Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਸਪਾ ਦੇ ਪੰਜ ਮੈਂਬਰੀ ਵਫ਼ਦ ਨੇ ਕੀਤੀ ਪੰਜਾਬ ਰਾਜ ਗਵਰਨਰ ਨਾਲ ਮੁਲਾਕਾਤ

ਬਸਪਾ ਦੇ ਪੰਜ ਮੈਂਬਰੀ ਵਫ਼ਦ ਨੇ ਕੀਤੀ ਪੰਜਾਬ ਰਾਜ ਗਵਰਨਰ ਨਾਲ ਮੁਲਾਕਾਤ

ਨਵਾਂਸ਼ਹਿਰ(ਐਸਕੇ ਜੋਸ਼ੀ)

— ਅਨੂਸੂਚਿਤ ਜਾਤੀਆਂ ਦੇ ਮੁੱਦੇ ਵਿਚਾਰੇ ਅਤੇ ਕੀਤਾ ਐਲਾਨ ਕਿ 13 ਅਗਸਤ ਨੂੰ ਕਰਾਂਗੇ ਜਲੰਧਰ ਚ ਦਲਿਤ ਮਹਾਂਪੰਚਾਇਤ

 1 ਅਗਸਤ : ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪੁਲਿਸ ਵਧੀਕੀਆਂ, ਲਾਅ ਅਫਸਰਾਂ ਦੀ ਨਿਯੁਕਤੀ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਅਨੁਸੂਚਿਤ ਜਾਤੀਆਂ ਦੇ ਨਾਮ ਤੇ ਬਣੇ ਜਾਅਲ਼ੀ ਸਰਟੀਫਿਕੇਟ, ਹੜ੍ਹ ਪੀੜਿਤ ਗਰੀਬਾਂ ਲਈ ਮੁਆਵਜਾ, ਮਣੀਪੁਰ ਦੇ ਦਲਿਤ ਆਦਿਵਾਸੀਆਂ ਤੇ ਔਰਤਾਂ ਦੇ ਇਨਸਾਫ ਹਿੱਤ।

ਬਸਪਾ ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ ਜਿਸ ਵਿਚ ਸ਼ਾਮਿਲ ਨਵਾਂਸਹਿਰ ਤੋਂ ਬਸਪਾ ਵਿਧਾਇਕ ਤੇ ਸੂਬਾ ਇੰਚਾਰਜ ਡਾ ਨਛੱਤਰ ਪਾਲ ਜੀ, ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ ਅਤੇ ਸੂਬਾ ਜਨਰਲ ਸਕੱਤਰ ਡਾ ਜਸਪ੍ਰੀਤ ਬੀਜਾ ਬਸਪਾ ਦੇ 5 ਮੈਂਬਰੀ ਵਫ਼ਦ ਨੇ ਅੱਜ ਪੰਜਾਬ ਰਾਜ ਗਵਰਨਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਵਾਂਸ਼ਹਿਰ ਚ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੀਟਿੰਗ ਦੌਰਾਨ ਅਨੂਸੂਚਿਤ ਜਾਤੀਆਂ ਦੇ ਮੁੱਦੇ ਵਿਚਾਰੇ ਜਾਣ ਸੰਬੰਧੀ ਅਤੇ 13 ਅਗਸਤ ਨੂੰ ਜਲੰਧਰ ਚ ਦਲਿਤ ਮਹਾਂਪੰਚਾਇਤ ਦੀ ਜਾਣਕਾਰੀ ਸਾਂਝੀ ਕੀਤੀ।