Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 2 ਚੋਰੀ ਦੇ ਮੋਬਾਇਲ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ

2 ਚੋਰੀ ਦੇ ਮੋਬਾਇਲ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ (ਬਿਊਰੋ) 

23 ਮਈ : 2 ਚੋਰੀ ਦੇ ਮੋਬਾਇਲ ਸਮੇਤ ਇੱਕ ਨੌਜਵਾਨ ਨੂੰ ਸਿਟੀ ਪੁਲਿਸ ਹੁਸ਼ਿਆਰਪੁਰ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰੇਮ ਸਿੰਘ ਪੁੱਤਰ ਨੱਥੂ ਰਾਮ ਵਾਸੀ ਸੁਖੀਆਬਾਦ ਝੁੱਗੀਆ ਭਰਵਾਈ ਰੋਡ ਹੁਸ਼ਿਆਰਪੁਰ ਵਜੋਂ ਹੋਈ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ ਐਸ.ਐਸ.ਪੀ ਜਿਲਾ ਹੁਸਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਪਰ  ਪਲਵਿੰਦਰ ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਭੰਗੀ ਚੋਅ ਵਿੱਚ ਬਣੀਆਂ ਹੋਈਆਂ ਝੂੰਗੀਆਂ ਦੀ ਸਰਚ ਕੀਤੀ ਤਾਂ ਦੋਰਾਨੇ ਸਰਚ ਇੱਕ ਪ੍ਰੇਮ ਸਿੰਘ ਪੁੱਤਰ ਨੱਥੂ ਰਾਮ ਵਾਸੀ ਸੁਖੀਆਬਾਦ ਝੁੱਗੀਆਂ ਭਰਵਾਈ ਰੋਡ ਹੁਸ਼ਿਆਰਪੁਰ ਦੀ ਝੁਗੀ ਵਿੱਚੋ ਨੂੰ 02 ਚੋਰੀ ਸ਼ੁਦਾ ਮੋਬਾਇਲ ਫੋਨ ਮਾਰਕਾ Redmi 9A ਰੰਗ ਨੀਲਾ ਜਿਸ ਦਾ IME-1 (867498056227042), IMEI 1 (867498 05 6227059) ਅਤੇ ਸਿਮ ਨੰਬਰੀ ਮਾਰਕਾ 8360436808 ਹੈ ਅਤੇ ਦੂਸਰਾ ਮੋਬਾਇਲ ਫੋਨ ਮਾਰਕਾ Redmi 9 ਰੰਗ ਅਸਮਾਨੀ ਜਿਸ ਦਾ IMEI-1 (860544050143078), IME -2 (860544050143086), ਅਤੇ ਸਿਮ ਨੰਬਰੀ 88477068309 ਬਰਾਮਦ ਹੋਏ । ਮੁਸੱਮੀ ਪ੍ਰੇਮ ਸਿੰਘ ਉਕਤ ਨੂੰ ਦੋਹਾਂ ਮੋਬਾਇਲਾਂ ਬਾਰੇ ਪੁੱਛਿਆ ਗਿਆ। ਜਿਸ ਨੇ ਉਕਤ ਮੋਬਾਇਲਾਂ ਦੀ ਖ੍ਰੀਦ ਸਬੰਧੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ । ਜਿਸ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਸੱਮੀ ਪ੍ਰੇਮ ਸਿੰਘ ਉਕਤ ਨੇ ਦੱਸਿਆਂ ਕਿ ਉਸ ਨੇ ਇਹ ਮੋਬਾਇਲ ਫੋਨ ਚੌਰੀ ਕੀਤੇ ਹਨ ਅਤੇ ਉਹ ਇਹਨਾ ਮੋਬਾਇਲ ਫੋਨ ਨੂੰ ਆਪਣੇ ਗ੍ਰਾਹਕਾਂ ਨੂੰ ਵੇਚਣ ਵਾਸਤੇ ਜਾ ਰਿਹਾ ਸੀ। ਜਿਸ ਦੇ ਖਿਲਾਫ ਮੁੱਕਦਮਾ ਨੰਬਰ-179 ਮਿਤੀ 22-05-2023 ਅ/ਧ 379,411 ਭ:ਦ ਥਾਣਾ ਸਿਟੀ,ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ, ਦੋਰਾਨੇ ਤਫਤੀਸ਼ ਦੋਸ਼ੀ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ।ਜਿਸ ਪਾਸੋਂ ਪੁੱਛ-ਗਿੱਛ ਜਾਰੀ ਹੈ ਅਤੇ ਜਿਸ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।