Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਿਵਲ ਹਸਪਤਾਲ,ਦਸੂਹਾ ਵਿਖੇ ਆਈ.ਟੀ.ਸੈਲ ਚੰਡੀਗੜ ਵੱਲੋ ਦਿੱਤੀ ਟ੍ਰੇਨਿੰਗ 

ਸਿਵਲ ਹਸਪਤਾਲ,ਦਸੂਹਾ ਵਿਖੇ ਆਈ.ਟੀ.ਸੈਲ ਚੰਡੀਗੜ ਵੱਲੋ ਦਿੱਤੀ ਟ੍ਰੇਨਿੰਗ 

ਦਸੂਹਾ 12 ਦਸੰਬਰ (ਚੌਧਰੀ) 

: ਅੱਜ ਸਿਵਲ ਹਸਪਤਾਲ, ਦਸੂਹਾ ਵਿਖੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਆਈ.ਟੀ. ਸੈਲ ਵੱਲੋ ਸਮੂਹ ਮੈਡੀਕਲ ਅਫਸਰ/ ਫਾਰਮੈਸੀ ਅਫਸਰ ਅਤੇ ਲੈਬੋਰਟਰੀ ਟੈਕਨੀਸ਼ੀਅਨ ਨੂੰ ਇਸ ਹਸਪਤਾਲ ਦੇ ਪੰਜਾਬ ਸਰਕਾਰ ਵੱਲੋ 6 ਹਸਪਤਾਲਾਂ ਵਿੱਚ ਪਾਇਲਟ ਪ੍ਰੋਜੈਕਟ ਅਧੀਨ ਆਉਣ ਕਾਰਨ ਟ੍ਰੈਨਿੰਗ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਇਹ ਹੈ ਕਿ ਸਿਵਲ ਹਸਪਤਾਲ ਦਸੂਹਾ ਵਿਖੇ ਬਹੁਤ ਜ਼ਿਆਦਾ ਮਰੀਜ਼ਾਂ ਦੀ ਆਮਦ ਅਤੇ ਵਧੀਆਂ ਸੇਵਾਵਾਂ ਦਿੱਤੀਆਂ ਜਾਣ ਕਾਰਨ ਸਾਰੀ ਓ.ਪੀ.ਡੀ. ਡਿਸਪੈਸਰੀ ਅਤੇ ਲੈਬੋਰਟਰੀ ਦਾ ਕੰਮ ਔਨ ਲਾਇਨ ਕੀਤਾ ਜਾ ਰਿਹਾ ਹੈ ।ਜਿਸ ਤਹਿਤ ਆਈ ਟੀ. ਸੈਲ ਚੰਡੀਗੜ ਵੱਲੋ ਕੱਲ੍ਹ ਮਿਤੀ ।1/12/2023 ਨੂੰ ਦੋ ਦਿਨ ਟ੍ਰੈਨਿੰਗ ਦਿੱਤੀ ਗਈ ਅਤੇ ਅੱਜ ਮਿਤੀ 12/12/2023 ਨੂੰ ਮਾਨਯੋਗ ਸਿਵਲ ਸਰਜਨ, ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਦੀ ਅਗਵਾਈ ਸਮੇਂ ਔਨ ਲਾਇਨ ਕਰਨ ਲਈ ਟੈਬ ਦੀ ਵੰਡ ਕੀਤੀ ਗਈ। ਇਸ ਉਪਰੰਤ ਸਿਵਲ ਸਰਜਨ, ਜੀ ਵੱਲੋ ਸਵਾਇਨਫਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਦਾ ਵੀ ਦੋਰਾ ਕੀਤਾ ਗਿਆ । ਇਸ ਮੌਕੇ ਆਈ.ਟੀ. ਸੈਲ ਚੰਡੀਗੜ੍ਹ ਵੱਲੋ ਆਏ ਸਰਦਾਰ ਮਨਜੋਤ ਸਿੰਘ ਨੋਡਲ ਅਫਸਰ, ਆਈ.ਟੀ. ਸ੍ਰੀ ਤਰੁਨ ਕੁਮਾਰ, ਯੂਵਰਾਜ ਸਿੰਘ, ਸਮੂਹ ਮੈਡੀਕਲ ਅਫਸਰ, ਚੀਫ ਫਾਰਮੈਸੀ ਅਫਸਰ ਸ੍ਰੀ ਵਰਿੰਦਰ ਸਿੰਘ ਅਤੇ ਸ੍ਰੀ ਦਵਿੰਦਰ ਕੁਮਾਰ ਅਕਾਊਟੈਟ ਹਾਜ਼ਰ ਸਨ।