ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ )
26 ਅਕਤੂਬਰ : ਮਾਨਯੋਗ ਮੁੱਖਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਾਣੀ ਬਚਾਉਣ ਲਈ ਝੋਨੇ ਥੱਲੋਂ ਰਕਬਾ ਕੱਢ ਕੇ ਬਾਗਬਾਨੀ ਥੱਲੇ ਲਿਆਉਣ ਸਬੰਧੀ ਵੱਖ-ਵੱਖ ਸਹੁਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਕੜੀ ਨੂੰ ਅੱਗੇ ਤੋਰਦੇ ਹੋਏ ਮੈਂਬਰ ਖੇਤੀਬਾੜੀ ਪਾਲਿਸੀ, ਪੰਜਾਬ ਡਾ. ਗੁਰਕੰਵਲ ਸਿੰਘ ਸਾਬਕਾ, ਡਾਇਰੈਕਟਰ ਬਾਗਬਾਨੀ ਅਤੇ ਅਗਾਂਹਵਧੂ ਕਿਸਾਨ ਹਰਤੇਗ ਸਿੰਘ ਦੇ ਸੁਝਾਅ ਤੇ ਸਿਟਰਸ ਅਸਟੇਟ ਭੂੰਗਾ (ਹਰਿਆਣਾ) ਨੇ ਐਚ.ਡੀ.ਐਫ.ਸੀ. ਬੈਂਕ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਸਿਟਰਸ ਅਸਟੇਟ ਭੂੰਗਾ ਦੇ ਵਿਕਾਸ ਦਰਸ਼ਾਉਦੇਂ ਫਲੈਕਸ ਬਣਾਏ ਹਨ। ਇਨ੍ਹਾਂ ਫਲੈਕਸਾਂ ਨੂੰ ਲਾਉਣ ਦੀ ਸ਼ੁਰੂਆਤ ਲਵਦੀਪ ਸਿੰਘ ਧੂਤ ਨਾਈਬ ਤਹਿਸੀਲਦਾਰ ਗੜ੍ਹਦੀਵਾਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਅਤੇ ਪਹਿਲਾਂ ਫਲੈਕਸ ਗੜ੍ਹਦੀਵਾਲਾ ਤਹਿਸੀਲ ਕੰਪਲੈਕਸ ਵਿੱਚ ਲਗਾਇਆ ਗਿਆ। ਇਸ ਸਮੇਂ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਈ-ਗਵਰਨੈਂਸ ਦਾ ਲਾਭ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਲਾਲ ਲਕੀਰ ਵਿੱਚ ਘਰਾਂ ਦੀ ਮਾਲਕੀ ਤੇ ਹੋਰ ਡਜੀਟਲ ਕੰਮਾਂ ਵਿੱਚ ਗੜ੍ਹਦੀਵਾਲਾ ਸਬ-ਤਹਿਸੀਲ ਬਾਕੀਆਂ ਨਾਲੋਂ ਕਾਫੀ ਅੱਗੇ ਹੈ।ਇਸ ਸਮੇਂ ਡਾ.ਜਸਪਾਲ ਸਿੰਘ ਢੇਰੀ ਚੇਅਰਮੈਨ-ਕਮ-ਸੀ.ਈ.ਓ. ਸਿਟਰਸ ਅਸਟੇਟ ਭੂੰਗਾ (ਹਰਿਆਣਾ) ਨੇ ਕਿਹਾ ਕਿ ਵਿੱਤੀ ਵਰ੍ਹੇ ਸਾਲ 2022-23 ਦੌਰਾਨ ਸਿਟਰਸ ਅਸਟੇਟ ਭੂੰਗਾ ਨੇ ਬੈਂਕ ਵਿਆਜ਼ ਤੋਂ ਇਲਾਵਾ ਲਗਭਗ 4 ਲੱਖ ਕੀੜੇਮਾਰ ਦਵਾਇਆਂ ਵੇਚ ਕੇ, ਲਗਭਗ 3.50 ਲੱਖ ਸੰਦਾਂ ਦੇ ਕਿਰਾਏ ਅਤੇ 1,61,000/- ਰੁਪਏ ਗਰੇਡਿੰਗ-ਵੈਕਸਿੰਗ ਤੋਂ ਕੁੱਲ ਲਾਭ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਟਰਸ ਅਸਟੇਟ ਡੂੰਗਾ ਵਿੱਚ ਲਗਭਗ 380 ਪਿੰਡ ਪੈਂਦੇ ਹਨ।ਜਿਸ ਵਿੱਚ ਭੂੰਗਾ ਅਤੇ ਟਾਂਡਾ ਬਲਾਕ ਤੇ ਅੱਧੇ ਪਿੰਡ ਹੁਸ਼ਿਆਰਪੁਰ ਅਤੇ ਕੁੱਝ ਭਾਗ ਦਸੂਹਾ ਬਲਾਕ ਦਾ ਆਉਂਦੇ ਹਨ, ਸੋ ਉਨ੍ਹਾਂ ਵੱਲੋਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਨੇ ਕੋਈ ਵੀ ਬਾਗ ਲਗਾਇਆ ਹੈ ਜਾਂ ਸ਼ਬਜ਼ੀ ਦੀ ਖੇਤੀ ਕਰਦੇ ਹਨ ਉਹ ਕਿਸਾਨ ਵੀਰ ਇੱਕ ਏਕੜ ਦਾ 100 ਰੁਪਏ ਦੇ ਕੇ ਸਿਟਰਸ ਅਸਟੇਟ ਭੂੰਗਾ ਦੀ ਮੈਂਬਰ ਬਣ ਸਕਦੇ ਹਨ। ਇਸ ਦੌਰਾਨ ਪਿੰਡ ਦਾਰਾਪੁਰ, ਖਿਆਲਾ ਬੁਲੰਦਾ, ਜਨੌੜੀ, ਸੀਕਰੀ, ਹਰਿਆਣਾ, ਦੋਸੜਕਾਂ ਆਦਿ ਪਿੰਡਾਂ ਵਿੱਚ ਫਲੈਕਸ ਲਗਾਏ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾਡਾ, ਲਖਵੀਰ ਸਿੰਘ, ਡਾ. ਦੀਪਕ ਸ਼ਰਮਾ, ਬਲਜੀਤ ਸਿੰਘ, ਸਤਨਾਮ ਸਿੰਘ ਖਿਆਲਾ ਬੁਲੰਦਾ,ਗੁਰਪਾਲ ਸਿੰਘ, ਅਰਵਿੰਦ ਸਿੰਘ, ਸੁਤੰਤਰ ਦੇਵ ਆਦਿ ਮੌਜੂਦ ਸਨ।
ਫੋਟੋ : ਫਲੈਕਸ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਸਿੰਘ ਧੂਤ ਤੇ ਹੋਰ।








