ਤਲਵਾੜਾ / ਦਸੂਹਾ (ਚੌਧਰੀ)
26 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ-3 ਤਲਵਾੜਾ ਦੀਆਂ 2 ਵਿਦਿਆਰਥਣਾਂ ਨੇ ਮੈਰਿਟ ਵਿੱਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਫਿਰ ਝੰਡਾ ਬੁਲੰਦ ਕਰ ਦਿੱਤਾ ਹੈ।ਇਸ ਮੌਕੇ ਪ੍ਰਿੰ. ਗੁਰਾਂ ਦਾਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬਾਰ੍ਹਵੀਂ ਦੇ ਨਤੀਜੇ ਵਿੱਚੋਂ 6 ਮੈਰਿਟਾਂ ਪ੍ਰਾਪਤ ਕਰਨ ਉਪਰੰਤ ਅੱਜ ਆਕ੍ਰਿਤੀ ਨੇ (97.54%) ਅਤੇ ਰੀਤਿਕਾ ਚੌਧਰੀ ਨੇ (97.38%) ਅੰਕ ਪ੍ਰਾਪਤ ਕਰ ਕੇ ਦਸਵੀਂ ਦੀ ਮੈਰਿਟ ਸੂਚੀ ਵਿੱਚ ਵੀ ਬਾਜੀ ਮਾਰ ਕੇ ਕੰਨਿਆ ਸਕੂਲ ਦਾ ਦਬਦਬਾ ਬਰਕਰਾਰ ਰੱਖਿਆ ਹੈ।ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਲਗਾਤਾਰ ਮੈਰਿਟਾਂ ਆਉਣ ਵਿੱਚ ਸਕੂਲ ਦਾ ਵਧੀਆ ਮਾਹੌਲ, ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥਣਾਂ ਦਾ ਜਜ਼ਬਾ ਵਿਸ਼ੇਸ਼ ਰੂਪ ਵਿੱਚ ਕੰਮ ਆਇਆ ਹੈ।ਅੱਜ ਇੱਕ ਸਾਦੇ ਸਮਾਗਮ ਦੌਰਾਨ ਪ੍ਰਿੰ. ਗੁਰਾਂ ਦਾਸ ਅਤੇ ਸਟਾਫ਼ ਵਲੋਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੌਰਾਨ ਮੈਡਮ ਤੇਜਿੰਦਰ ਕੌਰ,ਸਪਨਾ,ਜਸਵਿੰਦਰ ਕੌਰ, ਰਜਨੀ, ਨਿਧੀ, ਮੋਨਿਕਾ, ਪ੍ਰਿਅੰਕਾ, ਮਾਸਟਰ ਜਤਿੰਦਰ ਕੰਵਰ ਤੇ ਮਾਸਟਰ ਰਾਜ ਕੁਮਾਰ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ।
ਕੈਪਸ਼ਨ : ਦਸਵੀ ਜਮਾਤ ਵਿਚ ਮੈਰਿਟ ਹਾਸਿਲ ਕਰਨ ਵਾਲੀ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ ਗੁਰਾਂ ਦਾਸ ਤੇ ਸਮੂਹ ਸਟਾਫ
ਕੰਨਿਆ ਸਕੂਲ ਸੈਕਟਰ-3 ਦੀਆਂ 6 ਵਿਦਿਆਰਥਣਾਂ ਨੇ ਬਾਰ੍ਹਵੀਂ ਦੇ ਨਤੀਜੇ ਵਿੱਚ ਮਾਰੀ ਸੀ ਬਾਜੀ

(ਬਾਰਵੀਂ ਜਮਾਤ ਵਿਚ ਮੈਰਿਟ ਹਾਸਿਲ ਕਰਨ ਵਾਲੀ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ ਗੁਰਾਂ ਦਾਸ ਤੇ ਸਮੂਹ ਸਟਾਫ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 3 ਤਲਵਾੜਾ ਦੀਆਂ 6 ਵਿਦਿਆਰਥਣਾਂ ਨੇ ਮੈਰਿਟ ਵਿੱਚ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਪੂਰੇ ਪੰਜਾਬ ਵਿੱਚ ਝੰਡਾ ਬੁਲੰਦ ਕੀਤਾ ਸੀ ।ਪ੍ਰਿੰ. ਗੁਰਾਂ ਦਾਸ ਨੇ ਇਸ ਮੌਕੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਕਿਸੇ ਸਕੂਲ ਨੇ ਵੀ 6 ਮੈਰਿਟਾਂ ਪ੍ਰਾਪਤ ਨਹੀਂ ਕੀਤੀਆਂ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਕ੍ਰਮਵਾਰ ਸੁਨਿਧੀ (98.41%), ਜੀਆ (98.20%) ਨੇ ਪ੍ਰਾਪਤ ਕੀਤਾ ਹੈ।ਪ੍ਰਿੰ. ਗੁਰਾਂ ਦਾਸ ਨੇ ਦੱਸਿਆ ਕਿ ਇਹ ਮਾਣਮੱਤੀ ਉਪਲਬਧੀ ਵਿਦਿਆਰਥਣਾਂ ਦੀ ਲਗਨ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।ਇਸ ਮੌਕੇ ਦੌਰਾਨ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਸੀ ।








