ਗੜ੍ਹਦੀਵਾਲਾ 11 ਦਸੰਬਰ (ਚੌਧਰੀ)
: ਪਿਛਲੇ ਦਿਨੀਂ ਪੰਜਾਬ ਰਾਜ ਸਕੂਲ ਖੇਡਾਂ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜ਼ੋ ਕਿ ਜ਼ਿਲ੍ਹਾ ਮਲੇਰਕੋਟਲਾ ਵਿਖੇ ਹੋਈ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਦੇ ਤਿੰਨ ਖਿਡਾਰੀਆਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਤੀਨਿਧਤਾ ਕਰਦੇ ਹੋਏ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਇਸ ਵਿੱਚ ਅੰਡਰ 19 ਸਾਲ 80 ਕਿਲੋ ਭਾਰ ਵਰਗ ਵਿੱਚ ਮਨਹੋਤਾ ਸਕੂਲ ਦੇ ਖਿਡਾਰੀ ਸੁਖਮਨਜੀਤ ਸਿੰਘ ਨੇ ਗੋਲਡ ਮੈਡਲ ਜਿੱਤਿਆ, 40ਕਿਲੋ ਭਾਰ ਵਰਗ ਵਿੱਚ ਨਿਸ਼ਾਂਤ ਕੇਸਵ ਨੇ ਸਿਲਵਰ ਮੈਡਲ, 48 ਕਿਲੋ ਭਾਰ ਵਰਗ ਵਿੱਚ ਏਛੀਕਾ ਨੇ ਬਰਾਊਜ਼ ਮੈਡਲ ਜਿੱਤਿਆ, ਇਹਨਾਂ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸਮੂਹ ਸਟਾਫ ਤੇ ਪ੍ਰਿੰਸੀਪਲ ਸ੍ਰੀ ਸੁਦਰਸ਼ਨ ਸਿੰਘ ਨੇ ਜ਼ੋਰਦਾਰ ਸਵਾਗਤ ਕੀਤਾ। ਪ੍ਰਿੰਸੀਪਲ ਸ੍ਰੀ ਸੁਦਰਸ਼ਨ ਸਿੰਘ ਨੇ ਖਿਡਾਰੀਆਂ ਦੇ ਨਾਲ ਪੀ ਟੀ ਆਈ ਰਛਪਾਲ ਸਿੰਘ ਉੱਪਲ ਨੂੰ ਵੀ ਮੁਬਾਰਕਬਾਦ ਦਿੱਤੀ ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਤੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਮੱਲਾਂ ਮਾਰੀਆਂ ਨੇ ਇਹਨਾਂ ਖਿਡਾਰੀਆਂ ਨੂੰ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਸਮੂਹ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਇਹਨਾਂ ਖਿਡਾਰੀਆਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਨਾਲ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੋਕੇ ਤੇ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਭਾਸ਼ ਚੰਦਰ, ਨਿਰਮਲ ਸੌਖਲਾ, ਬਾਈਸ ਪ੍ਰਿੰਸੀਪਲ ਸਰਜੀਵਨ ਕੁਮਾਰ, ਖੁਸ਼ਵੰਤ ਸਿੰਘ, ਅੰਕੁਰ ਕਸ਼ਯਪ, ਅਨਿਲ ਕੁਮਾਰ, ਸਤਵਿੰਦਰ ਸਿੰਘ, ਸੰਜੀਵ ਭਾਟੀਆ, ਰੀਨਾ ਰਾਣੀ, ਮਨੋਜ਼ ਕੁਮਾਰੀ, ਵਰਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।
ਫੋਟੋ : ਅੰਤਰਰਾਸ਼ਟਰੀ ਪੱਧਰ ਤੱਕ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਸਮੂਹ ਸਕੂਲ ਸਟਾਫ








