Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਦਸੂਹਾ : ਪਿਸਤੌਲ ਦੀ ਨੋਕ ਤੇ ਦੋ ਅਣਪਛਾਤੇ ਲੁਟੇਰੇ ਡਿਲੀਵਰੀ ਬੁਆਏ ਕੋਲੋਂ 18 ਲੱਖ 40 ਹਾਜਰ ਰੁਪਏ ਅਤੇ ਇੱਕ ਲੱਖ ਰੁਪਏ ਦਾ ਸੋਨਾ ਲੁੱਟ ਕੇ ਹੋਏ ਫਰਾਰ,ਦਸੂਹਾ ਪੁਲਿਸ..

ਦਸੂਹਾ : ਪਿਸਤੌਲ ਦੀ ਨੋਕ ਤੇ ਦੋ ਅਣਪਛਾਤੇ ਲੁਟੇਰੇ ਡਿਲੀਵਰੀ ਬੁਆਏ ਕੋਲੋਂ 18 ਲੱਖ 40 ਹਾਜਰ ਰੁਪਏ ਅਤੇ ਇੱਕ ਲੱਖ ਰੁਪਏ ਦਾ ਸੋਨਾ ਲੁੱਟ ਕੇ ਹੋਏ ਫਰਾਰ,ਦਸੂਹਾ ਪੁਲਿਸ..

ਦਸੂਹਾ (PPT NEWS ) 

30 ਜੁਲਾਈ : ਦਸੂਹਾ ਦੇ ਏਰੀਆ ਰਾਮਪੁਰ ਹਲੇਡ ਵਿਖੇ ਇੱਕ ਡਿਲਵਰ ਬੁਆਏ ਕੋਲੋਂ ਪਿਸਤੌਲ ਦੀ ਨੌਕ ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ 18 ਲੱਖ 40 ਹਾਜਰ ਰੁਪਏ ਅਤੇ ਇੱਕ ਲੱਖ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਦਸੂਹਾ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਭਰਤ ਸੈਣੀ ਪੁੱਤਰ ਰਾਜਿੰਦਰ ਸੈਣੀ ਵਾਸੀ ਖੋੜਲਾ ਥਾਣਾ ਪਿਲਾਨੀ ਜਿਲਾ ਝੂਜਝੂਨ ਸਟੇਟ ਰਾਜਸਥਾਨ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਮੈ ਮਾਭਵਾਨੀ ਲੌਂਜੈਸਟਿਕ ਕੰਪਨੀ ਵਿੱਚ ਨੌਕਰੀ ਕਰਦਾ ਹਾਂ ਮੇਰੇ ਮਾਲਿਕ ਦਾ ਨਾਮ ਬਬਲੂ ਸਿੰਘ ਹੈ। ਮਿਤੀ 29-07-2023 ਨੂੰ ਮੈਂ ਚੰਡੀਗੜ ਤੋਂ ਹੁਸ਼ਿਆਰਪੁਰ ਤਿੰਨ ਪਾਰਸਲ ਲੈ ਕੇ ਆਇਆ ਸੀ ਇੱਕ ਪਾਰਸਲ ਮੈਂ ਸੋਨਾਲੀਕਾ ਕੰਪਨੀ ਦੇ ਮੈਨੇਜਰ ਅਭਿਨਾਮ ਹੈ ਜਿਸ ਨੂੰ ਮੈਂ ਇੱਕ ਪਾਰਸਲ ਦੇ ਦਿੱਤਾ। ਪਾਰਸਲ ਦੇਣ ਤੋਂ ਬਾਅਦ ਜਿਹਨਾ ਨੇ ਮੈਨੂੰ 18 ਲੱਖ 40 ਹਜਾਰ ਰੁਪਏ ਦਿੱਤੇ। ਫਿਰ ਮੈਂ ਬੱਸ ਸਟੈਂਡ ਹੁਸ਼ਿਆਰਪੁਰ ਆ ਕੇ ਵਿਜੈ ਸਹਿਦੇਵ ਜਵੈਲਰ ਤਲਵਾੜਾ ਨਾਲ ਸੰਪਰਕ ਕੀਤਾ। ਜਿਸ ਨੇ ਕਿਹਾ ਕਿ ਟਾਂਡਾ ਬਾਈਪਾਸ ਤੇ ਆ ਜਾਹ ਤਾ ਮੈ ਟਾਂਡਾ ਬਾਈਪਾਸ ਹੁਸ਼ਿਆਰਪੁਰ ਪੁੱਜ ਗਿਆ ਤਾ ਉਥੇ ਮੈ ਦੇਖਿਆ ਕਿ ਦੋ ਮੋਨੇ ਨੌਜਵਾਨ ਜਿਹਨਾ ਨੇ ਮੂੰਹ ਰੁਮਾਲ ਨਾਲ ਢੱਕੇ ਹੋਏ ਸੀ ਸਕੂਟਰ ਤੇ ਮੇਰਾ ਪਿੱਛਾ ਕਰਨ ਲੱਗੇ। ਵਿਜੈ ਸਹਿਦੇਵ ਜਵੈਲਰ ਤਲਵਾੜਾ ਦਾ ਲੜਕਾ ਅਤੁਲ ਵਰਮਾ ਵੀ – ਆਪਣੀ ਸਵਿਫਟ ਕਾਰ ਨੰਬਰੀ PB 07 BL 1642 ਲੈ ਕੇ ਟਾਂਡਾ ਬਾਈਪਾਸ ਹੁਸ਼ਿਆਰਪੁਰ ਪੁੱਜ ਗਿਆ। ਜਿਸ ਨੂੰ ਮਿਲ ਕੇ ਮੈਂ ਸਾਰੀ ਗੱਲ ਦੱਸੀ। ਜਿਸ ਨੂੰ ਮੈਂ ਦੱਸਿਆ ਕਿ ਦੋ ਅਣਪਛਾਤੇ ਲੜਕੇ ਸਕੂਟਰੀ ਪਰ ਮੇਰਾ ਪਿੱਛਾ ਕਰਦੇ ਹਨ। ਜਿਸ ਨੇ ਕਿਹਾ ਕਿ ਤੂੰ ਬਿੱਲਕੁਲ ਸੈਫ ਹੈ ਮੈਂ ਇਸ ਨੂੰ ਕਿਹਾ ਕੇ ਮੈਨੂੰ ਪੁਲਿਸ ਸਟੇਸਨ ਲੈ ਜਾਹ ਮੈਂ ਇਸ ਦੀ ਕਾਰ ਵਿੱਚ ਬੈਠ ਗਿਆ। ਜਿਸ ਨੇ ਦਸੂਹਾ ਰੋਡ ਤੇ ਗੱਡੀ ਪਾ ਲਈ ਅਤੇ ਫਿਰ ਮੈਂ ਆਪਣੇ ਮਾਲਕਾਂ ਨੂੰ ਫੋਨ ਪਰ ਦੱਸਿਆ ਕਿ ਦੋ ਲੜਕੇ ਸਕੂਟਰੀ ਪਰ ਮੇਰਾ ਪਿੱਛਾ ਕਰ ਰਹੇ ਹਨ।ਫਿਰ ਮੈਂ ਅਤੇ ਅਤੁਲ ਵਰਮਾ ਦੋਨੋ ਜਾਣੇ ਹਰਿਆਣਾ ਤੋਂ ਹੁੰਦੇ ਹੋਏ ਕਾਮਹੀ ਦੇਵੀ ਰੋਡ ਤੇ ਗੱਡੀ ਪਾ ਲਈ ਅਤੇ ਉਹ ਦੋਵੇਂ ਸਕੂਟਰੀ ਵਾਲੇ ਨੌਜਵਾਨ ਸਾਡੇ ਮਗਰ-ਮਗਰ ਆਉਂਦੇ ਦਿਖਾਈ ਦਿੱਤੇ। ਤਾਂ ਮੈ ਗੱਡੀ ਚੱਲਾ ਰਹੇ ਅਤੁਲ ਵਰਮਾ ਨੂੰ ਕਿਹਾ ਕੇ ਉਹ ਸਾਡੇ ਮਗਰ ਆ ਰਹੇ ਹਨ| ਪਰ ਮੇਰੇ ਕਹਿਣ ਬਾਵਜੂਦ ਵੀ ਅਤੁਲ ਵਰਮਾ ਨੇ ਗੱਡੀ ਬਹੁਤ ਹੌਲੀ ਚਲਾਈ ਜਦੋਂ ਅਸੀਂ ਦੋਵੇਂ ਜਾਣੇ ਅੱਡਾ ਕਾਮਹੀ ਦੇਵੀ ਤੇ ਰਾਮਪੁਰ ਹਲੇੜ ਵੱਲ ਨੂੰ ਗੱਡੀ ਲੈ ਕੇ ਜਾ ਰਹੇ ਸੀ ਤਾਂ ਰਾਮਪੁਰ ਹਲੇੜ ਤੇ ਕਰੀਬ ਇੱਕ ਕਿਲੋਮੀਟਰ ਪਿੱਛੇ ਸੀ ਤਾ ਸੁਂਨਮਸਾਨ ਜਗ੍ਹਾ ਤੇ ਲਿਆ ਕੇ ਅਤੁਲ ਵਰਮਾ ਨੇ ਕਾਰ ਰੋਕ ਦਿੱਤੀ ਤਾਂ ਕਾਰ ਦੇ ਚਾਰੇ ਸੀਸੇ ਖੋਲ ਦਿੱਤੇ। ਵਕਤ ਕਰੀਬ 3.00 ਵਜੇ ਸ਼ਾਮ ਦਾ ਹੋਵੇਗਾ। ਆਪ ਕਾਰ ਦੇ ਪਿੱਛੇ ਖੜਾ ਹੋ ਗਿਆ। ਇਨੇ ਨੂੰ ਸਕੂਟਰੀ ਪਰ ਆਏ ਦੋਵੇਂ ਨੌਜਵਾਨ ਨੇ ਮੇਰੇ ਡੰਡੇ ਮਾਰੇ ਅਤੇ ਮੇਰੇ ਪਾਸੋਂ 18 ਲੱਖ 40 ਹਾਜਰ ਰੁਪਏ ਅਤੇ ਇੱਕ ਪਾਰਸਲ ਜਿਸ ਵਿੱਚ ਇੱਕ ਲੱਖ ਰੁਪਏ ਦਾ ਸੋਨਾ ਸੀ। ਖੋਹ ਕੇ ਲੈ ਗਏ। ਇਸ ਨੇ ਮੈਨੂੰ ਕਿਹਾ ਕੇ ਪੁਲਿਸ ਨੂੰ ਇਤਲਾਹ ਨਹੀਂ ਕਰਨੀ ਹੈ। ਅਤੇ ਪੁਲਿਸ ਨੂੰ ਇਹ ਦੱਸਣਾ ਹੈ ਕਿ ਪੈਸੇ ਖੋਹਣ ਵਾਲਾ ਨੌਜਵਾਨਾਂ ਪਾਸ ਪਿਸਤੌਲ ਸਨ। ਪੈਸੇ ਖੋਹਣ ਸਮੇਂ ਇੱਕ ਵਿਅਕਤੀ ਨੇ ਹਵਾਈ ਫਾਇਰ ਕੀਤਾ ਸੀ ਤੇ ਦੂਸਰੇ ਵਿਅਕਤੀ ਨੇ ਮੇਰੇ ਕੰਨ ਪਰ ਪਿਸਤੌਲ ਰੱਖ ਕੇ ਖੋਹ ਕੀਤੀ ਹੈ। ਅਤੁਲ ਵਰਮਾ ਵੀ ਆਪਣੀ ਕਾਰ ਡਜਾਇਰ ਸਮੇਤ ਇੱਕ ਪਾਰਸਲ ਸੋਨਾ ਲੈ ਕੇ ਭੱਜ ਗਿਆ। ਇਨਾ ਅਤੁਲ ਵਰਮਾ ਅਤੇ ਦੇ ਨਾਮਲੂਮ ਵਿਅਕਤੀਆ ਨੇ ਜਿਨਾ ਨੂੰ ਅਤੁਲ ਵਰਮਾ ਜਾਣਦਾ ਹੈ| ਜਿਨਾ ਨੇ ਹਮਸਲਾਹ ਹੋ ਮੇਰੇ ਨਾਲ ਲੁੱਟਖੋਹ ਕੀਤੀ ਹੈ ਕਿਰਪਾ ਕਰਕੇ ਇਨਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦਸੂਹਾ ਪੁਲਿਸ ਨੇ ਭਰਤ ਸੈਣੀ ਦੇ ਬਿਆਨਾ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।