Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing *ਵਰਕਰ ਯੂਨੀਅਨ ਨੂੰ ਛੱਡ ਕੇ ਵਰਕਰਾਂ ਨੇ ਆਪਣੀ ਨਵੀਂ ਕਮੇਟੀ ਦਾ ਗਠਨ ਕਰਕੇ ਕੀਤੀ ਅਹੁਦੇਦਾਰਾਂ ਦੀ ਚੋਣ*

*ਵਰਕਰ ਯੂਨੀਅਨ ਨੂੰ ਛੱਡ ਕੇ ਵਰਕਰਾਂ ਨੇ ਆਪਣੀ ਨਵੀਂ ਕਮੇਟੀ ਦਾ ਗਠਨ ਕਰਕੇ ਕੀਤੀ ਅਹੁਦੇਦਾਰਾਂ ਦੀ ਚੋਣ*

ਗੜ੍ਹਦੀਵਾਲਾ (ਚੌਧਰੀ) 

25 ਅਗਸਤ : ਅੱਜ ਜਿਲਾ ਹੁਸ਼ਿਆਰਪੁਰ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਠੇਕਾ ਇੰਨਲਿਸਟਮੈਂਟ ਵਰਕਰਾ ਨੇ ਨਗਰ ਕੌਂਸਲ ਦਫ਼ਤਰ ਗੜਦੀਵਾਲ ਵਿਖੇ ਸਮੂਹਿਕ ਰੂਪ ਵਿੱਚ ਇੱਕਠੇ ਹੋ ਕੇ ਆਪਣੇ ਭਵਿੱਖ ਅਤੇ ਆਪਣੀਆਂ ਮੰਗਾ ਨੂੰ ਹਲ਼ ਕਰਵਾਉਣ ਲਈ ਜਲ ਸਪਲਾਈ ਅਤੇ ਸੈਨਟੇਸ਼ਨ ਵਰਕਰ ਯੂਨੀਅਨ ਰਜਿਸਟਰ ਨੰਬਰ 26 ਦੇ ਸੂਬਾ ਆਗੂਆਂ ਦੀਆ ਗਲਤ ਨੀਤੀਆਂ ਕਾਰਨ ਓਹਨਾ ਦੀ ਜਥੇਬੰਦੀ ਨੂੰ ਅਲਵਿਦਾ ਆਖ ਕੇ ਇਕ ਨਵੀਂ ਕਮੇਟੀ ਦਾ ਗਠਨ ਕੀਤਾ। ਜਿਸਦਾ ਨਾਮ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਨਲਿਸਟਮੈਂਟ ਕੰਟਰੈਕਟ ਵਰਕਰਜ ਕਮੇਟੀ ਪੰਜਾਬ ਰਖਿਆ ਗਿਆ ਹੈ ਇਸ ਵਿਚ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ,ਸੂਬਾ ਜਰਨਲ ਸਕੱਤਰ ਸੁਖਵਿੰਦਰ ਸਿੰਘ,ਸੂਬਾ ਖਜਾਨਚੀ ਜਗਦੀਸ਼ ਸਿੰਘ ਧੁੱਗਾ,ਮੀਤ ਪ੍ਰਧਾਨ ਕੁਲਦੀਪ ਸਿੰਘ ਰਾਣਾ,ਦਫ਼ਤਰੀ ਸਕਤਰ ਸ਼ਾਮ ਸੁੰਦਰ ,ਸਟੇਜ ਸੈਕਟਰੀ ਮਨਦੀਪ ਸਿੰਘ,ਪ੍ਰੈੱਸ ਸਕੱਤਰ ਬਲਜਿੰਦਰ ਸਿੰਘ,ਪ੍ਰਚਾਰਕ ਸਕੱਤਰ ਕਿਸ਼ਨ ਕੁਮਾਰ,ਸਲਾਹਕਾਰ ਅਨਿਲ ਕੁਮਾਰ,ਸਲਾਹਕਾਰ ਰਵਿੰਦਰ ਕੁਮਾਰ,ਕਾਰਜਕਾਰੀ ਮੈਂਬਰ ਕੁਲਵਿੰਦਰ ਸਿੰਘ ਚੁਣੇ ਗਏ ਹਨ।ਇਸ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਰਕਰਾ ਦੀਆ ਤਨਖਾਹਾਂ ਦੇ ਵਾਧੇ ਵਿੱਚ ਰੋਕ ਲਾਈ ਗਈ ਹੈ ਓਸ ਨੂੰ ਹਟਾਇਆ ਜਾਵੇ ਕਿਉਕਿ ਇਹਨਾ ਵਰਕਰਾ ਨਾਲ ਪਹਿਲਾਂ ਤੋਂ ਹੀ ਸੋਸ਼ਣ ਹੋ ਰਿਹਾ ਹੈ ਜਿਸ ਕਾਰਨ ਓਹਨਾ ਦੀ ਆਰਥਿਕ ਹਾਲਾਤ ਬਹੁਤ ਮਾੜੀ ਹੋ ਗਈਂ ਹੈਂ ਇਸ ਲਈ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤਨਖਾਹਾਂ ਦੀ ਰੋਕ ਨੂੰ ਜਲਦੀ ਹਟਾਇਆ ਜਾਵੇ ਨਹੀ ਤੇ ਆਉਣ ਵਾਲੇ ਸਮੇ ਵਿੱਚ ਸੰਗਰਸ਼ ਕੀਤਾ ਜਾਵੇਗਾ।ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਇਸ ਕਮੇਟੀ ਦੇ ਵਿਚ ਹੋਰ ਵੀ ਵਾਧਾ ਕੀਤਾ ਜਾਵੇਗਾ ਅਤੇ ਹੋਰ ਜਿਲ੍ਹਿਆਂ ਦੇ ਵਰਕਰਾ ਨਾਲ ਤਾਲਮੇਲ ਕਰਕੇ ਆਪਣੇ ਨਾਲ ਇਕਮਤ ਕਰਕੇ ਜੋੜਿਆ ਜਾਵੇਗਾ ਅਤੇ ਆਪਣੀਆ ਮੰਗਾਂ ਨੂੰ ਹਲ਼ ਕਰਵਾਇਆ ਜਾਵੇਗਾ।ਇਸ ਸਮੇਂ ਹਾਜਰ ਸਾਥੀ ਰਮਨ ਸੈਣੀ,ਦਿਲਬਾਗ ਸਿੰਘ,ਹਰਜੀਤ ਸਿੰਘ,ਸੰਦੀਪ ਸਿੰਘ,ਜੋਗਿੰਦਰ ਸਿੰਘ,ਅਸ਼ੋਕ ਕੁਮਾਰ,ਪਰਮਿੰਦਰ ਸਿੰਘ,ਪਰਮਜੀਤ ਸਿੰਘ ਗੁਰਮੀਤ ਸਿੰਘ ਆਦਿ ਹਾਜ਼ਰ ਸਨ