Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਨਗਰ ਕੌਂਸਲ ਗੜਦੀਵਾਲਾ ਵਲੋਂ ਇੰਡੀਅਨ ਸਵੱਛਤਾ ਲੀਗ 2.0 ਰੈਲੀ ਦਾ ਆਯੋਜਨ

ਨਗਰ ਕੌਂਸਲ ਗੜਦੀਵਾਲਾ ਵਲੋਂ ਇੰਡੀਅਨ ਸਵੱਛਤਾ ਲੀਗ 2.0 ਰੈਲੀ ਦਾ ਆਯੋਜਨ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

18 ਸਤੰਬਰ : ਈਓ ਸਿਮਰਨ ਢੀਂਡਸਾ ਦੀ ਯੋਗ ਅਗਵਾਈ ਹੇਠ ਇੰਡੀਅਨ ਸਵੱਛਤਾ ਲੀਗ 2.0 ਰੈਲੀ ਦਾ ਆਯੋਜਨ ਕੀਤਾ ਗਿਆ। ਸੀ ਐਫ ਤਿ੍ਪਤਾ ਦੇਵੀ ਨੇ ਦੱਸਿਆ ਪਿਛਲੇ ਸਾਲ ਵੀ ਸਵੱਛ ਭਾਰਤ ਮਿਸ਼ਨ ਅਰਬਨ ਅਧੀਨ ਇੰਡੀਅਨ ਸਵੱਛਤਾ ਲੀਗ 1.0 ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਭਾਰਤ ਬਨਾਮ ਕੂੜਾ ਮੁਕਤ ਸ਼ਹਿਰ।ਇਹ ਰੈਲੀ ਰਾਸ਼ਟਰੀ ਪੱਧਰ ‘ਤੇ ਆਯੋਜਿਤ ਕੀਤੀ ਜਾ ਰਹੀ ਹੈ।ਪਿਛਲੇ ਸਾਲ ਅਸੀਂ ਆਪਣੀ ਟੀਮ ਦਾ ਨਾਮ ਗੜ੍ਹਦੀਵਾਲਾ ਸਵੱਛਤਾ ਚੈਂਪੀਅਨ ਟੀਮ ਚੁਣਿਆ ਸੀ। ਇਸ ਸਾਲ ਵੀ ਸਾਡੀ ਟੀਮ ਦਾ ਨਾਮ ਗੜ੍ਹਦੀਵਾਲਾ ਸਵੱਛਤਾ ਚੈਂਪੀਅਨ ਹੀ ਰੱਖਿਆ ਗਿਆ ਹੈ । ਇੰਡੀਅਨ ਸਵੱਛਤਾ ਲੀਗ 2.0 ਦੇ ਬ੍ਰਾਂਡ ਅੰਬੈਸਡਰ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਨੂੰ ਬਣਾਇਆ ਗਿਆ ਹੈ। ਕਿਉਂਕਿ ਯੂਥ ਹੀ ਸਾਡੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।ਇਸ ਲਈ ਅਸੀਂ ਸਾਰੇ ਗੜ੍ਹਦੀਵਾਲਾ ਸਵੱਛਤਾ ਚੈਂਪੀਅਨ ਟੀਮ ਦਾ ਹਿੱਸਾ ਹਾਂ। ਸ਼ਹਿਰ ਨੂੰ ਸਵੱਛ ਸ਼ਹਿਰ ਅਤੇ ਕੂੜਾ ਮੁਕਤ ਸ਼ਹਿਰ ਬਣਾਉਣ ਲਈ ਆਯੋਜਿਤ ਕੀਤੀ। ਇਸ ਜਾਗਰੂਕਤਾ ਰੈਲੀ ਨੂੰ ਸਫਲ ਬਣਾਉਣ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ, ਸ਼ਹਿਰ ਵਾਸੀ ਅਤੇ ਸਕੂਲ ਉਂਕਾਰਾ ਆਰਿਆ, ਲਾਲਾ ਜਗਤ ਨਾਰਾਇਣ ਪਬਲਿਕ ਸਕੂਲ, ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਅਤੇ ਕਾਲਜਾਂ ਦੇ ਐਨ ਸੀ ਸੀ ਦੇ ਵਲੰਟੀਅਰ ਨੇ ਭਾਗ ਲਿਆ ।ਰੈਲੀ ਦੀ ਸ਼ੁਰੂਆਤ ਸਵੱਛਤਾ ਦੀ ਸਹੁੰ ਸ.ਮਾਸਟਰ ਰਛਪਾਲ ਸਿੰਘ ਜੀ ਦੁਆਰਾ ਚੁਕਾਈ ਗਈ ।ਇਸ ਰੈਲੀ ਵਿੱਚ ਰੈਲੀ ਦੇ ਨਾਲ ਸਵੱਛਤਾ ਸੰਬੰਧੀ ਝਾਕੀ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜ਼ੋ ਸ਼ਹਿਰ ਵਾਸੀਆਂ ਨੂੰ ਸਿੱਧੇ ਤੌਰ ਤੇ ਘਰਾਂ ਦੇ ਕੂੜੇ ਨੂੰ ਕਿਵੇਂ ਤੇ ਕਿਹੜੇ ਡਸਟਬਿਨ ਵਿੱਚ ਰਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਅਤ ਘਰ ਜਾ ਦੁਕਾਨ ਬਣਾਉਣ ਤੋਂ ਬਾਅਦ ਮਲਵੇ ਦਾ ਪ੍ਰਬੰਧਨ ਕਰਨ ਦੀ ਜ਼ਿੰਮੇਵਾਰੀ ਘਰ ਤੇ ਦੁਕਾਨ ਬਣਾਉਣ ਵਾਲੇ ਦੀ ਹੈ। ਮਲਵਾ ਕਿਵੇਂ ਅਲੱਗ ਅਲੱਗ ਰੱਖਿਆ ਜਾਂਦਾ ਹੈ ਤਾਂ ਜ਼ੋ ਮਲਵੇ ਦੀ ਮੁੜ ਵਰਤੋਂ ਕੀਤੀ ਜਾ ਸਕੇ, ਬਾਰੇ ਵੀ ਜਾਗਰੂਕ ਕਰਨ ਸੰਬੰਧੀ ਝਾਕੀ ਤਿਆਰ ਕੀਤੀ ਗਈ  ਤਾਂ ਜ਼ੋ ਆਪਣੇ ਸ਼ਹਿਰ ਦਾ ਨਾਂ ਰਾਸ਼ਟਰ ਪੱਧਰ ਤੇ ਗੂੰਜੇ। ਇਸ ਰੈਲੀ ਵਿੱਚ ਬ੍ਰੈਡ ਅੰਬੈਸਡਰ ਰਾਜਵਿੰਦਰ ਸਿੰਘ ਰਾਜਾ, ਨੰਬਰਦਾਰ ਰਛਪਾਲ ਸਿੰਘ, ਲਖਵੀਰ ਸਿੰਘ, ਹਰਭਜਨ ਸਿੰਘ ਢੱਟ, ਅਵਤਾਰ ਸਿੰਘ ਜੇ ਈ, ਹਰਜੀਤ ਸਿੰਘ ਭਾਟੀਆ, ਮਮਤਾ ਰਾਣੀ, ਪ੍ਰੋਫੈਸਰ ਸ਼ਾਮ ਸਿੰਘ ਅਤੇ ਸਟਾਫ ਮੈਂਬਰ ਸ਼ਾਮਲ ਹੋਏ।