Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਸਾਦੇ ਵਿਆਹਾਂ ਦੇ ਪ੍ਰਤੀਕ ਨਿਰੰਕਾਰੀ ਸਾਮੂਹਿਕ ਵਿਆਹ, 77 ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ

ਸਾਦੇ ਵਿਆਹਾਂ ਦੇ ਪ੍ਰਤੀਕ ਨਿਰੰਕਾਰੀ ਸਾਮੂਹਿਕ ਵਿਆਹ, 77 ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ

ਹੁਸ਼ਿਆਰਪੁਰ (ਬਿਊਰੋ) 17 ਨਵੰਬਰ 

: ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੀ ਹਜ਼ੂਰੀ ਵਿੱਚ 77 ਨਵ-ਵਿਆਹੇ ਜੋੜੇ ਪਵਿੱਤਰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਸਤਿਗੁਰੂ ਮਾਤਾ ਜੀ ਨੇ ਗ੍ਰਹਿਸਥੀ ਜੀਵਨ ਨੂੰ ਭਗਤੀ ਨਾਲ ਜੀਉਣ ਦਾ ਅਸ਼ੀਰਵਾਦ ਦਿੱਤਾ। ਸਤਿਗੁਰੂ ਮਾਤਾ ਜੀ ਨੇ ਜੋੜਿਆਂ ਨੂੰ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਅਤੇ ਖੁਸਹਾਲ ਜੀਵਨ ਬਤੀਤ ਕਰਨ ਲਈ ਉਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁੱਭ ਕਾਮਨਾਵਾਂ ਵੀ ਦਿੱਤੀਆਂ।
ਸੰਤ ਨਿਰੰਕਾਰੀ ਅਧਿਆਤਮਿਕ ਸਥਲ ਸਮਾਲਖਾ ਵਿਖੇ ਬਣੇ ਵਿਸਾਲ ਪੰਡਾਲ ਵਿੱਚ ਹਜਾਰਾਂ ਨਿਰੰਕਾਰੀ ਸੰਤਾਂ ਦੀ ਹਾਜ਼ਰੀ ਵਿੱਚ ਦੇਸ਼-ਵਿਦੇਸ਼ ਦੇ ਜੋੜਿਆਂ ਨੇ ਵਿਆਹ ਕਰਵਾਇਆ। ਨਿਰੰਕਾਰੀ ਰਾਜਪਿਤਾ ਜੀ ਦੇ ਭਰਾ ਰੋਹਨ ਚੰਦਨਾ ਜੀ ਦਾ ਵਿਆਹ ਯੂਨਾਈਟਿਡ ਕਿੰਗਡਮ ਤੋਂ ਆਈ ਪੂਰਵਾ ਸਾਹਨੀ ਨਾਲ ਇਨਾਂ ਸਮੂਹਿਕ ਵਿਆਹਾਂ ਵਿੱਚੋਂ ਇੱਕ ਵਿੱਚ ਹੋਇਆ ਸੀ। ਇਨ੍ਹਾਂ ਜੋੜਿਆਂ ਚ ਇਕ ਜੋੜੀ ਮੁੰਡਾ ਜਲੰਧਰ ਤੇ ਕੁੜੀ ਆਦਮਪੁਰ ਤੋਂ ਸ਼ਾਮਲ ਸੀ।
ਇਸ ਸ਼ਾਦੀ ਰਸਮ ਵਿੱਚ ਨਿਰੰਕਾਰੀ ਵਿਆਹ ਦੇ ਵਿਸ਼ੇਸ਼ ਪ੍ਰਤੀਕ ਜੈਮਾਲਾ ਦੇ ਨਾਲ-ਨਾਲ ਹਰ ਜੋੜੇ ਨੂੰ ਮਿਸ਼ਨ ਦੇ ਨੁਮਾਇੰਦਿਆਂ ਵੱਲੋਂ ਸਾਂਝਾ-ਹਾਰ ਵੀ ਪਹਿਨਾਇਆ ਗਿਆ। ਲਾਵਾਂ ਦੌਰਾਨ, ਸਤਿਗੁਰੂ ਮਾਤਾ ਜੀ ਨੇ ਲਾੜੇ ਅਤੇ ਲਾੜੀ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨਾਂ ਨੂੰ ਅਸ਼ੀਰਵਾਦ ਦਿੱਤਾ। ਉਨਾਂ ਦੇ ਨਾਲ ਹੀ ਲਾੜਾ-ਲਾੜੀ ਦੇ ਰਿਸਤੇਦਾਰਾਂ ਅਤੇ ਸੰਗਤਾਂ ਨੇ ਵੀ ਫੁੱਲਾਂ ਦੀ ਵਰਖਾ ਕੀਤੀ। ਯਕੀਨਨ ਇਹ ਇੱਕ ਅਲੌਕਿਕ ਦਿ੍ਰਸ ਸੀ।
ਇਸ ਸੁਭ ਮੌਕੇ ‘ਤੇ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਦੂਰ-ਦੁਰਾਡੇ ਦੇਸਾਂ ਤੋਂ ਕੁੱਲ 77 ਜੋੜਿਆਂ ਨੇ ਵਿਆਹ ਲਈ ਸ਼ਿਰਕਿਤ ਕੀਤੀ, ਜਿਨਾਂ ਵਿਚ ਮੁੱਖ ਤੌਰ ‘ਤੇ ਚੰਡੀਗੜ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ, ਉੜੀਸਾ, ਪੰਜਾਬ, ਰਾਜਸਥਾਨ, ਉੱਤਰਾਖੰਡ, ਉੱਤਰ ਪ੍ਰਦੇਸ਼ ਰਾਜ ਅਤੇ ਵਿਦੇਸਾਂ ਤੋਂ ਯੂ. ਏ. ਈ., ਇੰਗਲੈਂਡ ਆਦਿ ਦੇ ਜੋੜੇ ਸ਼ਾਮਲ ਸਨ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਭਗਤੀ ਕਰਦੇ ਹੋਏ ਗ੍ਰਹਿਸਥ ਵਿਚ ਰਹਿਣਾ ਹੀ ਸਭ ਤੋਂ ਵੱਡੀ ਤਪੱਸਿਆ ਹੈ ਅਤੇ ਅੱਜ ਦੇ ਸਮੇਂ ਵਿਚ ਹਰ ਔਰਤ-ਮਰਦ ਨੂੰ ਘਰ ਵਿਚ ਬਰਾਬਰ ਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਤਿਗੁਰੂ ਮਾਤਾ ਜੀ ਨੇ ਨਵ-ਵਿਆਹੇ ਜੋੜੇ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਦੀ ਬਖਸ਼ੀਸ਼ ਕੀਤੀ ਅਤੇ ਉਹਨਾਂ ਦੇ ਖੁਸਹਾਲ ਜੀਵਨ ਦੀ ਕਾਮਨਾ ਵੀ ਕੀਤੀ।