Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਗੜਦੀਵਾਲਾ ਤੋਂ ਬਲਾਲਾ ਨੂੰ ਜਾਂਦੀ ਸੜਕ ਜਲਦੀ ਬਣਾਉਣ ਦੀ ਮੰਗ

ਗੜਦੀਵਾਲਾ ਤੋਂ ਬਲਾਲਾ ਨੂੰ ਜਾਂਦੀ ਸੜਕ ਜਲਦੀ ਬਣਾਉਣ ਦੀ ਮੰਗ

ਗੜ੍ਹਦੀਵਾਲਾ (ਪ੍ਰਦੀਪ ਕੁਮਾਰ) 

5 ਅਕਤੂਬਰ : ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ  ਮੋੜ ਤੋਂ ਪਿੰਡ ਬਲਾਲਾ ਨੂੰ ਜਾਂਦੀ ਲਿੰਕ ਸੜਕ ਤੇ ਪੱਥਰ ਪਾਏ ਹੋਣ ਕਰਕੇ ਦੁਕਾਨਦਾਰ ਅਤੇ ਆਉਣ ਜਾਣ ਵਾਲੇ ਲੋਕ ਬਹੁਤ ਪਰੇਸ਼ਾਨ ਹਨ ।ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਬਲਾਲਾ, ਜਗਤਾਰ ਸਿੰਘ ਮੁਖਤਿਆਰ ਸਿੰਘ ,ਸੰਮਤੀ ਮੈਂਬਰ ਅੰਕੁਸ਼ ਠਾਕੁਰ, ਸੁਰਜਨ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਨਾਮ ਸਿੰਘ, ਰੂਪ ਲਾਲ ਨੇ ਸਮੂਹਿਕ ਤੌਰ ਤੇ ਕਿਹਾ ਕਾਫੀ ਦਿਨਾਂ ਤੋਂ ਪਾਏ ਹੋਏ ਪੱਥਰ ਲੋਕਾਂ ਲਈ ਹਾਦਸੇ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਤੇ ਇਸ ਸੜਕ ਨੂੰ ਜਲਦੀ ਜਲਦੀ ਬਣਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਅਤੇ ਪਿੰਡ ਵਾਸੀ ਆਪਣੀ ਚੰਗੀ ਜਿੰਦਗੀ ਬਸਰ ਕਰ ਸਕਣ।
ਟੈਡਰਿੰਗ ਕਰਕੇ ਬਣਾਈ ਜਾਵੇਗੀ ਸੜਕ : ਜੇਈ ਪੀ ਡਬਲਯੂ ਡੀ 
ਇਸ ਸੜਕ ਸਬੰਧੀ ਜਦੋਂ ਪੀ ਡਬਲਯੂ ਡੀ ਬੀ ਐਂਡ ਆਰ ਮਹਿਕਮੇ ਦੇ ਜੇਈ ਯਾਦਵਿੰਦਰ ਸਿੰਘ ਸੋਢੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਐਮਐਲਏ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਪੈਸੇ ਆ ਗਏ ਹਨ,ਤੇ ਜਲਦੀ ਹੀ ਟੈਂਡਰਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।