Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਅੰਮ੍ਰਿਤਸਰ ‘ਚ ਹੋਈ ਰਾਜ ਪੱਧਰ ਦੀ ਯੋਗਾ ਪ੍ਰਤੀਯੋਗਤਾ ‘ਚ ਆਰ ਡੀ ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਕੀਤਾ ਸਕੂਲ ਦਾ ਨਾਮ ਰੌਸ਼ਨ

ਅੰਮ੍ਰਿਤਸਰ ‘ਚ ਹੋਈ ਰਾਜ ਪੱਧਰ ਦੀ ਯੋਗਾ ਪ੍ਰਤੀਯੋਗਤਾ ‘ਚ ਆਰ ਡੀ ਖੋਸਲਾ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਕੀਤਾ ਸਕੂਲ ਦਾ ਨਾਮ ਰੌਸ਼ਨ

ਬਟਾਲਾ (ਅਵਿਨਾਸ਼) 

ਅਰੁਨੀਤ ਕੋਰ,ਖੁਸਮੀਤ ਕੋਰ,ਕਾਵਿਆ ਅਗਰਵਾਲ, ਰਾਜਵੀਰ ਕੌਰ ਨੇ ਸੋਨੇ ਦੇ ਤਗਮੇ ਵਾਨਆ, ਪਰੀਨੀਤੀ ਨੇ ਰਜਤ ਅਤੇ ਸਰਵੱਗਿਆ ਦਕਸਾਇਨੀ ਨੇ ਤਾਂਬੇ ਦੇ ਤਗਮੇ ਹਾਸਲ ਕੀਤੇ

29 ਮਈ : ਐਕਵਾ ਫਲੋਟਿੰਗ ਯੋਗਾ ਪ੍ਰਤੀਯੋਗਤਾ ਦਾ ਆਯੋਜਨ ਯੋਗਾ ਸੋਸਾਇਟੀ ਪੰਜਾਬ ਵਲੋਂ 27 ਮਈ ਨੂੰ ਬਲੂ ਵੇਵਜ਼ ਸਵਿਮਿੰਗ ਪੂਲ, ਅੰਮ੍ਰਿਤਸਰ ‘ਚ ਕਰਵਾਇਆ ਗਿਆ। ਰਾਜ ਪੱਧਰ ਦੇ ਇਸ ਮੁਕਾਬਲੇ ‘ਚ 13 ਸਕੂਲਾਂ ਨੇ ਭਾਗ ਗਿਆ ਜਿਸ ਵਿੱਚ ਆਰ ਡੀ . ਖੋਸਲਾ ਡੀ.ਏ.ਵੀ. ਮਾਡਲ ਸੀ . ਸੌ ਸਕੂਲ, ਬਟਾਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ । ਸਕੂਲ ਦੀਆਂ ਛੇ ਟੀਮਾਂ ਨੇ ਬਾਜੀ ਮਾਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ । ਅੰਡਰ-12 ਲੜਕੇ ਅਤੇ ਅੰਡਰ-16 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 8-10–12 ਦੀ ਟੀਮ ਨੇ ਦੂਜਾ ਸਥਾਨ ਅਤੇ ਅੰਡਰ 14 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ । ਅਨੁਰੀਤ ਕੌਰ, ਖੁਸ਼ਮੀਤ ਕੌਰ, ਕਾਵਿਆ ਅਗਰਵਾਲ ਅਤੇ ਰਾਜਵੀਰ ਕੌਰ ਨੇ ਸੋਨੇ ਦੇ ਤਗਮੇ, ਵਾਨਿਆ, ਪਰੀਨਿਤੀ ਨੇ ਸਿਲਵਰ ਦੇ ਤਗਮੇ, ਸਰਵਗਿਆ ਅਤੇ ਦਕਸ਼ਾਇਨੀ ਨੇ ਤਾਂਬੇ ਦਾ ਤਗਮੇ ਹਾਸਲ ਕੀਤੇ ।

ਸਕੂਲ ਦੇ ਚੇਅਰਮੈਨ ਸ੍ਰੀ ਅਰਵਿੰਦ ਖੋਸਲਾ, ਪ੍ਰੈਜੀਡੈਂਟ ਸ੍ਰੀ ਅਜੈ ਖੋਸਲਾ, ਪ੍ਰਿੰਸੀਪਲ ਡਾ ਬਿੰਦੂ ਭੱਲਾ ਨੇ ਜੇਤੂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕ ਸ਼੍ਰੀਮਤੀ ਊਸ਼ਾ ਕਿਰਨ, ਵਿਨੈ ਪੁਸ਼ਕਰਨਾ ਅਤੇ ਸੋਨਮ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।