਵਾਰੀ ਮੁਹੱਲਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਅਨੀਲ ਕੁਮਾਰ ਉਰਫ ਰਾਧੇ ਪੁੱਤਰ ਗੁਲਜ਼ਾਰੀ ਲਾਲ ਵਾਸੀ ਲੁਧਿਆਣਾ ਹਾਲ ਵਾਸੀ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਵਾਰਦਾਤ ਵਿਚ ਇਸਤੇਮਾਲ ਕੀਤੇ ਸਪਲੈਂਡਰ ਮੋਟਰਸਾਈਕਲ ਤੇ 2 ਮੋਬਾਈਲ ਫੋਨ ਅਤੇ 2 ਹੈਲਮੈਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੋ ਅਜੇ ਤੱਕ ਤਫਤੀਸ਼ ਦੌਰਾਨ ਇਹਨਾਂ ਦਾ ਕੋਈ ਵੀ ਪੁਰਾਣਾ ਕਰੀਮਿਨਲ ਰਿਕਾਰਡ ਸਾਹਮਣੇ ਨਹੀਂ ਆਇਆ। ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਪਾਸੋਂ ਅਗਲੇਰੀ ਪੁੱਛ-ਗਿੱਛ ਜਾਰੀ ਹੈ।

error: copy content is like crime its probhihated