Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਜ਼ਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਦਾ ਉਹਨਾਂ ਦੇ ਜੱਦੀ ਪਿੰਡ ਡੱਫਰ ਦੇ ਵਸਨੀਕਾਂ ਵਲੋਂ ਗੋਲਡ ਮੈਡਲ ਨਾਲ ਕਿੱਤਾ ਸਨਮਾਨਿਤ

ਜ਼ਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਦਾ ਉਹਨਾਂ ਦੇ ਜੱਦੀ ਪਿੰਡ ਡੱਫਰ ਦੇ ਵਸਨੀਕਾਂ ਵਲੋਂ ਗੋਲਡ ਮੈਡਲ ਨਾਲ ਕਿੱਤਾ ਸਨਮਾਨਿਤ

ਗੜ੍ਹਦੀਵਾਲਾ 2 ਜਨਵਰੀ (ਯੋਗੇਸ਼ ਗੁਪਤਾ)
ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਜ਼ਿਲ੍ਹੇ ਅੰਦਰ ਨਿਭਾਈਆਂ ਜਾ ਰਹੀਆਂ ਦਿਨ ਰਾਤ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਈ ਘਨੱਈਆ ਜੀ ਸੇਵਾ ਸਿਮਰਨ ਸੁਸਾਇਟੀ ਪਿੰਡ ਡੱਫਰ ਤੇ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਤੌਰ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆl ਇਸ  ਮੌਕੇ ਭਾਈ ਘਨਈਆ ਜੀ ਸੇਵਾ ਸਿਵਲ ਸੁਸਾਇਟੀ ਪਿੰਡ ਡੱਫਰ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਜ਼ਿਲਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਜੋ ਕਿ ਸਾਡੇ ਪਿੰਡ ਦੇ ਜੰਮਪਲ ਹਨ ਤੇ ਜਿਨਾਂ ਨੇ ਦਿਨ ਰਾਤ ਜਿਲ੍ਹੇ ਅੰਦਰ ਬੜੀ ਇਮਾਨਦਾਰੀ,ਬੇਧੜਕ ਬੇਖੌਫ ਸੇਵਾਵਾਂ ਦਿੰਦੇ ਹੋਏ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਮਹੁੱਈਆ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਦੇ ਆ ਰਹੇ ਹਨl ਉਹਨਾਂ ਕਿਹਾ ਕਿ ਪਿੰਡ ਵਾਸੀਆਂ ਲਈ ਫਕਰ ਵਾਲੀ ਗੱਲ ਹੈ।ਇਸ ਦੌਰਾਨ ਸਨਮਾਨ ਪ੍ਰਾਪਤ ਕਰਨ ਉਪਰੰਤ ਜ਼ਿਲਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਮੇਰੇ ਪਿੰਡ ਵੱਲੋਂ ਜੋ ਇਹ ਸਨਮਾਨ ਮੈਨੂੰ ਦਿੱਤਾ ਗਿਆ ਹੈ ਇਸ ਸਬੰਧੀ ਮੈਂ ਭਾਈ ਘਨੱਈਆ ਜੀ ਸੇਵਾ ਸਿਮਰਨ ਸੁਸਾਇਟੀ ਤੇ ਪਿੰਡ ਵਾਸੀਆਂ ਦਾ ਹਮੇਸ਼ਾ ਰਿਣੀ ਰਹਾਂਗਾ ਜਿਨਾਂ ਨੇ ਮੈਨੂੰ ਇਨਾ ਮਾਣ ਸਤਿਕਾਰ ਦਿੱਤਾ ਹੈl ਉਹਨਾਂ ਖੁਸ਼ੀ ਵਿੱਚ ਭਾਵੁਕ ਹੁੰਦਿਆਂ ਕਿਹਾ ਕਿ ਪਿੰਡ ਵੱਲੋਂ ਇਹ ਜੋ ਪਿਆਰ, ਸਤਿਕਾਰ ਮਾਣ ਦਿੱਤਾ ਗਿਆ ਹੈ ਇਸ ਨੂੰ ਮੈਂ ਕਦੇ ਨਹੀਂ ਭੁਲਾ ਸਕਦਾ ਤੇ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਸੇਵਾਵਾਂ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗਾlਇਸ ਮੌਕੇ ਭਾਈ ਘਨਈਆ ਜੀ ਸੇਵਾ ਸਿਮਰਨ ਸੋਸਾਇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖਾਲਸਾ, ਮੁੱਖ ਸਲਾਹਕਾਰ ਭਾਈ ਮਨਦੀਪ ਸਿੰਘ ਖਾਲਸਾ, ਬਾਬਾ ਦੀਪ ਸਿੰਘ ਸੇਵਾ ਦਾ ਐਂਡ ਵੈਲਫੇਅਰ ਸੋਸਾਇਟੀ  ਗੜਦੀਵਾਲਾ ਦੇ ਮੁੱਖ ਸੇਵਾਦਾਰ ਭਾਈ ਮਨਜੋਤ ਸਿੰਘ ਤਲਵੰਡੀ, ਪਰਸ਼ੋਤਮ ਸਿੰਘ ਬਾਹਗਾ,ਕਿਸਾਨ ਆਗੂ ਗੁਰਪ੍ਰੀਤ ਸਿੰਘ ਹੀਰਾਹਾਰ,ਗੁਰਦੀਪ ਸਿੰਘ ਦੀਪ ਬਰਿਆਣਾ, ਕੁਲਵੀਰ ਸਿੰਘ ਸਹੋਤਾ, ਐਸ.ਓ.ਡੀ ਪ੍ਰਧਾਨ ਹਰਜੋਤ ਸਿੰਘ ਸਹੋਤਾ, ਗੁਰਦੁਆਰਾ ਸਿੰਘ ਸਭਾ ਪ੍ਰਧਾਨ ਸਰਦਾਰ ਸੁਰਜੀਤ ਸਿੰਘ, ਭਾਈ ਮਨਜੀਤ ਸਿੰਘ ਗਤਕਾ ਅਖਾੜਾ ਟਾਂਡਾ, ਭਾਈ ਮਨਦੀਪ ਸਿੰਘ ਢੀਂਡਸਾ ਮੀਰੀ ਪੀਰੀ ਸੁਸਾਇਟੀ ਗਰਨਾ ਸਾਹਿਬ, ਭਾਈ ਹਰਪਾਲ ਸਿੰਘ ਸ੍ਰੀ ਹਰਗੋਬਿੰਦ ਸਾਹਿਬ ਸੁਸਾਇਟੀ ਦਸੂਹਾ,ਜ਼ਿਲਾ ਰੁਜ਼ਗਾਰ ਅਫਸਰ ਕਰਮ ਸਿੰਘ,ਬਿਕਰਮ ਸਿੰਘ ਕਲਸੀ ਆਦਿ ਸਮੇਤ ਸਮੂਹ ਸੁਸਾਇਟੀ ਮੈਂਬਰ, ਪਿੰਡ ਵਾਸੀ ਤੇ ਨਗਰ ਨਿਵਾਸੀ ਹਾਜ਼ਰ ਸਨl
ਫੋਟੋ:ਕੈਪਸ਼ਨ-ਪਿੰਡ ਡੱਫਰ ਵਿਖੇ ਜਿਲ੍ਹਾ ਸਿਹਤ ਅਫਸਰ ਲਖਵੀਰ ਸਿੰਘ ਨੂੰ ਗੋਲਡ ਮੈਂਡਲ ਨਾਲ ਸਨਮਾਨਿਤ ਪਿੰਡ ਵਾਸੀ।