ਦਸੂਹਾ (ਚੌਧਰੀ) 25 ਨਵੰਬਰ
: ਅੱਜ ਹਲਕਾ ਦਸੂਹਾ ਦੇ ਪਿੰਡ ਸ਼ਾਹਪੁਰ ਦੇ ਇੱਕ ਨੌਜਵਾਨ ਦੇ ਕਰੰਟ ਲੱਗਣ ਨਾਲ ਕਾਫੀ ਝੁਲਸਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਲੋਹੇ ਦੇ ਬ੍ਰਸ਼ ਨਾਲ ਕੰਮ ਕਰ ਰਿਹਾ ਸੀ ਤੇ ਬ੍ਰਸ਼ ਬਿਜਲੀ ਦੇ ਖੰਭੇ ਨਾਲ ਲੱਗ ਗਿਆ। ਜਿਸ ਨਾਲ ਇਸ ਨੂੰ ਜਬਰਦਸਤ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਇਸਦਾ ਸ਼ਰੀਰ ਕਾਫੀ ਝੁਲਸ ਗਿਆ ਹੈ। ਜਿਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਨੌਜਵਾਨ ਦੀ ਪਛਾਣ ਪਵਨ ਪੁੱਤਰ ਮਸਤਾਗ ਵਾਸੀ ਸ਼ਾਹਕੋਟ ਵਜੋਂ ਦੱਸੀ ਜਾ ਰਹੀ ਹੈ। ਜਿੱਥੇ ਇਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।








