Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਖੰਗਵਾੜੀ ਦਾ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ, ਜੱਸਾ ਪੱਟੀ ਪਹਿਲਵਾਨ ਨੇ ਜਿੱਤੀ ਵੱਡੀ ਰੁਮਾਲੀ ਦੀ ਕੁਸ਼ਤੀ

ਪਿੰਡ ਖੰਗਵਾੜੀ ਦਾ ਛਿੰਝ ਮੇਲਾ ਯਾਦਗਾਰੀ ਹੋ ਨਿਬੜਿਆ, ਜੱਸਾ ਪੱਟੀ ਪਹਿਲਵਾਨ ਨੇ ਜਿੱਤੀ ਵੱਡੀ ਰੁਮਾਲੀ ਦੀ ਕੁਸ਼ਤੀ

ਗੜ੍ਹਦੀਵਾਲਾ (ਚੌਧਰੀ) 17 ਨਵੰਬਰ 

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ : ਸੰਜੀਵ ਮਨਹਾਸ

: ਕੰਡੀ ਏਰੀਆ ਦੇ ਪਿੰਡ ਖੰਗਵਾੜ੍ਹੀ ਵਿਖ਼ੇ ਛਿੰਝ ਕਮੇਟੀ ਪ੍ਰਧਾਨ ਮੌਂਟੀ ਪਹਿਲਵਾਨ ਦੀ ਪ੍ਰਧਾਨਗੀ ਹੇਠ ਸਮੂਹ ਪਿੰਡ ਵਾਸੀਆਂ ਵੱਲੋਂ ਸਲਾਨਾ ਇਤਿਹਾਸਿਕ ਸਿੰਜ ਮੇਲਾ ਕਰਵਾਇਆ ਗਿਆ। ਜਿਸ ਵਿੱਚ ਸਟੇਟ ਕਾਰਜਕਾਰਣੀ ਮੈਬਰ ਤੇ ਭਾਜਪਾ ਜਿਲ੍ਹਾ ਇੰਚਾਰਜ ਸੰਜੀਵ ਮਨਹਾਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਛਿੰਝ ਮੇਲੇ ਵਿੱਚ ਵਡੀ ਗਿਣਤੀ ਵਿੱਚ ਪਹਿਲਵਾਨਾਂ ਨੇ ਹਿੱਸਾ ਲਿਆ। ਵੱਡੀ ਰੁਮਾਲੀ ਦੀ ਕੁਸ਼ਤੀ ਜੱਸਾ ਪੱਟੀ ਤੇ ਅਜੇ ਕੈਂਥਲ ਦੇ ਵਿਚਕਾਰ ਹੋਈ। ਜਿਸ ਵਿੱਚ ਜੱਸਾ ਪੱਟੀ ਜੇਤੁ ਰਿਹਾ । ਛੋਟੀ ਰੁਮਾਲੀ ਦੀਆਂ ਦੋ ਕੁਸ਼ਤੀਆਂ ਹੋਈਆਂ। ਇੱਕ ਕੁਸ਼ਤੀ ਕਿੰਨੂ ਪਹਿਲਵਾਨ ਤੇ ਬੌਬੀ ਬਬੇਹਾਲੀ ਦੇ ਵਿਚਕਾਰ ਹੋਈ। ਜਿਸ ਵਿੱਚ ਕਿੰਨੂ ਪਹਿਲਵਾਨ ਜੇਤੁ ਰਿਹਾ। ਦੂਸਰੀ ਛੋਟੀ ਰੁਮਾਲੀ ਛੋਟੂ ਜਾਗਲਾ ਤੇ ਨਵਦੀਪ ਦਿੱਲ੍ਹੀ ਦੇ ਵਿਚਕਾਰ ਹੋਈ ਜਿਸ ਵਿੱਚ ਛੋਟੂ ਜਾਂਗਲਾ ਪਹਿਲਵਾਨ ਜੇਤੁ ਰਿਹਾ।
ਇਸ ਮੌਕੇ ਮਨਹਾਸ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੋਕੇ ਸੰਜੀਵ ਮਨਹਾਸ ਨੇ ਕਿਹਾ ਕਿ ਪਿੰਡ ਖੰਗਵਾੜ੍ਹੀ ਦੀ ਪੰਚਾਇਤ ਤੇ ਨੌਜਵਾਨਾ ਵੱਲੋ ਹਰ ਸਾਲ ਸਿੰਜ ਮੇਲਾ ਕਰਵਾਉਣ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇਲਾਕ਼ੇ ਵਿਚ ਵਿਸ਼ੇਸ ਯੋਗਦਾਨ ਹੈ।ਮਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋ ਵਚਾਉਣ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਖੇਡ ਟੂਰਨਾਮੈਂਟ ਹੋਣੇ ਸਮੇਂ ਦੀ ਲੋੜ ਹੈ।ਉਨ੍ਹਾਂ ਸਿੰਜ ਕਮੇਟੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਿੰਜ ਮੇਲਾ ਕਰਵਾਉਣ ਲਈ ਸ਼ਲਾਘਾ ਕੀਤੀ।ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਸਰਕਾਰ ਖੇਡਾਂ ਨੂੰ ਪਿੰਡ ਪੱਧਰ ਤੇ ਪ੍ਰਫੁਲਿਤ ਕਰਨ ਪਿੰਡਾਂ ਨੂੰ ਸਪੋਰਟਸ ਲਈ ਗ੍ਰਾੰਟ ਦੇਣਾ ਯਕੀਨੀ ਬਣਾਏ।ਇਸ ਮੌਕੇ ਸਰਪੰਚ ਸਤੀਸ਼ ਕੁਮਾਰ ਖੰਗਵਾੜ੍ਹੀ, ਸਰਪੰਚ ਮੁਨੀਸ਼ ਕੁਮਾਰ ਮਨਹੋਤਾ, ਠਾਕੁਰ ਗਿਆਨ ਚੰਦ , ਲੰਬੜਦਾਰ ਦਲੀਪ ਚੰਦ,ਠਾਕੁਰ ਮੰਗਲ ਸਿੰਘ, ਜਰਨੈਲ ਕੌਚ, ਪਵਨ ਕੁਮਾਰ, ਠਾਕੁਰ ਭਗਵਾਨ ਦਾਸ, ਨਰਿੰਦਰ ਸਿੰਘ, ਸੁਰਿੰਦਰ ਕੁਮਾਰ ਕਾਕਾ, ਰਣਵੀਰ ਸਿੰਘ, ਸਨੀ ਮਨਹਾਸ, ਨੰਨੂ, ਜਤਿੰਦਰ ਦਾਰਾ ਆਦਿ ਵਡੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ ਹਾਜ਼ਰ ਸਨ।