Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪੰਚਾਇਤ ਭੰਗ ਕਰਕੇ ਲੋਕਤੰਤਰ ਦਾ ਜਮੀਨੀ ਪੱਥਰ ਤੇ ਕੀਤਾ ਘਾਣ : ਸਰੂਪ ਸਿੰਘ ਪੰਡੋਰੀ ਅਰਾਈਆਂ 

ਪੰਚਾਇਤ ਭੰਗ ਕਰਕੇ ਲੋਕਤੰਤਰ ਦਾ ਜਮੀਨੀ ਪੱਥਰ ਤੇ ਕੀਤਾ ਘਾਣ : ਸਰੂਪ ਸਿੰਘ ਪੰਡੋਰੀ ਅਰਾਈਆਂ 

ਗੜ੍ਹਦੀਵਾਲਾ (PPT NEWS) 

1 ਸਤੰਬਰ : ਝਾੜੂੂ ਪਾਰਟੀ ਦੀ ਸਰਕਾਰ ਨੇ 5 ਮਹੀਨਾ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿਤੀਆਂ ਸਨ ਉਥੇ ਗੱਪੀ ਸਰਕਾਰ ਨੇ ਆਪਣੀ ਗ਼ਲਤੀ ਹੀ ਨਹੀਂ ਮੰਨੀ ਅਤੇ ਨਾਲ ਦੁਬਾਰਾ ਪੰਚਾਇਤਾਂ ਨੂੰ ਬਹਾਲ ਵੀ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਧੀਂ ਐਸੋਸੀਏਸ਼ਨ ਪੰਜਾਬ ਇਚਾਰਜ ਜਿਲਾ ਹੁਸਿ਼ਆਰਪੁਰ, ਕਪੁਰਥਲਾ ਏ ਆਈ ਸੀ ਸੀ ਹਿਉਮਨ ਰਾਈਟਸ ਸਟੇਟ ਸੈਕਟਰੀ ਪੰਜਾਬ ਸਾਬਕਾ ਸਕੱਤਰ ਪੰਜਾਬ ਪਰਦੇਸ ਕਾਂਗਰਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤ ਭੰਗ ਕਰਕੇ ਲੋਕਤੰਤਰ ਦਾ ਜਮੀਨੀ ਪੱਥਰ ਤੇ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਗਲਤੀ ਦਾ ਖਮਿਆਜ਼ਾ ਦੋ ਅਫਸਰਾਂ ਦੇ ਸਿਰ ਭੰਨਿਆ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਸਾਡਾ ਕਾਂਗਰਸ ਪ੍ਰਧਾਨ ਵੀ ਅੰਦਰ ਖਾਤੇ ਝਾੜੂੂ ਨਾਲ ਮਿਲਿਆ ਹੈ ਅਤੇ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਕੰਮ ਕਰ ਰਿਹਾ ਹੈ। ਜੋ ਰਾਜਾ ਵੜਿੰਗ ਨੇ ਇਕ ਲੀਡਰ ਦੇ ਲੜਕੇ ਦੀ ਗੁੰਡਾਗਰਦੀ ਦੇ ਹੱਕ ਵਿੱਚ ਬਿਆਨ ਦਿੱਤਾ ਹੈ ਜਿਸ ਨਾਲ ਪੰਜਾਬ ਹੀ ਨਹੀਂ ਕਾਂਗਰਸ ਵਰਕਰ ਵੀ ਸ਼ਰਮਸਾਰ ਮਹਿਸੂਸ ਕਰ ਰਹੇ ਹਨ। ਇਸ ਪ੍ਰਧਾਨ ਨੇ ਆਪਣੇ ਪ੍ਰਧਾਨਗੀ ਰਾਜ ਵਿੱਚ ਕਾਂਗਰਸ ਕਮਜ਼ੋਰ ਹੀ ਨਹੀਂ ਧੜੇ ਬੰਦੀ ਬਨਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਕਾਂਗਰਸ ਹਾਈਕਮਾਡ ਜਲਦ ਹੀ ਕਿਨਾਰਾ ਕਰਨ ਜਾ ਰਹੀ ਹੈ।