Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਸੁਧੀਰ ਜਠੇਰੇ ਹਦੀਆਬਾਦ ਵਿਖੇ ਤੀਆਂ ਦਾ ਤਿਉਹਾਰ ਸਮਾਗਮ 30 ਨੂੰ

ਸੁਧੀਰ ਜਠੇਰੇ ਹਦੀਆਬਾਦ ਵਿਖੇ ਤੀਆਂ ਦਾ ਤਿਉਹਾਰ ਸਮਾਗਮ 30 ਨੂੰ

ਫਗਵਾੜਾ  ( ਲਾਲੀ ਦਾਦਰ )

* ਨਿਊ ਗਰੀਨ ਲੈਂਡ ਵਿਖੇ ਹੋਈ ਤਿਆਰੀਆਂ ਸਬੰਧੀ ਮੀਟਿੰਗ

21 ਜੁਲਾਈ : ਸੁਧੀਰ ਜਠੇਰੇ ਨਿਊ ਗਰੀਨ ਲੈਂਡ ਹਦੀਆਬਾਦ ਫਗਵਾੜਾ ਵਿਖੇ ਸਾਉਣ ਮਹੀਨੇ ਨੂੰ ਸਮਰਪਿਤ ਤੀਸਰਾ ਸਲਾਨਾ ਤੀਆਂ ਦਾ ਤਿਓਹਾਰ ਸਮਾਗਮ 30 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਮੁਹੱਲਾ ਗਰੀਨ ਲੈਂਡ ਵਿਖੇ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦਾ ਉਦਘਾਟਨ ਆਮ ਆਦਮੀ ਪਾਰਟੀ ਐਸ.ਸੀ ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਕਰਨਗੇ। ਇਸ ਦੌਰਾਨ ਮੁਟਿਆਰਾਂ ਅਤੇ ਨਵ ਵਿਆਹੀਆਂ ਔਰਤਾਂ ਰਵਾਇਤੀ ਗਿੱਧਾ, ਕਿਕਲੀ ਪਾ ਕੇ ਪੰਜਾਬ ਦੇ ਅਮੀਰ ਵਿਰਸੇ ਦਾ ਆਨੰਦ ਮਾਣਨਗੀਆਂ। ਗਿੱਧਾ, ਕਿਕਲੀ, ਚਰਖਾ ਤੇ ਮਟਕਾ ਇਸ ਤੀਆਂ ਦੇ ਮੇਲਾ ਮੁੱਖ ਆਕਰਸ਼ਣ ਹੋਣਗੇ। ਵੱਖ ਵੱਖ ਪਕਵਾਨ ਵੀ ਪਰੋਸੇ ਜਾਣਗੇ। ਉਹਨਾਂ ਦੱਸਿਆ ਕਿ ਤੀਆਂ ਦਾ ਤਿਓਹਾਰ ਸਮਾਗਮ ਮਨਾਉਣ ਦਾ ਮਕਸਦ ਪੁਰਾਤਨ ਪੰਜਾਬੀ ਸੱਭਿਆਚਾਰ ਨੂੰ ਸੁਰਜੀਤ ਰੱਖਣਾ ਹੈ। ਇਸ ਮੌਕੇ ਬੀਬੀ ਦਲਵੀਰ ਕੌਰ, ਸਵਰਨ ਕੌਰ ਉੱਪਲ, ਨਵਰੂਪ ਕੌਰ, ਰਾਜਵਿੰਦਰ ਕੌਰ, ਦਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਰੂਚੀ ਸਿੰਘ, ਰਾਜਵੰਤ ਕੌਰ, ਗੁੰਜਨ ਸ਼ਰਮਾ, ਜਯੋਤੀ, ਪਰਮਜੀਤ ਕੌਰ, ਪੀਹੂ, ਹਮਰੀਤ ਕੌਰ, ਵਿਨੋਦ ਸ਼ਰਮਾ, ਡਿੰਪਲ ਸ਼ਰਮਾ, ਰਾਣੀ, ਵਿਨੋਦ ਸ਼ਰਮਾ, ਗੀਤਾਂਸ਼, ਹਿੰਮਤ ਪ੍ਰੀਤ ਤੇ ਅਰਮਾਨ ਆਦਿ ਹਾਜਰ ਸਨ।

ਤਸਵੀਰ 001, ਕੈਪਸ਼ਨ- ਸੁਧੀਰ ਜਠੇਰੇ ਹਦੀਆਬਾਦ ਵਿਖੇ ਕਰਵਾਏ ਜਾ ਰਹੇ ਤੀਆਂ ਦਾ ਤਿਓਹਾਰ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ।