Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਸੁਲਝਾ ਕੇ ਪੁਲਿਸ 4 ਕਿਡਨੈਪਰਾਂ ਨੂੰ ਕੀਤਾ ਕਾਬੂ

ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਸੁਲਝਾ ਕੇ ਪੁਲਿਸ 4 ਕਿਡਨੈਪਰਾਂ ਨੂੰ ਕੀਤਾ ਕਾਬੂ

ਗੁਰਦਾਸਪੁਰ / ਬਟਾਲਾ (ਅਵਿਨਾਸ਼ / ਅਸ਼ਵਨੀ )

26 ਜੁਲਾਈ –ਥਾਣਾ ਤਿੱਬੜ ਦੀ ਪਲਿਸ ਵੱਲੋਂ ਇੱਕ ਨੌਜਵਾਨ ਨੂੰ ਕਿਡਨੈਪ ਕਰਨ ਦੇ ਮਾਮਲੇ ਨੂੰ 24 ਘੰਟੇ ਦੇ ਦਰਮਿਆਨ ਸੁਲਝਾ ਕੇ ਚਾਰ ਕਿਡਨੈਪਰਾਂ ਨੂੰ ਗਿਰਫ਼ਤਾਰ ਕਰਨ ਵਿਚ ‌ ਸਫਲਤਾ ਹਾਸਲ ਕੀਤੀ ਹੈ।ਮਾਮਲਾ ਕਿਡਨੈਪ ਹੋਏ ਨੌਜਵਾਨ ਹਰਮਨਜੀਤ ਦੇ ਪਿਤਾ ਜਰਨੈਲ ਸਿੰਘ ਪੁੱਤਰ ਦਰਸਨ ਸਿਂਘ ਵਾਸੀ ਗੋਹਤ ਪੋਖਰ‌ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਸ ਦਾ ਲੜਕਾ ਹਰਮਨਜੀਤ ਸਿੰਘ 23 ਜੁਲਾਈ ਨੂੰ ਆਪਣੇ ਪਿੰਡ ਗੋਹਤ ਪੋਕਰ ਤੋਂ ਬਾਬਾ ਕੁੱਲੀ ਵਾਲਾ ਨਜਦੀਕ ਸਵਰਨਜੀਤ ਸਿੰਘ ਦੀ ਫਾਸਟ ਫੂਡ ਦੀ ਦੁਕਾਨ ਤੇ ਕੁਝ ਲੈਣ ਲਈ ਗਿਆ ਸੀ ਕਿ ਰਾਤ ਸਾਢੇ ਨੌ ਵਜੇ ਦੇ ਕਰੀਬ ਇੱਕ ਗੱਡੀ ਸਵਿਫਟ ਅਤੇ ਦੂਜੀ ਗੱਡੀ ਕਰੇਟਾ ਰੰਗ ਕਾਲਾ ਤੇ 6_7 ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਜਿਨਾਂ ਵਿੱਚੋ ਇੱਕ ਵਿਅਕਤੀ ਕੋਲ ਪਿਸਤੌਲ ਸੀ। ਇਹ ਲੋਕ ਪਿਸਤੌਲ ਦੇ ਡਰਾਵੇ ਨਾਲ ਉਸ ਦੇ ਲੜਕੇ ਹਰਮਨਜੀਤ ਸਿੰਘ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਅਗਵਾ ਕਰਕੇ ਲੈ ਗਏ ਹਨ।ਤਿਬੜ ਦੇ ਐਸ ਐਚ ਓ ਦਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲੇ ਦਾ ਤਫ਼ਤੀਸ਼ੀ ਅਫਸਰ ਏ ਐਸ ਆਈ ਬਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਕਿਡਨੈਪਰ ਗ੍ਰਿਫਤਾਰ ਵੀ ਕਰ ਲਏ ਗਏ ਹਨ ਜਿਹਨਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਰਾਣਾ ਪੁਤਰ ਲਖਵਿੰਦਰ ਸਿੰਘ ਵਾਸੀ ਉਦੋਕੇ ਅੰਮ੍ਰਿਤਸਰ ਦਿਹਾਤੀ,ਵਰੂਣ ਰਾਮਪਾਲ ਪੁਤਰ ਰਾਕੇਸ ਕੁਮਾਰ ਵਾਸੀ ਭੰਡਾਰੀ ਗੇਟ ਬਟਾਲਾ , ਸਾਗਰ ਕਹੇਰ ਲਵ ਪੁਤਰ ਵਿਪਨ ਕੁਮਾਰ ਵਾਸੀ ਛੇਹਰਟਾ ਅੰਮ੍ਰਿਤਸਰ,ਅਕਸੇ ਕੁਮਾਰ ਪੁਤਰ ਰਾਜ਼ਿੰਦਰ ਕੁਮਾਰ ਵਾਸੀ ਛੇਹਰਟਾ ਅੰਮ੍ਰਿਤਸਰ ਦੇ ਤੌਰ ਤੇ ਹੋਈ ਹੈ । ਇਨਾਂ ਪਾਸੋਂ 32 ਬੋਰ ਦੀ ਪਿਸਤੋਲ ,ਮੈਗਜ਼ੀਨ ਅਤੇ 5 ਕਾਰਤੂਸ ਵੀ ਬਰਾਮਦ ਹੋਏ ਹਨ।ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਪਹਰਤ ਲੜਕੇ ਹਰਮਨਜੀਤ ਦਾ ਭਰਾ ਪੁਰਤਗਾਲ ਤੋਂ ਵਾਪਿਸ ਆਇਆ ਹੈ ਅਤੇ ਉਨਾਂ ਦਾ ਹਰਮਨਜੀਤ ਨੂੰ ਕਿਡਨੈਪ ਕਰਨ ਵਾਲਿਆਂ ਨਾਲ ਲੱਖਾਂ ਰੁਪਏ ਦਾ ਲੈਣਦੇਣ ਵਿਦੇਸ਼ ਭੇਜਣ ਲਈ ਹੋਇਆ ਸੀ। ਪੈਸੇ ਵਾਪਸ ਕਰਨ ਵਿਚ ਆਨਾਕਾਨੀ ਕਰਨ ਤੇ ਹੀ ਹਰਮਨਜੀਤ ਨੂੰ ਕਿਡਨੈਪ ਕੀਤਾ ਗਿਆ ਸੀ। ਫਿਲਹਾਲ ਅਗਲੇਰੀ ਪੁੱਛਗਿੱਛ ਲਈ ਗ੍ਰਿਫਤਾਰ ਕੀਤੇ ਗਏ ਚਾਰਾਂ ਕਿਡਨੈਪਰਜ ਦਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।