Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪਿੰਡ ਡੱਫਰ ਵਿਖੇ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ, ਤਿਆਰੀਆਂ ਮੁਕੰਮਲ 

ਪਿੰਡ ਡੱਫਰ ਵਿਖੇ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ, ਤਿਆਰੀਆਂ ਮੁਕੰਮਲ 

ਗੜ੍ਹਦੀਵਾਲਾ  (ਯੋਗੇਸ਼ ਗੁਪਤਾ )

6 ਜੂਨ : ਪਿੰਡ ਡੱਫਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਸਾਰਿਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸਬੰਧੀ ਟੂਰਨਾਮੈਂਟ ਕਮੇਟੀ ਦੇ ਮੁਖੀ ਸੰਦੀਪ ਸਿੰਘ ਸੋਨੂੰ ਡੱਫਰ ਅਤੇ ਹਾਜਰ ਮੈਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ (ਬ) ਸਰਦਾਰ ਕਮਲਜੀਤ ਸਿੰਘ ਕੌਲਾਰ ਅਤੇ ਇਨਾਮਾਂ ਦੀ ਵੰਡ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਹਲਕਾ ਟਾਂਡਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਕਰਨਗੇ । ਇਸ ਟੂਰਨਾਮੈਂਟ ਵਿੱਚ ਪਹਿਲਾਂ ਇਨਾਮ 21 ਹਜਾਰ ਰੁਪਏ, ਦੂਜਾ ਇਨਾਮ 15 ਹਜਾਰ ਰੁਪਏ ਤੇ ਤੀਜਾ ਇਨਾਮ 2100 ਰੁਪਏ ਦਿੱਤਾ ਜਾਵੇਗਾ। ਇਸੇ ਤਰਾਂ ਮੈਨ ਆਫ ਦੀ ਸੀਰੀਜ ਜਿੱਤਣ ਵਾਲੇ ਖਿਡਾਰੀ ਨੂੰ ਐਲ ਈ ਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਬੈਸਟ ਵੈਟਸਮੈਨ ਨੂੰ ਫੈਨ ਤੇ ਵੈਸਟ ਬਾੱਲਰ ਨੂੰ ਜੇਐਮਜੀ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਤੇ ਉਹਨਾਂ ਨਾਲ ਅਮਨਦੀਪ ਸਿੰਘ,ਪਵੀ ਸਹੋਤਾ, ਜੁਗਰਾਜ ਸਿੰਘ,ਅੰਮ੍ਰਿਤ,ਤਨਵੀਰ ਚਿੰਟੂ,ਕੁਲਵੀਰ ਸਹੋਤਾ, ਅਮਰਾਨ,ਧਆਨੂੰ,ਸੰਨੀ,ਯੁਵਰਾਜ,ਸੰਦੀਪ ਸਹੋਤਾ ਆਦਿ ਹਾਜਰ ਸਨ ।