Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਵਿੱਚ ਕੰਢੀ ਖੇਤਰ ਵਿੱਚ ਉਦਯੋਗ ਲਗਾਉਣ ਅਤੇ ਦਸੂਹਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਤੇ ਦਿੱਤਾ ਜੋਰ : ਚੌਧਰੀ ਕੁਮਾਰ ਸੈਣੀ 

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਵਿੱਚ ਕੰਢੀ ਖੇਤਰ ਵਿੱਚ ਉਦਯੋਗ ਲਗਾਉਣ ਅਤੇ ਦਸੂਹਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਤੇ ਦਿੱਤਾ ਜੋਰ : ਚੌਧਰੀ ਕੁਮਾਰ ਸੈਣੀ 

ਦਸੂਹਾ 27 ਦਸੰਬਰ (ਚੌਧਰੀ) 

: ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਸਾਲਾਨਾ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਕਾਲਜ ਕੈਂਪਸ ਵਿੱਚ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਆਰ.ਐਸ ਲੱਧੜ ਆਈ.ਏ.ਐਸ ਸਾਬਕਾ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ ਨੇ ਦੱਸਿਆ ਕਿ ਲੱਧੜ ਦੇ ਸਨਮੁੱਖ ਦਸੂਹਾ ਦੀਆਂ ਖਾਸ ਖਾਸ ਸਮਸਿਆਵਾਂ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਦਸੂਹਾ ਹਲਕਾ ਵਿੱਚ ਇਕ ਵੱਡੀ ਇੰਡਸਟਰੀ ਤਲਵਾੜਾ ਟਾਊਨਸ਼ਿਪ ਵਿਖੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਖਾਲੀ ਪਈ ਜਗ੍ਹਾ ਤੇ ਲਗਾਉਣ ਦੀ ਮੰਗ ਕੀਤੀ ਅਤੇ ਉਸ ਜਗ੍ਹਾ ਵਿੱਚ ਬਣੇ ਸ਼ੈੱਡ, ਕੁਆਰਟਰ ਪਏ ਹਨ, ਉਹਨਾ ਦੀ ਵਰਤੋਂ ਬਣਨ ਵਾਲੀ ਇੰਡਸਟਰੀ ਵਿੱਚ ਕੀਤੀ ਜਾ ਸਕਦੀ ਹੈ। ਦਸੂਹਾ ਦੇ ਕੰਢੀ ਖੇਤਰ ਦੇ ਵਿਕਾਸ ਨਾਲ ਬੇਰੁਜਗਾਰੀ ਦੀ ਸੱਮਸਿਆ ਅਤੇ ਕੰਢੀ ਖੇਤਰ ਦੀ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ। ਉਹਨਾ ਦੱਸਿਆ ਕਿ ਦਸੂਹਾ ਨੂੰ ਜਿਲ੍ਹਾ ਘੋਸ਼ਿਤ ਕਰਨ ਦੀ ਸਾਡੀ ਪੁਰਾਣੀ ਮੰਗ ਨੂੰ ਵਿਚਾਰਿਆ ਜਾਵੇ। ਉਹਨਾ ਦੱਸਿਆ ਕਿ ਦਸੂਹਾ ਵਿੱਚ ਹੁਸ਼ਿਆਰਪੁਰ ਰੋਡ ਅਤੇ ਜੀ.ਟੀ ਰੋਡ ਤੇ ਟ੍ਰੈਫਿਕ ਦੀ ਬੜੀ ਸਮਸਿਆ ਆ ਰਹੀ ਹੈ, ਇਸ ਲਈ ਦਸੂਹਾ ਵਿਖੇ ਬਾਇਪਾਸ ਦੇ ਪ੍ਰਸਤਾਵ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੀ ਦਿੱਲੀ- ਕੱਟੜਾ ਤੋਂ ਚਲ ਰਹੀ ਵੰਦੇ ਭਾਰਤ ਦੇ ਦਸੂਹਾ ਵਿਖੇ ਠਹਿਰਾਵ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਹਨਾ ਸਾਰੀਆਂ ਮੰਗਾਂ ਤੇ ਸ਼੍ਰੀ ਆਰ.ਐਸ ਲੱਧੜ ਨੇ ਕਿਹਾ ਕਿ ਉਹ ਪੂਰੇ ਜੋਰ ਸ਼ੋਰ ਨਾਲ ਇਹਨਾ ਮੰਗਾਂ ਦੀ ਪੂਰਤੀ ਕਰਨ ਲਈ ਯਤਨ ਕਰਨਗੇ। ਉਹਨਾ ਕਿਹਾ ਕਿ ਉਹ ਦਸੂਹਾ ਇਲਾਕੇ ਨੂੰ ਹਮੇਸ਼ਾ ਸਹਿਯੋਗ ਦੇਣਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਿਟਾਇਰਡ ਪ੍ਰਿੰਸੀਪਲ ਫ਼ਕੀਰ ਚੰਦ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਡਾ. ਦਿਲਬਾਗ ਸਿੰਘ ਹੁੰਦਲ, ਰਾਮੇਸ਼ਵਰ ਜੋਸ਼ੀ, ਮਾਸਟਰ ਜਗਮੋਹਨ ਸ਼ਰਮਾ, ਬਲਦੇਵ ਸਿੰਘ ਰਿਟਾਇਰਡ ਕੋਂਗੋ, ਵਿਨੋਦ ਹੰਸ , ਰਿਟਾਇਰਡ ਹੈਡਮਾਸਟਰ ਰਣਬੀਰ ਚੰਦ, ਧਰਮਿੰਦਰ ਲਾਲ, ਹਰਭਜਨ ਸਿੰਘ, ਸ਼ਾਮ ਮੁਰਾਰੀ ਸ਼ਰਮਾ, ਸ਼ਾਮ ਨਾਥ ਮਹਿਤਾ, ਸੁਰਿੰਦਰ ਨਾਥ, ਅਨਿਲ ਕੁਮਾਰ, ਵਿਨੋਦ ਚੌਹਾਨ ਆਦਿ ਹਾਜ਼ਰ ਸਨ।

ਫੋਟੋ :ਮੀਟਿੰਗ ਦੌਰਾਨ ਆਰ.ਐਸ ਲੱਧੜ, ਕਰਨਲ ਜੋਗਿੰਦਰ ਲਾਲ ਸ਼ਰਮਾ ਪ੍ਰਧਾਨ ਅਤੇ ਚੌਧਰੀ ਕੁਮਾਰ ਸੈਣੀ ਜਰਨਲ ਸਕੱਤਰ ਗੱਲਬਾਤ ਕਰਦੇ ਹੋਏ ਅਤੇ ਹੋਰ ਹਾਜ਼ਰ ਮੈਂਬਰ।

error: copy content is like crime its probhihated