Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪਿੰਡਾਂ ’ਚ ਬਣਾਏ ਜਾ ਰਹੇ ਬਿਹਤਰੀਨ ਖੇਡ ਪਾਰਕ ਬਦਲ ਦੇਣਗੇ ਪਿੰਡਾਂ ਦੀ ਨੁਹਾਰ : ਵਿਧਾਇਕ ਘੁੰਮਣ

ਪਿੰਡਾਂ ’ਚ ਬਣਾਏ ਜਾ ਰਹੇ ਬਿਹਤਰੀਨ ਖੇਡ ਪਾਰਕ ਬਦਲ ਦੇਣਗੇ ਪਿੰਡਾਂ ਦੀ ਨੁਹਾਰ : ਵਿਧਾਇਕ ਘੁੰਮਣ

ਦਸੂਹਾ / ਹੁਸ਼ਿਆਰਪੁਰ (ਚੌਧਰੀ) 
–ਪਿੰਡ ਜੰਡੋਰ ਵਿਖੇ 90 ਲੱਖ ਰੁਪਏ ਦੀ ਲਾਗਤ ਨਾਲ ਖੇਡ ਪਾਰਕ ਦਾ ਰੱਖਿਆ ਨੀਂਹ ਪੱਥਰ
–ਕਿਹਾ, ਦਸੂਹਾ ਹਲਕੇ ਵਿਚ ਅਜਿਹੇ 10 ਆਧੁਨਿਕ ਕਿਸਮ ਦੇ ਪਾਰਕ ਬਣ ਕੇ ਹੋਏ  ਤਿਆਰ
6 ਸਤੰਬਰ : ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹੁਤ ਗੰਭੀਰਤਾ ਨਾਲ ਕਾਰਜ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਪਿੰਡਾਂ ਵਿਚ ਬਿਹਤਰੀਨ ਖੇਡ ਪਾਰਕ ਬਣਾਏ ਜਾ ਰਹੇ ਹਨ। ਦਸੂਹਾ ਦੇ ਪਿੰਡ ਜੰਡੋਰ ਵਿਖੇ 90 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਪਿੰਡ ਜੰਡੋਰ ਵਿਚ ਬਣਨ ਜਾ ਰਹੇ ਇਸ ਖੇਡ ਪਾਰਕ ਵਿਚ ਜਿਥੇ ਵਧੀਆ ਸੈਰਗਾਹ ਅਤੇ ਓਪਨ ਜਿੰਮ ਬਣਾਇਆ ਜਾਵੇਗਾ, ਉਥੇ ਫੁੱਟਬਾਲ, ਬੈਡਮਿੰਟਨ, ਕਬੱਡੀ, ਵਾਲੀਬਾਲ ਗਰਾਊਂਡ ਵੀ ਬਣਾਈ ਜਾਵੇਗੀ। ਇਸ ਤਰ੍ਹਾਂ ਇਹ ਪਾਰਕ ਪਿੰਡ ਦੇ ਸਾਰੇ ਵਰਗਾਂ ਲਈ ਬਹੁਤ ਹੀ ਵਧੀਆ ਥਾਂ ਹੋਵੇਗੀ, ਜਿਥੇ ਲੋਕ ਆਪਣੇ ਕੀਮਤੀ ਸਮੇਂ ਦਾ ਉਪਯੋਗ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਦੋ ਏਕੜ ਤੋਂ ਵੱਧ ਥਾਂ ਹੈ, ਉਥੇ ਇਸ ਤਰ੍ਹਾਂ ਦੇ ਖੇਡ ਪਾਰਕ ਬਣਾਏ ਜਾ ਰਹੇ ਹਨ ਅਤੇ ਦਸੂਹਾ ਹਲਕੇ ਵਿਚ ਕਰੀਬ 10 ਆਧੁਨਿਕ ਕਿਸਮ ਦੇ ਪਾਰਕ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਹੋਰ ਜਲਦੀ ਸ਼ੁਰੂ ਹੋਣ ਜਾ ਰਹੇ ਹਨ।
ਇਸ ਮੌਕੇ ਐਕਸੀਅਨ ਰਾਜ ਕੁਮਾਰ,ਐਸ. ਡੀ. ੳ ਦੇਵੀ ਸ਼ਰਨ, ਜੇ. ਈ ਸੰਦੀਪ, ਜੇ. ਈ ਬਿਕਰਮਜੀਤ ਸਿੰਘ, ਪ੍ਰਧਾਨ ਮਨਜੀਤ ਸਿੰਘ, ਸਰਕਲ ਇੰਚਾਰਜ ਜਸਵੀਰ ਸਿੰਘ, ਸੰਦੀਪ ਸਿੰਘ ਸੈਂਡੀ, ਸਾਬਕਾ ਚੇਅਰਮੈਨ ਬਲਕਾਰ ਸਿੰਘ ਪੰਨਵਾਂ, ਸਰਪੰਚ ਸੁਨੀਤਾ ਦੇਵੀ, ਹਰਮਿੰਦਰ ਸਿੰਘ ਕੁਲਾਰ, ਮਨਜੀਤ ਰਿੰਕੂ ਕੁਲਾਰ, ਏਕਮ ਜੰਡੋਰ, ਮਾਸਟਰ ਇਕਬਾਲ ਸਿੰਘ ,ਸੂਬੇਦਾਰ ਪਰਮਜੀਤ ਸਿੰਘ, ਬਚਿੱਤਰ ਸਿੰਘ, ਬਹਾਦਰ ਸਿੰਘ, ਸੂਬੇਦਾਰ ਮਨਜੀਤ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ ਟੋਨੀ,ਅਜਮੇਰ ਸਿੰਘ,ਲਾਡੀ ਸਿੰਘ,ਰਵਿੰਦਰ ਸਿੰਘ,ਅਜਮੇਰ ਸਿੰਘ ਭੋਲ਼ਾ, ਸੁਖਦੇਵ ਸਿੰਘ, ਕਾਲਾ ਜੰਡੋਰ, ਰਿੰਪੀ ਜੰਡੋਰ, ਰਣਜੀਤ ਸਿੰਘ ਠੱਕਰ, ਅਮਰਜੀਤ ਸਿੰਘ ਪੰਨੂ, ਲੰਬੜਦਾਰ ਕੁਲਵਿੰਦਰ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ,ਬਾਬਾ ਜੰਡੋਰ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

—