Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਬਿਜਲੀ ਦਾ ਬਿੱਲ ਜਮ੍ਹਾ ਨਾ ਹੋਣ ਦਾ ਮੈਸਜ ਭੇਜ ਕੇ 51 ਹਜ਼ਾਰ ਦੀ ਠੱਗੀ ਮਾਰਨ ਤੇ ਤਿੰਨ ਨਾਮਜ਼ਦ

ਬਿਜਲੀ ਦਾ ਬਿੱਲ ਜਮ੍ਹਾ ਨਾ ਹੋਣ ਦਾ ਮੈਸਜ ਭੇਜ ਕੇ 51 ਹਜ਼ਾਰ ਦੀ ਠੱਗੀ ਮਾਰਨ ਤੇ ਤਿੰਨ ਨਾਮਜ਼ਦ

ਗੁਰਦਾਸਪੁਰ ( ਅਸ਼ਵਨੀ )

23 ਜੂਨ – ਠੱਗੀਆਂ ਮਾਰਨ ਵਾਲੇ ਲੋਕ ਕੋਈ ਨਾ ਕੋਈ ਤਰੀਕਾ ਲੱਭ ਕੇ ਠੱਗੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖ ਰਹੇ ਹਨ ਕਦੀ ਕਿਸੇ ਨੂੰ ਫ਼ੋਨ ਰਾਹੀ ਰਿਸ਼ਤੇਦਾਰ ਦੱਸ ਠੱਗੀ ਮਾਰ ਲੈਂਦੇ ਹਨ ਤੇ ਕਦੀ ਕੋਈ ਹੋਰ ਤਰੀਕਾ ਲੱਭ ਕੇ । ਹਾਲ ਹੀ ਵਿੱਚ ਫੋਨ ਤੇ ਮੈਸਜ ਭੇਜਦੇ ਹਨ ਕਿ ਤੁਹਾਡਾ ਬਿਜਲੀ ਦਾ ਬਿੱਲ ਜਮਾ ਨਹੀ ਹੋਇਆ ਤੇ ਜੇ ਕੋਈ ਇਸ ਮੈਸਜ ਨੂੰ ਬਿਜਲੀ ਬੋਰਡ ਦੇ ਦਫ਼ਤਰ ਜਾ ਕੇ ਚੈੱਕ ਕਰਨ ਦੀ ਬਜਾਏ ਫੋਨ ਕਰਦਾ ਹੈ ਤਾਂ ਕਈ ਵਾਰ ਉਸ ਨਾਲ ਠੱਗੀ ਹੋ ਜਾਂਦੀ ਹੈ । ਅਜਿਹਾ ਹੀ ਵਾਪਰਿਆ ਹੈ ਗੁਰਦਾਸਪੁਰ ਵਸਨੀਕ ਵਿਜੇ ਕੁਮਾਰ ਸਵਾਰਾ ਦੇ ਨਾਲ। ਵਿਜੇ ਕੁਮਾਰ ਸਵਾਰਾ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਨੇ ਆਪਣੇ ਦੋਸਤ ਅੰਕਿਤ ਸ਼ਰਮਾ ਦਾ ਬਿਜਲੀ ਦਾ ਬਿੱਲ 16380 ਰੁਪਏ ਆਪਣੇ ਏ ਟੀ ਐਮ ਕਾਰਡ ਰਾਹੀ ਭੁਗਤਾਨ ਕੀਤਾ ਸੀ । ਬਾਅਦ ਵਿੱਚ ਅੰਕਿਤ ਸ਼ਰਮਾ ਦੇ ਫੋਨ ਤੇ ਮੈਸਜ ਆਇਆਂ ਕਿ ਉਸ ਦਾ ਬਿਜਲੀ ਦਾ ਬਿੱਲ ਜਮਾ ਨਹੀ ਹੋਇਆ ਹੈ ਇਸ ਲਈ ਬਿਜਲੀ ਦਾ ਕੂਨੈਕਸ਼ਨ ਕੱਟ ਦਿੱਤਾ ਜਾਵੇਗਾ ਤਾਂ ਉਸ ਦੇ ਦੋਸਤ ਨੇ ਆਏ ਹੋਏ ਫੋਨ ਤੇ ਉਸ ਦੀ ਗੱਲ ਕਰਵਾਈ ਜਿਸ ਵਿਅਕਤੀ ਦੇ ਨਾਲ ਗੱਲ ਹੋ ਰਹੀ ਸੀ ਉਸ ਨੇ ਕਵਿੱਕ ਸਪੋਰਟ ਐਪ ਡਾਉਨਲੋਡ ਕਰਨ ਅਤੇ ਇਸ ਵਿੱਚ 10 ਰੁਪਏ ਟਰਾਂਸਫਰ ਕਰਨ ਲਈ ਕਿਹਾ ਜਦੋ ਐਪ ਡਾਉਨਲੋਡ ਕਰਕੇ 10 ਰੁਪਏ ਟਰਾਂਸਫਰ ਕਰ ਦਿੱਤੇ ਤਾਂ ਉਸੇ ਰਾਤ ਕਰੀਬ 8 ਵਜੇ ਉਸ ਦੇ ਬੈਂਕ ਖਾਤੇ ਵਿੱਚੋ 51 ਹਜ਼ਾਰ ਰੁਪਏ ਕਢਵਾ ਕੇ ਉਸ ਨਾਲ ਧੋਖਾਧੜੀ ਕੀਤੀ ਗਈ । ਸਬ ਇੰਸਪੈਕਟਰ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਸਵਾਰਾ ਵੱਲੋ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਸਿਟੀ ਗੁਰਦਾਸਪੁਰ ਵੱਲੋ ਕਰਨ ਉਪਰਾਂਤ ਦੀਪਕ ਪ੍ਰਕਾਸ਼ ਵਾਸੀ ਉੱਤਰ ਪ੍ਰਦੇਸ਼ , ਕਰਿਸ਼ਨਾ ਰਾਮ ਅਤੇ ਸ਼ਸਮਿਤਾ ਜਾਨਾ ਪਤਨੀ ਸੰਜੇ ਪ੍ਰਮਾਣਿਕ ਵਾਸੀਆਨ ਕਲਕੱਤਾ ਵਿੱਰੁਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ।