ਦਸੂਹਾ (ਚੌਧਰੀ)
22 ਮਈ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਮਹੀਨਾਵਾਰ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 13 ਮਾਰਚ 2023 ਦੇ ਫੈਸਲੇ ਅਨੁਸਾਰ 10 ਅਪ੍ਰੈਲ 2023 ਨੂੰ ਸੀਨੀਅਰ ਸਿਟੀਜ਼ਨਜ਼ ਮੈਂਬਰਾਂ ਅਤੇ ਗੈਰ ਮੈਂਬਰਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਮਾਣਯੋਗ ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ 50 ਦੇ ਕਰੀਬ ਸੀਨੀਅਰ ਸਿਟੀਜ਼ਨਜ਼ ਵੱਲੋਂ ਕੈਂਪ ਦਾ ਲਾਭ ਉਠਾਇਆ ਗਿਆ, ਜਿਹਨਾਂ ਵਿੱਚ ਦਸੂਹਾ ਅਤੇ ਨੇੜੇ ਦੇ ਪਿੰਡਾਂ ਦੇ ਸੀਨੀਅਰ ਸਿਟੀਜ਼ਨਜ਼ ਮਰਦਾ ਅਤੇ ਔਰਤਾਂ ਨੇ ਆਪਣੇ ਟੈਸਟ ਕਰਵਾਏ। ਮੀਟਿੰਗ ਵਿੱਚ ਇਸ ਕੈਂਪ ਦੀ ਕਾਮਯਾਬੀ ਦਾ ਸਿਹਰਾ ਸੀਨੀਅਰ ਸਿਟੀਜ਼ਨਜ਼ ਵੱਲੋਂ ਬਣਾਈ ਸਬ ਕਮੇਟੀ ਦੇ ਮੈਂਬਰ ਕਰਨਲ ਜੋਗਿੰਦਰ ਲਾਲ ਸ਼ਰਮਾ, ਡਾ. ਦਿਲਬਾਗ ਸਿੰਘ ਹੁੰਦਲ, ਸ਼ਾਮ ਮੂਰਤੀ ਸ਼ਰਮਾ ਅਤੇ ਚੌਧਰੀ ਕੁਮਾਰ ਸੈਣੀ ਨੂੰ ਦਿੱਤਾ ਜਾਂਦਾ ਹੈ। ਕੈਂਪ ਇੰਚਾਰਜ ਚੌਧਰੀ ਕੁਮਾਰ ਸੈਣੀ ਵੱਲੋਂ ਮੈਂਬਰਾਂ ਨੂੰ ਖਰਚੇ ਦਾ ਵੇਰਵਾ ਵੀ ਦਿੱਤਾ ਗਿਆ। ਇੱਕ ਹੋਰ ਅਜੰਡੇ ਵਿੱਚ ਮੈਂਬਰਾਂ ਵੱਲੋਂ ਇਕ ਦਿਨ ਦੇ ਟੂਰ ਵਿੱਚ ਵੀ ਦਿਲਚਸਪੀ ਦਿਖਾਈ ਗਈ, ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਵ ਨਿਰਮਾਣ ਪਿਕਨਿਕ ਸਪੋਟ ਦਾ ਦੌਰਾ ਕਰਨ ਦੀ ਮਿਤੀ ਨਿਸ਼ਚਿਤ ਕੀਤੀ ਜਾਵੇਗੀ। ਮੀਟਿੰਗ ਵਿੱਚ ਫੈਡਸਨ ਪੰਜਾਬ ਵੱਲੋਂ ਛਪਣ ਵਾਲੀ ਸੀਨੀਅਰ ਸਿਟੀਜ਼ਨਜ਼ ਦੀ ਡਾਇਰੈਕਟਰੀ ਵਿੱਚ ਪ੍ਰਧਾਨ ਜੋਗਿੰਦਰ ਲਾਲ ਸ਼ਰਮਾ, ਜਰਨਲ ਸਕੱਤਰ ਚੌਧਰੀ ਕੁਮਾਰ ਸੈਣੀ, ਫਾਇਨਾਂਸ ਸੈਕਟਰੀ ਸਤੀਸ਼ ਕਾਲੀਆ, ਪੈਟਰਨ ਡਾ ਅਮਰੀਕ ਸਿੰਘ ਬਸਰਾ, ਚੇਅਰਮੈਨ ਕਮਾਂਡੈਂਟ ਬਖਸ਼ੀਸ਼ ਸਿੰਘ ਅਤੇ ਡਾ. ਦਿਲਬਾਗ ਸਿੰਘ ਹੁੰਦਲ ਦੇ ਨਾਵਾਂ ਦੀ ਸੂਚੀ ਭੇਜੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਟਿੱਲੂਵਾਲ, ਜਗਜੀਤ ਸਿੰਘ ਬਲੱਗਣ, ਮਾਸਟਰ ਜਗਮੋਹਨ ਸ਼ਰਮਾ, ਇੰਦਰਜੀਤ, ਪ੍ਰੇਮ ਕੁਮਾਰ, ਰਿਟਾਇਰਡ ਹੈਡਮਾਸਟਰ ਰਣਬੀਰ ਚੰਦ, ਸ਼ਾਮ ਨਾਥ ਮਹਿਤਾ, ਸ਼ਾਮ ਮੂਰਤੀ ਸ਼ਰਮਾ, ਬ੍ਰਹਮ ਦੇਵ ਰੱਲ੍ਹਣ, ਡਾ. ਤਰਸੇਮ ਲਾਲ ਡੋਗਰਾ ਅਤੇ ਆਫਿਸ ਸੈਕਟਰੀ ਵਿਨੋਦ ਕੁਮਾਰ ਹੰਸ ਆਦਿ ਹਾਜ਼ਰ ਸਨ।
ਕੈਪਸ਼ਨ : ਮੀਟਿੰਗ ਦੌਰਾਨ ਪ੍ਰਧਾਨ ਜੋਗਿੰਦਰ ਲਾਲ ਸ਼ਰਮਾ, ਸਕੱਤਰ ਜਰਨਲ ਚੌਧਰੀ ਕੁਮਾਰ ਸੈਣੀ, ਮਾਸਟਰ ਰਾਜਿੰਦਰ ਸਿੰਘ, ਜਗਜੀਤ ਸਿੰਘ ਬਲੱਗਣ ਅਤੇ ਹੋਰ।








