Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪਹਿਲਵਾਨਾਂ ਨਾਲ ਕੀਤੀ ਬਦ ਇਖਲਾਕੀ ਦੇ ਦੋਸ਼ੀ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੁਤਲਾ ਫੂਕ ਮੁਜ਼ਾਹਰਾ 17 ਨੂੰ

ਪਹਿਲਵਾਨਾਂ ਨਾਲ ਕੀਤੀ ਬਦ ਇਖਲਾਕੀ ਦੇ ਦੋਸ਼ੀ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੁਤਲਾ ਫੂਕ ਮੁਜ਼ਾਹਰਾ 17 ਨੂੰ

ਗੁਰਦਾਸਪੁਰ ( ਅਸ਼ਵਨੀ )

11 ਮਈ – ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਦੀ ਇੱਕ ਮੱਹਤਵ ਪੂਰਨ ਮੀਟਿੰਗ ਲਖਵਿੰਦਰ ਸਿੰਘ ਮਰੜ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਵਿਚਾਰ ਚਰਚਾ ਉਪਰੰਤ ਜੰਤਰ ਮੰਤਰ ਉੱਪਰ ਧਰਨਾ ਦੇ ਰਹੀਆਂ ਪਹਿਲਵਾਨ ਦੀਆ ਮੰਗਾਂ ਦੀ ਪੂਰਨ ਹਮਾਇਤ ਕੀਤੀ ਗਈ । ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਸ ਉੱਪਰ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਨ ਕਰਨ ਦਾ ਦੋਸ਼ ਹਨ ਨੂੰ ਫੋਰੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇ । ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਦੇਸ਼ ਭਰ ਵਿੱਚ 11 ਮਈ 21 ਤੱਕ ਕੇਂਦਰ ਸਰਕਾਰ ਲੋਲੋ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣੇ ਹਨ । ਗੁਰਦਾਸਪੁਰ ਵਿੱਖੇ ਇਹ ਐਕਸ਼ਨ 17 ਮਈ ਨੂੰ ਕੀਤਾ ਜਾਵੇਗਾ । ਸੁੱਕਾ ਤਲਾਅ ਗੁਰਦਾਸਪੁਰ ਵਿੱਖੇ 11 ਵਜੇ ਇੱਕਤਰ ਹੋ ਕੇ ਸ਼ਹਿਰ ਵਿੱਚ ਮਾਰਚ
ਉਪਰੰਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ । ਇਕ ਹੋਰ ਫੈਸਲੇ ਮੁਤਾਬਿਕ ਕਿਸਾਨੀ ਦੀਆ ਬਾਕੀ ਰਹਿੰਦੀਆਂ ਲਿਖਤੀ ਮੰਨੀਆਂ ਮੰਗਾਂ ਦੀ ਪੂਰਤੀ ਲਈ 29 ਮਈ ਨੂੰ ਪਾਰਲੀਮੈਂਟ ਮੈਂਬਰਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ।
ਇਕ ਮੱਤੇ ਰਾਹੀ ਸਾਬਕਾ ਸੈਨਿਕਾਂ ਵੱਲੋ ਦਿੱਲੀ ਵਿਖੇ ਇੱਕ ਰੈਂਕ ਇਕ ਪੈਨਸ਼ਨ ਲਈ ਜੋ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਉਸ ਦੀ ਪੂਰਨ ਹਿਮਾਇਤ ਕੀਤੀ ਗਈ ।
ਮੀਟਿੰਗ ਨੂੰ ਹੋਰਣਾਂ ਤੋਂ ਇਲਾਵਾ ਤਰਲੋਕ ਸਿੰਘ ਬਹਿਰਾਮਪੁਰ , ਮੱਖਣ ਸਿੰਘ ਕੋਹਾੜ , ਸੁਖਦੇਵ ਸਿੰਘ ਭਾਗੋਕਾਵਾ , ਦਲਬੀਰ ਸਿੰਘ ਜੀਵਨ ਚੱਕ , ਬਲਬੀਰ ਸਿੰਘ ਕੱਤੋਵਾਲ , ਹਰਪ੍ਰੀਤ ਸਿੰਘ ਕੰਡੀਲਾ , ਅਜੀਤ ਸਿੰਘ ਹੁੰਦਲ , ਅਸ਼ਵਨੀ ਕੁਮਾਰ ਲੱਖਣਕਲਾ , ਜਗੀਰ ਸਿੰਘ ਸਲਾਚ , ਕਪੂਰ ਸਿੰਘ ਘੁੰਮਣ , ਗੁਰਦੀਪ ਸਿੰਘ ਕਲੀਜਪੁਰ ਅਤੇ ਸੰਨੀ ਕਾਹਲਵਾ ਆਦਿ ਨੇ ਸੰਬੋਧਨ ਕੀਤਾ । ਇਸ ਸਮੇਂ ਸਾਗਰ ਸਿੰਘ ਭੋਲਾ , ਗੁਰਮੀਤ ਸਿੰਘ ਥਾਣੇਵਾਲ ਅਤੇ ਗੁਰਦੀਪ ਸਿੰਘ ਕਾਮਲਪੁਰ ਵੀ ਹਾਜ਼ਰ ਸਨ ।