Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਿਨ ਦਿਹਾੜੇ ਦੋ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,ਘਰ ਦੇ ਦਰਵਾਜ਼ੇ ‘ਚ ਖੜੀ ਔਰਤ ਦੇ ਕੰਨਾਂ ਚੋਂ ਬਾਲੀਆਂ ਝਪਟ ਕੇ ਹੋਏ ਰਫੂਚੱਕਰ

ਦਿਨ ਦਿਹਾੜੇ ਦੋ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,ਘਰ ਦੇ ਦਰਵਾਜ਼ੇ ‘ਚ ਖੜੀ ਔਰਤ ਦੇ ਕੰਨਾਂ ਚੋਂ ਬਾਲੀਆਂ ਝਪਟ ਕੇ ਹੋਏ ਰਫੂਚੱਕਰ

ਗੜ੍ਹਦੀਵਾਲਾ(ਚੌਧਰੀ / ਪ੍ਰਦੀਪ ਕੁਮਾਰ)

10 ਅਕਤੂਬਰ : ਅੱਜ ਦਿਨ ਦਿਹਾੜੇ  ਦੋ ਲੁਟੇਰਿਆਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਘਰ ਦੇ ਦਰਵਾਜ਼ੇ ਵਿਚ ਖੜੀ ਔਰਤ ਦੇ ਕੰਨਾਂ ਚੋਂ ਬਾਲੀਆਂ ਝਪਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਸੰਤੋਸ਼ ਕੁਮਾਰੀ ਦੇ ਪਤੀ ਸੁਰਜਨ ਸਿੰਘ ਵਾਸੀ ਕੁਲੀਆਂ ਨੇ ਦੱਸਿਆ ਕਿ ਮੇਰੀ ਪਤਨੀ ਬੀਮਾਰ ਸੀ ਤੇ ਸ਼ਾਮ 5.30 ਵਜੇ ਦੇ ਕਰੀਬ ਘਰ ਦੇ ਦਰਵਾਜ਼ੇ ਵਿਚ ਖੜੀ ਸੀ ਤਾਂ ਗੜ੍ਹਦੀਵਾਲਾ ਵਲੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਾਂ ਮੇਰੇ ਘਰ ਦੇ ਸਾਹਮਣੇ ਖੜੇ ਹੋ ਗਏ। ਜਿਨ੍ਹਾਂ ਚ ਇੱਕ ਨੌਜਵਾਨ ਮੋਟਰਸਾਈਕਲ ਤੋਂ ਉੱਤਰ ਕੇ ਮੇਰੇ ਵੱਲ ਆਇਆ ਤਾਂ ਆਉਂਦਿਆਂ ਹੀ ਮੇਰੇ ਕੰਨਾਂ ਚੋਂ ਬਾਲੀਆਂ ਖੋਹ ਕੇ ਭੱਜ ਗਿਆ। ਇਹ ਦੋਵੇ ਲੁਟੇਰੇ ਫਿਰ ਗੜ੍ਹਦੀਵਾਲਾ ਵੱਲ ਹੀ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਬਾਲੀਆਂ ਦਾ ਵਜਨ ਲੱਗਭੱਗ 4.50 ਗ੍ਰਾਮ ਸੀ।ਇਸ ਵਾਰਦਾਤ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਪਰਿਵਾਰ ਨੇ ਸਾਰੀ ਘਟਨਾ ਦੀ ਗੜ੍ਹਦੀਵਾਲਾ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਵਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਇੱਕ ਪੁਲਿਸ ਲੁਟੇਰਿਆਂ ਤੱਕ ਪਹੁੰਚ ਪਾਉਂਦੀ ਹੈ ਕਿ ਨਹੀਂ।

ਜਿਕਰਯੋਗ ਹੈ ਕਿ ਗੜ੍ਹਦੀਵਾਲਾ ਸ਼ਹਿਰ ਅਤੇ ਸ਼ਹਿਰ ਦੇ ਆਲੇ ਦੁਆਲੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਵਾਰਦਾਤ ਤੋਂ ਪਹਿਲਾਂ 3 ਅਕਤੂਬਰ ਨੂੰ ਦਿਨ ਦਿਹਾੜੇ ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ਚੋਂ ਇੱਕ ਬਜੁਰਗ ਕੋਲੋਂ ਦੋ ਸ਼ਾਤਰ ਔਰਤਾਂ ਇੱਕ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਈ ਸਨ। ਉਹ ਵਾਰਦਾਤ ਦਾ ਖੌਫ ਅਜੇ ਲੋਕਾਂ ਦੇ ਦਿਲਾਂ ਚੋਂ ਨਿਕਲਿਆ ਹੀ ਨਹੀਂ ਸੀ ਤੇ ਅੱਜ ਇੱਕ ਹੋਰ ਵਾਰਦਾਤ ਨੂੰ ਲੁਟੇਰਿਆਂ ਨੇ ਬੇਖੌਫ ਹੋ ਅੰਜਾਮ ਦੇ ਦਿੱਤਾ।

ਫੋਟੋ : ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਸ਼ੰਤੋਸ਼ ਕੁਮਾਰੀ।