Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਬੀ.ਡੀ.ਪੀ.ਓ.ਰਾਮਪਾਲ ਸਿੰਘ ਰਾਣਾ ਨੇ ਨੰਗਲ ਕਲੋਨੀ ਦੇ ਅਧੂਰੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

ਬੀ.ਡੀ.ਪੀ.ਓ.ਰਾਮਪਾਲ ਸਿੰਘ ਰਾਣਾ ਨੇ ਨੰਗਲ ਕਲੋਨੀ ਦੇ ਅਧੂਰੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

ਫਗਵਾੜਾ ( ਲਾਲੀ ਦਾਦਰ )

* ਲੋੜੀਂਦੀ ਗ੍ਰਾਂਟ ਲਈ ਸਰਕਾਰ ਨੂੰ ਐਸਟੀਮੇਟ ਭੇਜਣ ਦਾ ਦਿੱਤਾ ਭਰੋਸਾ

14 ਜੁਲਾਈ : ਬਲਾਕ ਫਗਵਾੜਾ ਅਧੀਨ ਆਉਂਦੇ ਪਿੰਡ ਨੰਗਲ ਦੇ ਵਾਰਡ ਨੰਬਰ 2 ਸਥਿਤ ਨੰਗਲ ਕਲੋਨੀ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਵਿਕਾਸ ਸਬੰਧੀ ਸਮੱਸਿਆਵਾਂ ਦਾ ਜਾਇਜਾ ਲੈਣ ਲਈ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਮਪਾਲ ਸਿੰਘ ਰਾਣਾ ਨੇ ਨੰਗਲ ਕਲੋਨੀ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਹਨਾਂ ਲੋੜੀਂਦੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਕਲੋਨੀ ਪ੍ਰਾਈਵੇਟ ਡੀਲਰਾਂ ਵਲੋਂ ਕੱਟੀ ਗਈ ਹੈ। ਇਸ ਲਈ ਕਲੋਨੀ ਦੇ ਅੰਦਰੂਨੀ ਇਲਾਕੇ ‘ਚ ਸੜਕਾਂ, ਗਲੀਆਂ, ਸੀਵਰੇਜ, ਸਟਰੀਟ ਲਾਈਟ ਪਾਰਕਿੰਗ ਤੇ ਪਾਰਕਾਂ ਦੀ ਵਿਵਸਥਾ ਕਲੋਨੀ ਕੱਟਣ ਵਾਲੇ ਡੀਲਰਾਂ ਨੇ ਕਰਨੀ ਸੀ ਪਰ ਉਹਨਾਂ ਵਲੋਂ ਅਜਿਹਾ ਨਹੀਂ ਕੀਤਾ ਗਿਆ ਜਿਸ ਕਰਕੇ ਇੱਥੋਂ ਦੇ ਵਸਨੀਕਾਂ ਨੂੰ ਕਾਫੀ ਮੁਸ਼ਕਲ ਪੇਸ਼ ਆ ਰਹੀ ਹੈ। ਉਹਨਾਂ ਦੇ ਦੱਸਿਆ ਕਿ ਕਲੋਨੀ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੱਮਲ ਕਰਨ ਲਈ ਕਰੀਬ 40 ਤੋਂ 50 ਲੱਖ ਰੁਪਏ ਦਾ ਐਸਟੀਮੇਟ ਬਣਨਾ ਹੈ। ਕਲੋਨੀ ਦਾ ਲੈਵਲ ਵੀ ਸੜਕ ਤੋਂ ਕਾਫੀ ਨੀਵਾਂ ਹੈ ਅਤੇ ਰਸਤਿਆਂ ‘ਚ ਕਾਫੀ ਮਿੱਟੀ ਪੈਣ ਵਾਲੀ ਹੈ। ਉਹਨਾਂ ਕਲੋਨੀ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਮੁਢਲੀਆਂ ਸਹੂਲਤਾਂ ਅਤੇ ਵਿਕਾਸ ਦੇ ਅਧੂਰੇ ਕੰਮਾਂ ਸਬੰਧੀ ਐਸਟੀਮੇਟ ਬਣਾ ਕੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਭੇਜਿਆ ਜਾਵੇਗਾ। ਸਰਕਾਰ ਵਲੋਂ ਗ੍ਰਾਂਟ ਪ੍ਰਵਾਨ ਹੋਣ ਤੋਂ ਬਾਅਦ ਪਹਿਲੇ ਦੇ ਅਧਾਰ ਤੇ ਕਲੋਨੀ ਦਾ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਸਰਪੰਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਵਾਰਡ ਨੰਬਰ 2 ਅਧੀਨ ਉਕਤ ਕਲੋਨੀ ਵਿਚ ਉਹਨਾਂ ਨੇ ਪੰਚਾਇਤ ਦੇ ਖਰਚੇ ਤੇ ਸਟਰੀਟ ਲਾਈਟ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਵਾਈ ਹੋਈ ਹੈ ਪਰ ਸੀਵਰੇਜ ਅਤੇ ਗਲੀਆਂ, ਸੜਕਾਂ ਦੇ ਕੰਮ ਲਈ ਪੰਚਾਇਤ ਪਾਸ ਮੌਜੂਦ ਫੰਡ ਤੋਂ ਬਹੁਤ ਜਿਆਦਾ ਗਰਾਂਟ ਦੀ ਲੋੜ ਹੈ। ਇਸ ਦੌਰਾਨ ਨੰਗਲ ਕਲੋਨੀ ਦੇ ਵਸਨੀਕਾਂ ਨੇ ਭਰੋਸਾ ਜਤਾਇਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਹਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰੇਗੀ। ਇਸ ਮੌਕੇ ਪੰਚਾਇਤ ਅਫਸਰ ਜਗਜੀਤ ਸਿੰਘ ਪਰਮਾਰ, ਏ.ਈ. ਅਮਨਦੀਪ, ਪੰਚਾਇਤ ਸਕੱਤਰ ਸੰਜੀਵ ਕੁਮਾਰ ਤੋਂ ਇਲਾਵਾ ਮਨੋਜ ਗੁਪਤਾ, ਰਾਜਪਤੀ, ਕਾਂਤੀ ਦੇਵੀ, ਊਸ਼ਾ ਦੇਵੀ, ਮਾਇਆ ਦੇਵੀ, ਜਯੰਤੀ ਦੇਵੀ, ਨੀਤੂ ਦੇਵੀ, ਰੀਨਾ ਦੇਵੀ, ਸੋਨੂੰ, ਆਸ਼ਾ ਦੇਵੀ, ਕੰਚਨ ਦੇਵੀ, ਸੰਜੀਵ ਮਿਸ਼ਰਾ ਆਦਿ ਹਾਜਰ ਸਨ।
ਤਸਵੀਰ ਸਮੇਤ।