Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਪਿੰਡ ਬਾਹਟੀਵਾਲ ਵਿਖੇ ਮਾਂ ਵੈਸ਼ਨੋ ਦੇਵੀ ਜੀ ਦਾ ਜਾਗਰਣ ਕਰਵਾਇਆ

ਪਿੰਡ ਬਾਹਟੀਵਾਲ ਵਿਖੇ ਮਾਂ ਵੈਸ਼ਨੋ ਦੇਵੀ ਜੀ ਦਾ ਜਾਗਰਣ ਕਰਵਾਇਆ

ਗੜ੍ਹਦੀਵਾਲਾ (ਚੌਧਰੀ) 

23 ਅਕਤੂਬਰ : ਦਰਬਾਰ ਸ੍ਰੀ ਬਾਲਾ ਜੀ (ਹਨੂੰਮਾਨ ਜੀ)  ਪਿੰਡ ਬਾਹਟੀਵਾਲ ਵਿਖੇ ਬਾਬਾ ਰਾਮਜੀ ਸੂਫ਼ੀ ਲੇਖਕ ਬਾਹਟੀਵਾਲ ਵਲੋਂ ਜਗਤ ਮਾਤਾ ਵੈਸ਼ਨੋ ਦੇਵੀ ਜੀ ਦਾ ਜਾਗਰਣ ਸ਼ਰਧਾ ਪੂਰਵਕ ਕਰਵਾਇਆ ਗਿਆ। ਜਿਸ ਦੂਰੋਂ ਨੇੜੀਂਓ ਸੰਗਤਾਂ ਨੇ ਆ ਕੇ ਹਾਜ਼ਰੀਆਂ ਲਗਵਾਈਆਂ। ਇਸ ਜਾਗਰਣ ਵਿੱਚ ਬਾਬਾ ਬਾਲੀ ਸ਼ਾਮ ਚੌਰਾਸੀ, ਬਾਬਾ ਸਾਬੀ ਸਰਕਾਰ, ਬਾਬਾ ਲਛਮਣ ਦਾਸ ਜੀ ਤੇ ਸ.ਅਰਵਿੰਦਰ ਸਿੰਘ ਰਸੂਲਪੁਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ. ਅਰਵਿੰਦਰ ਸਿੰਘ ਰਸੂਲਪੁਰ ਨੇ ਸੰਗਤਾਂ ਨੂੰ ਜਾਗਰਣ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਮਾਂ ਦੇ ਦਰਬਾਰ ਤੋਂ ਸੱਚੇ ਮਨ ਨਾਲ ਆਉਣ ਵਾਲਾ ਕੋਈ ਵੀ ਸਬਾਲੀ ਕਦੇ ਖਾਲੀ ਨਹੀਂ ਜਾਂਦਾ, ਵਿਸ਼ਵਾਸ ਰੱਖਣ ਵਾਲੇ ਝੋਲੀਆਂ ਭਰ ਕੇ ਘਰਾਂ ਨੂੰ ਜਾਂਦੇ ਹਨ।ਨਰਾਇਣ ਚੰਦ ਪਾਰਟੀ ਵੱਲੌਂ ਮਹਾਂਮਾਈ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਬਾਬਾ ਰਾਮਜੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮਾਂ ਵੈਸ਼ਨੋ ਦੇਵੀ, ਮਾਤਾ ਲਛਮੀ, ਮਾਤਾ ਸਰਸਵਤੀ, ਹਨੂੰਮਾਨ ਜੀ ਤੇ ਬਾਬਾ ਭੈਰੋਂ ਜੀ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ। ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਨੰਬਰਦਾਰ ਦਲਜੀਤ ਕੁਮਾਰ, ਪ੍ਰਧਾਨ ਜੁਝਾਰ ਸਿੰਘ ਕੇਸੋਪੁਰ, ਗੁਰਪ੍ਰੀਤ ਸਿੰਘ, ਸੁਭਮ ਸਹੋਤਾ, ਸੈਂਕੀ ਕਲਿਆਣ, ਚੇਅਰਮੈਂਨ ਕੁਲਵੀਰ ਸਿੰਘ, ਵਿਵੇਕ ਗੁਪਤਾ, ਸਰਪੰਚ ਬਲਵਿੰਦਰ ਸਿੰਘ, ਪ੍ਰੇਮ ਸਿੰਘ, ਸਰਪੰਚ ਰਣਜੀਤ ਸਿੰਘ ਨੈਣੋਵਾਲ, ਸਰਪੰਚ ਜੈਪਾਲ, ਰਜ਼ੀਵ ਕੁਮਾਰ, ਰਮਨ ਕੁਮਾਰ, ਰੋਹਿਤ ਕੁਮਾਰ, ਨਵਲ ਕਿਸ਼ੋਰ, ਵਿਪਨ ਕੁਮਾਰ, ਓਮ ਪਾਲ, ਬਲਦੇਵ ਸਿੰਘ ਅਤੇ ਦਰਬਾਰ ਦੇ ਸੇਵਾਦਾਰ ਹਾਜਰ ਸਨ।

 

error: copy content is like crime its probhihated