Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਇੱਕ ਦੇਸੀ ਪਿਸਤੌਲ (ਕੱਟਾ) ਤੇ 3 ਜਿੰਦਾ ਰੌਂਦ ਸਮੇਤ ਇੱਕ ਪੁਲਿਸ ਅੜਿੱਕੇ 

ਇੱਕ ਦੇਸੀ ਪਿਸਤੌਲ (ਕੱਟਾ) ਤੇ 3 ਜਿੰਦਾ ਰੌਂਦ ਸਮੇਤ ਇੱਕ ਪੁਲਿਸ ਅੜਿੱਕੇ 

ਗੜਸ਼ੰਕਰ / ਹੁਸ਼ਿਆਰਪੁਰ 27 ਦਸੰਬਰ (PPT NEWS) 

: ਇੱਕ ਦੇਸੀ ਪਿਸਤੋਲ (ਕੱਟਾ) ਤੇ 3 ਜਿੰਦਾ ਰੌਂਦ ਸਮੇਤ ਇੱਕ ਵਿਅਕਤੀ ਨੂੰ ਗੜਸ਼ੰਕਰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਦਿਨੇਸ਼ ਕੁਮਾਰ ਉਰਫ ਸੰਨੀ ਪੁੱਤਰ ਧਰਮਵੀਰ ਵਾਸੀ ਜੋੜਿਆ ਮੁਹੱਲਾ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

 ਸੁਰਿੰਦਰ ਲਾਂਬਾ ਆਈ.ਪੀ.ਐਸ/ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ. ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਇੰਸ:ਜੈ ਪਾਲ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 26-12-23 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਸਬ ਇੰਸਪੈਕਟਰ ਰਾਕੇਸ਼ ਕੁਮਾਰ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪੁਲ ਨਹਿਰ ਰਾਵਲਪਿੰਡੀ ਗੜ੍ਹਸ਼ੰਕਰ ਵਿਖੇ ਮੌਜੂਦ ਸੀ ਕਿ ਰਾਵਲਪਿੰਡੀ ਸਾਇਡ ਤੋਂ ਇੱਕ ਮੋਟਰਸਾਇਕਲ ਪਰ ਸਵਾਰ ਵਿਅਕਤੀ ਆਉਂਦਾ ਦਿਖਾਈ ਦੇਣ ਤੇ ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁਛਿਆ। ਜਿਸ ਨੇ ਆਪਣਾ ਨਾਮ ਦਿਨੇਸ਼ ਕੁਮਾਰ ਉਰਫ ਸੰਨੀ ਪੁੱਤਰ ਧਰਮਵੀਰ ਵਾਸੀ ਜੋੜਿਆ ਮੁਹੱਲਾ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਦੱਸਿਆਂ। ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ ਇੱਕ ਦੇਸੀ ਪਿਸਤੋਲ (ਕੱਟਾ) ਤੇ 3 ਜਿੰਦਾ ਰੋਦ, 8MM (KF) ਬ੍ਰਾਮਦ ਹੋਣ ਤੇ ਮੁੱਕਦਮਾ ਨੰਬਰ 214 ਮਿਤੀ 26-12-23 ਅ/ਧ 25-54-59 ARMS ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕਰਕੇ ਰਿਮਾਡ ਹਾਸਿਲ ਕਰਕੇ ਇਸ ਪਾਸੋਂ ਸਖਤੀ ਨਾਲ ਪੁੱਛਗਿਛ ਜਾਵੇਗੀ ।ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ 7 ਮੁਕਦਮੇ ਦਰਜ ਹਨ।

error: copy content is like crime its probhihated