Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸ.ਸ.ਸ.ਸ ਸਕੂਲ ਅੰਬਾਲਾ ਜੱਟਾਂ ਦੇ ਚਾਰ ਐਨ ਸੀ ਸੀ ਕੈਡੇਟ ਨੈਸ਼ਨਲ ਪੱਧਰੀ ਐਨ ਸੀ ਸੀ ਕੈੰਪ ਲਗਾਉਣ ਲਈ ਹੋਏ ਰਵਾਨਾ

ਸ.ਸ.ਸ.ਸ ਸਕੂਲ ਅੰਬਾਲਾ ਜੱਟਾਂ ਦੇ ਚਾਰ ਐਨ ਸੀ ਸੀ ਕੈਡੇਟ ਨੈਸ਼ਨਲ ਪੱਧਰੀ ਐਨ ਸੀ ਸੀ ਕੈੰਪ ਲਗਾਉਣ ਲਈ ਹੋਏ ਰਵਾਨਾ

ਗੜ੍ਹਦੀਵਾਲਾ (ਚੌਧਰੀ) 

10 ਜੂਨ : ਕਰਨਲ ਹਰਤੇਜ ਪਾਲ ਸਿੰਘ ਸ਼ੇਰਗਿੱਲ, ਕਮਾਂਡਿੰਗ ਅਫ਼ਸਰ 12 ਪੰਜਾਬ ਬਟਾਲੀਅਨ ਐਨ ਸੀ ਸੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਐਡਮ ਅਫ਼ਸਰ ਕਰਨਲ ਜੇ ਐਸ ਮਾਨ ਜੀ ਦੇ ਮਾਰਗ ਨਿਰਦੇਸ਼ਨ ਅਤੇ ਪ੍ਰਿੰਸੀਪਲ ਮੈਡਮ ਸੁਖਵਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਚਾਰ ਐਨ ਸੀ ਸੀ ਕੈਡੇਟ ਨੈਸ਼ਨਲ ਪੱਧਰੀ ਐਨ ਸੀ ਸੀ ਕੈੰਪ (ਇਕ ਭਾਰਤ ਸਰਵਸ਼ੇਟ ਭਾਰਤ) ਵਿੱਚ ਭਾਗ ਲੈਣ ਲਈ ਰਵਾਨਾ ਹੋਏ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਨ ਸੀ ਸੀ ਅਫ਼ਸਰ ਡਾ ਕੁਲਦੀਪ ਸਿਂਘ ਮਨਹਾਸ ਨੇ ਕਿਹਾ ਕਿ ਇਹ ਦੱਸਦੇ ਹੋਏ ਫ਼ਕਰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਚਾਰ ਐਨ ਸੀ ਸੀ ਕੈਡੇਟ ਕੈਡੇਟ ਏਕਮਜੋਤ ਸਿੰਘ,ਅਰਯਾਵੀਰ ਢੱਟ,ਜਸਪ੍ਰੀਤ ਸਿੰਘ ਅਤੇ ਮਨਮੀਤ ਸਿੰਘ,ਨੈਸ਼ਨਲ ਪੱਧਰੀ ਐਨ ਸੀ ਸੀ ਕੈੰਪ ਇਕ ਭਾਰਤ ਸਰਵਸ਼ੇਟ ਭਾਰਤ ਵਿੱਚ ਭਾਗ ਲੈਣ ਲਈ ਰਵਾਨਾ ਹੋਏ ਹਨ| ਇਹ ਕੈੰਪ ਮਿਤੀ 10 ਜੂਨ ਤੋਂ ਲੈਕੇ 21 ਜੂਨ ਤੱਕ ਮਾਲੇਰਕੋਟਲਾ ਵਿਖੇ ਲੱਗ ਰਿਹਾ ਹੈ|ਜਿਥੇ ਵੱਖ ਵੱਖ ਰਾਜਾਂ ਤੋਂ ਐਨ ਸੀ ਸੀ ਕੈਡੇਟ ਭਾਗ ਲੈਣਗੇ |

ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਨੇ ਐਨ ਸੀ ਸੀ ਕੈਡੇਟਾਂ ਦੀ ਇਸ ਪ੍ਰਾਪਤੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਐਨ ਸੀ ਸੀ ਦੇ ਮਾਧਿਅਮ ਨਾਲ ਵਿਦਿਆਰਥੀ ਨੂੰ ਦੇਸ਼ ਦੀ ਸੇਵਾ ਕਰਨ ਦੇ ਮੌਕੇ ਮਿਲਦੇ ਹਨ | ਐਨ ਸੀ ਸੀ ਕੈਡੇਟਾਂ ਵਿੱਚ ਏਕਤਾ ਅਤੇ ਅਨੁਸ਼ਾਸ਼ਨ ਵੱਧਦਾ ਹੈ | ਡਾ ਕੁਲਦੀਪ ਸਿਂਘ ਮਨਹਾਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਰਾਸ਼ਟਰ ਪੱਧਰੀ ਕੈੰਪਾਂ ਵਿੱਚ ਜਾਕੇ ਐਨ ਸੀ ਸੀ ਕੈਡੇਟਾਂ ਨੂੰ ਵੱਖ ਵੱਖ ਜਗ੍ਹਾ ਤੇ ਜਾਣ ਦਾ ਮੌਕਾ ਮਿਲਦਾ ਹੈ ਜਿਥੇ ਉਹ ਵੱਖ ਵੱਖ ਰਾਜਾਂ ਤੋਂ ਆਏ ਹੋਰਨਾਂ ਐਨ ਸੀ ਸੀ ਕੈਡੇਟਾਂ ਦੇ ਨਾਲ ਮਿਲਦੇ ਹਨ। ਜਿਸ ਨਾਲ ਉਹਨਾਂ ਦਾ ਸਮਾਜਿਕ ਵਿਕਾਸ ਵੱਧਦਾ ਹੈ ਅਤੇ ਉਹਨਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ |