Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਨੇਤਰਦਾਨ ਕਰਨਾ ਸਭ ਤੋਂ ਉੱਤਮ ਦਾਨ- ਬ੍ਰਹਮ ਸ਼ੰਕਰ ਜਿੰਪਾ, ਏ.ਡੀ.ਸੀ ਰਾਹੁਲ ਚਾਬਾ,ਭਾਈ ਮਸੀਤੀ

ਨੇਤਰਦਾਨ ਕਰਨਾ ਸਭ ਤੋਂ ਉੱਤਮ ਦਾਨ- ਬ੍ਰਹਮ ਸ਼ੰਕਰ ਜਿੰਪਾ, ਏ.ਡੀ.ਸੀ ਰਾਹੁਲ ਚਾਬਾ,ਭਾਈ ਮਸੀਤੀ

ਟਾਂਡਾ ਉੜਮੁੜ / ਦਸੂਹਾ (ਚੌਧਰੀ) 

02ਅਕਤੂਬਰ – ਭਾਰਤ ਵਿੱਚ ਅੱਜ ਲੱਖਾਂ ਹੀ ਵਿਅਕਤੀ ਅੱਖਾਂ ਦੇ ਰੋਸ਼ਨੀ ਤੋਂ ਵਾਂਝੇ ਹਨ ਅੱਖਾਂ ਦੀ ਰੋਸ਼ਨੀ ਨਾ ਹੋਣ ਕਰਕੇ ਹਨੇਰੀ ਦੁਨੀਆਂ ਵਿੱਚ ਜੀ ਰਹੇ ਹਨ ਇਸ ਲਈ ਅੱਜ ਇਹ ਸਮੇਂ ਦੀ ਵੱਡੀ ਲੋੜ ਹੈ ਕਿ ਲੋਕਾ ਚ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਪੈਦਾ ਹੋਏ ਰੁਝਾਨ ਲਈ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇ ਇਹ ਵਿਚਾਰ ਪੰਜਾਬ ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਏ ਡੀ ਸੀ ਰਾਹੁਲ ਚਾਬਾ ਤੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਸਾਂਝੇ ਕੀਤੇ। ਉਹਨਾਂ ਨੇ ਕਿਹਾ ਕਿ ਇਸ ਮਿਸ਼ਨ ਨੂੰ ਪੰਜਾਬ ਸਰਕਾਰ ਨੇ ਨੇਤਰਦਾਨ ਐਸੋਸੀਏਸ਼ਨ (ਰਜ਼ਿ) ਹੁਸ਼ਿਆਰਪੁਰ ਵੱਲੋਂ ਹਰ ਬਲਾਕ ਵਿੱਚ ਅੱਖਾਂ ਦਾਨ ਸਰੀਰ ਦਾਨ ਦੇ ਅੰਗਦਾਨ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ। ਜੋ ਕਿ ਬਹੁਤ ਹੀ ਸ਼ਲਾਂਘਾਯੋਗ ਹੈ।ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ ਪੀ ਮਨਜੀਤ ਕੌਰ ਨੇ ਕਿਹਾ ਕਿ ਅੱਜ ਦੇ ਆਧੁਨਿਕ ਸੋਚ ਦੇ ਧਾਰਨੀ ਮੰਨੇ ਜਾਂਦੇ ਯੁਗ ਵਿੱਚ ਵੀ ਜਦੋਂ ਕੋਈ ਇਨਸਾਨ ਦੁਨੀਆ ਤੋਂ ਮਰ ਜਾਂਦਾ ਹੈ ਤਾਂ ਉਸਦੇ ਅੰਗਾਂ ਨੂੰ ਅਗਨੀ ਭੇਂਟ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਉਸ ਦੇ ਕੀਮਤੀ ਅੰਗ ਜਿਵੇਂ ਅੱਖਾਂ, ਗੁਰਦੇ ਤੇ ਹੋਰ ਵੀ ਅੰਗ ਅੱਗ ਵਿੱਚ ਸੜ ਕੇ ਸਵਾਹ ਹੋ ਜਾਂਦੇ ਹਨ । ਜੋ ਕਿ ਇਨਸਾਨ ਦੇ ਵੱਲੋਂ ਮਰਨ ਉਪਰੰਤ ਦਾਨ ਕੀਤੇ ਗਏ ਅੰਗ ਤੇ ਅੱਖਾਂ ਨਾਲ ਕਈ ਵਿਅਕਤੀਆਂ ਦਾ ਜੀਵਨ ਬਚ ਸਕਦੇ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਆਪਣੀਆਂ ਅੱਖਾਂ ਜਾਂ ਫਿਰ ਹੋਰ ਅੰਗ ਦਾਨ ਕੀਤੇ ਹੋਣ ਤਾਂ ਉਹ ਮਰਨ ਉਪਰੰਤ ਵੀ ਜਿਉਂਦਾ ਰਹਿ ਸਕਦਾ ਹੈ। ਨੇਤਰਦਾਨ ਕਰਨਾ ਸਭ ਤੋਂ ਉੱਤਮ ਦਾਨ ਹੈ ਮਨੁੱਖਤਾ ਦੇ ਭਲੇ ਲਈ ਲੋਕਾਂ ਨੂੰ ਅੱਖਾਂ ਦਾਨ ਸਰੀਰ ਦਾਨ ਤੇ ਅੰਗ ਦਾਨ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਭਾਰਤ ਦੇ ਅੰਦਰ ਨੇਤਰਹੀਣੀਆਂ ਵਿਅਕਤੀਆਂ ਨੂੰ ਵੱਧ ਤੋਂ ਵੱਧ ਅੱਖਾਂ ਦੀ ਰੋਸ਼ਨੀ ਦਿੱਤੀ ਜਾ ਸਕੇ।