Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਪਿੰਡ ਧੁੱਤਕਲਾਂ ਦੇ ਅੰਮ੍ਰਿਤਪਾਲ ਤੇ ਸ਼ੁਦੀਕਸ਼ਾ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜ੍ਹਦੀਵਾਲਾ ਵਿਖੇ ਕੀਤਾ ਸਨਮਾਨਿਤ

ਪਿੰਡ ਧੁੱਤਕਲਾਂ ਦੇ ਅੰਮ੍ਰਿਤਪਾਲ ਤੇ ਸ਼ੁਦੀਕਸ਼ਾ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜ੍ਹਦੀਵਾਲਾ ਵਿਖੇ ਕੀਤਾ ਸਨਮਾਨਿਤ

ਗੜ੍ਹਦੀਵਾਲਾ (ਚੌਧਰੀ) 

7 ਮਈ : ਪਿੰਡ ਧੁੱਤਕਲਾਂ ਦੇ ਅੰਮ੍ਰਿਤਪਾਲ ਪੁੱਤਰ ਸੁਰਜੀਤ ਸਿੰਘ ਟੋਨੀ ਅਤੇ ਸ਼ੁਦੀਕਸ਼ਾ ਸਪੁੱਤਰੀ ਬਲਵੀਰ ਸਿੰਘ ਬਿੱਟੂ ਨੂੰ ਸੰਤ ਨਿਰੰਕਾਰੀ ਸਤਸੰਗ ਭਵਨ ਗੜ੍ਹਦੀਵਾਲਾ ਵਿਖੇ ਮੁੱਖੀ ਮਹਾਤਮਾ ਅਵਤਾਰ ਸਿੰਘ ਦੀ ਅਗਵਾਈ ਵਿਚ ਸਟੇਜ ਤੇ ਬਿਰਾਜਮਾਨ ਭੈਣ ਨਰਿੰਦਰ ਕੌਰ ਜੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਦੇ ਪਿਤਾ ਸੁਰਜੀਤ ਸਿੰਘ ਟੋਨੀ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਇੰਟਰ ਗਰੁੱਪ ਸ਼ੁਟਿੰਗ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ ਜਿਸ ਵਿਚ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਦੇ ਕੈਡਿਟਾਂ ਨੇ ਭਾਗ ਲਿਆ ਸੀ। ਇਸ ਪ੍ਰਤੀਯੋਗਿਤਾ ਵਿੱਚ ਅੰਮ੍ਰਿਤਪਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਅੰਮ੍ਰਿਤਪਾਲ ਨੇ ਇਸ ਕਾਮਯਾਬੀ ਦਾ ਸਿਹਰਾ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਦੇ ਨਾਲ-ਨਾਲ ਮਾਤਾ ਬਲਵੀਰ ਕੌਰ, ਪਿਤਾ ਸੁਰਜੀਤ ਸਿੰਘ ਟੋਨੀ, ਦਾਦਾ ਹਰਬੰਸ ਸਿੰਘ ਜੱਸਲ ਅਤੇ ਗੁਰਚਰਨ ਕੌਰ ਦੀਆਂ ਦੁਆਵਾਂ ਦੇ ਨਾਲ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਮੈਡਮ ਯੋਗੇਸ਼ ਅਤੇ ਐਨ ਸੀ ਸੀ ਇੰਚਾਰਜ ਸੰਜੀਵ ਵਾਸਲ ਵਲੋਂ ਦਿੱਤੇ ਉਤਸ਼ਾਹ ਨੂੰ ਦਿੱਤਾ। ਇਸੇ ਦੌਰਾਨ ਸ਼ੁਦੀਕਸ਼ਾ ਸਪੁੱਤਰੀ ਬਲਵੀਰ ਸਿੰਘ ਬਿੱਟੂ ਨੂੰ ਵੀ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸ਼ੁਦੀਕਸ਼ਾ ਦੇ ਪਿਤਾ ਬਲਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਇੰਟਰਨੈਸ਼ਨਲ ਰੀਜਨਿੰਗ ਅਤੇ ਐਪਟੀਟਿਉਟ ਉਲਪੀਯਾਡ 2022-23 ਦੇ ਮੁਕਾਬਲੇ ਹੋਏ ਜਿਸ ਵਿਚ ਸ਼ੁਦੀਕਸ਼ਾ ਨੇ ਗੋਲਡ ਮੈਡਲ ਹਾਸਲ ਕੀਤਾ। ਸਟੇਟ ਵਿੱਚੋਂ 61ਵਾਂ ਰੈਂਕ ਅਤੇ ਜੋਨਲ ਲੈਵਲ 913 ਅਤੇ 2027 ਉਲਪੀਯਾਡ ਲੈਵਲ ਅਤੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਕੀਤਾ। ਸ਼ੁਦੀਕਸ਼ਾ ਨੇ ਇਸਦਾ ਸਿਹਰਾ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਅਤੇ ਪਿਤਾ ਬਲਵੀਰ ਸਿੰਘ, ਮਾਤਾ ਸ਼ਸ਼ੀ ਬਾਲਾ, ਦਾਦਾ ਰਾਮ ਪ੍ਰਕਾਸ਼ ਤੇ ਦਾਦੀ ਚਰਨਜੀਤ ਕੌਰ ਦੇ ਅਸ਼ੀਰਵਾਦ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੱਤਾ।