Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਮੈਰਿਟ ਸੂਚੀ ਵਿਚ ਪੰਜਾਬ ਚੋਂ 12 ਰੈਂਕ ਪ੍ਰਾਪਤ ਕਰਨ ਤੇ ਕੋਮਲ ਦਾ ਸਮੂਹ ਸਕੂਲ ਸਟਾਫ ਵਲੋਂ ਸਨਮਾਨ 

ਮੈਰਿਟ ਸੂਚੀ ਵਿਚ ਪੰਜਾਬ ਚੋਂ 12 ਰੈਂਕ ਪ੍ਰਾਪਤ ਕਰਨ ਤੇ ਕੋਮਲ ਦਾ ਸਮੂਹ ਸਕੂਲ ਸਟਾਫ ਵਲੋਂ ਸਨਮਾਨ 

 ਕੋਮਲ ਦੀ ਇਸ ਪ੍ਰਾਪਤੀ ਦੀ ਖੁਸ਼ੀ ‘ਚ ਮਾਤਾ ਪਿਤਾ ਨੇ ਸਕੂਲ ਨੂੰ 5100 ਰੁਪਏ ਦਿੱਤੇ ਦਾਨ

27 ਮਈ :  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨਹੋਤਾ ਦੀ ਨਾਨ ਮੈਡੀਕਲ ਦੀ ਵਿਦਿਆਰਥਣ ਕੋਮਲ ਸਪੁੱਤਰੀ ਸੁਰਿੰਦਰ ਸਿੰਘ / ਨੀਰਜ ਕੁਮਾਰੀ 488/500 (97.6) ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਪੰਜਾਬ ਚੋਂ 12 ਰੈਂਕ ਹਾਸਿਲ ਕਰਕੇ ਮਾਤਾ ਪਿਤਾ, ਸਕੂਲ ਅਤੇ ਜਿਲਾ ਹੁਸ਼ਿਆਰਪੁਰ ਦਾ ਨਾਂ ਰੌਸ਼ਨ ਕੀਤਾ ਹੈ ।ਇਸ ਮੌਕੇ ਸਕੂਲ ਪ੍ਰਿੰਸੀਪਲ ਸੁਦਰਸ਼ਨ ਕੁਮਾਰ ਅਤੇ ਸਮੂਹ ਸਟਾਫ ਵਲੋਂ ਇਸ ਪ੍ਰਾਪਤੀ ਤੋਂ ਕੋਮਲ ਨੂੰ ਸਨਮਾਨਿਤ ਚਿਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੈਡਮ ਰਾਜ ਕੌਰ ਨੇ ਕੋਮਲ ਨੂੰ 500 ਦੇ ਕੇ ਉਸਦੀ ਹੌਸਲਾ ਅਫਜਾਈ ਕੀਤੀ।ਇਸ ਮੌਕੇ ਕੋਮਲ ਦੇ ਪਿਤਾ ਲੈਕਚਰਾਰ ਸੁਰਿੰਦਰ ਸਿੰਘ  ਤੇ ਨੀਰਜ ਕੁਮਾਰੀ ਜੋ ਕਿ ਇੱਕ ਪ੍ਰਾਇਮਰੀ ਅਧਿਆਪਕਾਂ ਹਨ ਨੇ ਆਪਣੇ ਵਲੋਂ ਸਕੂਲ ਨੂੰ 5100 ਰੁਪਏ ਦਾਨ ਦਿੱਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਦਰਸ਼ਨ ਕੁਮਾਰ ਤੇ ਸਮੂਹ ਸਟਾਫ ਨੇ ਕੋਮਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਲੈਕਚਰਾਰ ਸਰਜੀਵਨ ਕੁਮਾਰ, ਜਰਨੈਲ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਨਿਰਮਲਜੀਤ ਸਿੰਘ, ਸਤਵਿੰਦਰ ਸਿੰਘ, ਜਸਵੀਰ ਸਿੰਘ, ਰਛਪਾਲ ਸਿੰਘ, ਸੁਖਵੰਤ ਸਿੰਘ, ਸੰਜੀਵ ਕੁਮਾਰ, ਸੰਜੀਵ ਭਾਟੀਆ, ਮੈਡਮ ਮਨੋਜ ਕੁਮਾਰੀ, ਜਤਿੰਦਰ ਕੌਰ, ਨਵਜੋਤ ਕੁਮਾਰੀ, ਰੀਨਾ ਕੁਮਾਰੀ, ਅਨੂਪਮ ਦੇਵੀ, ਵਰਿੰਦਰ ਕੌਰ ਅਤੇ ਵਿਦਿਆਰਥੀਆਂ ਹਾਜਰ ਸਨ।

ਕੈਪਸ਼ਨ : ਕੋਮਲ ਦਾ ਸਨਮਾਨ ਕਰਕੇ ਹੋਏ ਸਕੂਲ ਪ੍ਰਿੰਸੀਪਲ ਸੁਦਰਸ਼ਨ ਕੁਮਾਰ ਤੇ ਸਮੂਹ ਸਟਾਫ।